DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ 70 ਸੜਕਾਂ ਬੰਦ

ਸ਼ਿਮਲਾ, 31 ਅਗਸਤ ਹਿਮਾਚਲ ਪ੍ਰਦੇਸ਼ ’ਚ ਮੀਂਹ ਤੋਂ ਬਾਅਦ 72 ਸੜਕਾਂ ਆਵਾਜਾਈ ਲਈ ਬੰਦ ਹਨ ਅਤੇ ਸਥਾਨਕ ਮੌਸਮ ਵਿਭਾਗ ਨੇ ਦੋ ਸਤੰਬਰ ਨੂੰ ਵੀ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਸੂਬਾਈ ਆਫ਼ਤ ਮੁਹਿੰਮ ਕੇਂਦਰ ਅਨੁਸਾਰ ਜਿਹੜੀਆਂ 70...
  • fb
  • twitter
  • whatsapp
  • whatsapp
featured-img featured-img
ਭਾਰੀ ਮੀਂਹ ਮਗਰੋਂ ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਆਈਆਂ ਤਰੇੜਾਂ। -ਫੋਟੋ: ਪੀਟੀਆਈ
Advertisement

ਸ਼ਿਮਲਾ, 31 ਅਗਸਤ

ਹਿਮਾਚਲ ਪ੍ਰਦੇਸ਼ ’ਚ ਮੀਂਹ ਤੋਂ ਬਾਅਦ 72 ਸੜਕਾਂ ਆਵਾਜਾਈ ਲਈ ਬੰਦ ਹਨ ਅਤੇ ਸਥਾਨਕ ਮੌਸਮ ਵਿਭਾਗ ਨੇ ਦੋ ਸਤੰਬਰ ਨੂੰ ਵੀ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ।

Advertisement

ਸੂਬਾਈ ਆਫ਼ਤ ਮੁਹਿੰਮ ਕੇਂਦਰ ਅਨੁਸਾਰ ਜਿਹੜੀਆਂ 70 ਸੜਕਾਂ ਬੰਦ ਕੀਤੀਆਂ ਗਈਆਂ ਹਨ ਉਨ੍ਹਾਂ ’ਚ 35 ਸ਼ਿਮਲਾ ਵਿੱਚ, 12 ਮੰਡੀ, 11 ਕਾਂਗੜਾ, 9 ਕੁੱਲੂ ਅਤੇ ਇੱਕ-ਇੱਕ ਊਨਾ, ਸਿਰਮੌਰ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ’ਚ ਹਨ। ਉਨ੍ਹਾਂ ਅਨੁਸਾਰ ਸੂਬੇ ’ਚ ਮੀਂਹ ਕਾਰਨ 10 ਬਿਜਲੀ ਤੇ 32 ਜਲ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

ਕੇਂਦਰ ਅਨੁਸਾਰ 27 ਜੂਨ ਨੂੰ ਮੌਨਸੂਨ ਦੀ ਆਮਦ ਮਗਰੋਂ ਹੁਣ ਤੱਕ ਸੂਬੇ ’ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ 150 ਜਣਿਆਂ ਦੀ ਮੌਤ ਹੋ ਚੁੱਕੀ ਹੈ। ਮੀਂਹਾਂ ਕਾਰਨ ਸੂਬੇ ਨੂੰ 1265 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬੇ ਦੇ ਕਈ ਹਿੱਸਿਆਂ ’ਚ ਲੰਘੀ ਸ਼ਾਮ ਤੋਂ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਸੁੰਦਰਨਗਰ ’ਚ 44.8 ਐੱਮਐੱਮ, ਸ਼ਿਲਾਰੂ ’ਚ 43.1 ਐੱਮਐੱਮ, ਜੁੱਬੜਹੱਟੀ ’ਚ 20.4 ਐੱਮਐੱਮ, ਮਨਾਲੀ ’ਚ 17 ਐੱਮਐੱਮ, ਸ਼ਿਮਲਾ ’ਚ 15.1 ਐੱਮਐੱਮ ਤੇ ਡਲਹੌਜ਼ੀ ’ਚ 11 ਐੱਮਐੱਮ ਮੀਂਹ ਪਿਆ ਹੈ। -ਪੀਟੀਆਈ

ਅਗਸਤ ’ਚ ਆਮ ਨਾਲੋਂ 16 ਫੀਸਦ ਵੱਧ ਮੀਂਹ ਪਿਆ

ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਦੱਸਿਆ ਕਿ ਭਾਰਤ ’ਚ ਅਗਸਤ ਮਹੀਨੇ ਵਿੱਚ ਤਕਰੀਬਨ 16 ਫੀਸਦ ਵੱਧ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਉੱਛਰ-ਪੱਛਮੀ ਭਾਰਤ ’ਚ 253.9 ਐੱਮਐੱਮ ਮੀਂਹ ਦਰਜ ਕੀਤਾ ਗਿਆ ਜੋ 2001 ਤੋਂ ਬਾਅਦ ਅਗਸਤ ’ਚ ਦੂਜਾ ਸਭ ਤੋਂ ਵੱਧ ਮੀਂਹ ਪਿਆ ਹੈ। ਆਈਐੱਮਡੀ ਦੇ ਡਾਇਰੈਕਟਰ ਮ੍ਰਿਤੰਜੈ ਮਹਾਪਾਤਰ ਨੇ ਦੱਸਿਆ ਕਿ ਦੇਸ਼ ’ਚ ਅਗਸਤ ਵਿੱਚ 287.1 ਐੱਮਐੱਮ ਮੀਂਹ ਦਰਜ ਕੀਤਾ ਗਿਆ ਜਦਕਿ ਆਮ ਤੌਰ ’ਤੇ 248.1 ਐੱਮਐੱਮ ਮੀਂਹ ਪੈਂਦਾ ਹੈ। ਕੁੱਲ ਮਿਲਾ ਕੇ 1 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਮਗਰੋਂ ਭਾਰਤ ’ਚ ਹੁਣ ਤੱਕ 749 ਐੱਮਐੱਮ ਮੀਂਹ ਪਿਆ ਹੈ ਜਦਕਿ ਇਸ ਮਿਆਦ ਦੌਰਾਨ ਆਮ ਤੌਰ ’ਤੇ 701 ਐੱਮਐੱਮ ਮੀਂਹ ਪੈਂਦਾ ਹੈ। -ਪੀਟੀਆਈ

Advertisement
×