7.24 crore voters in Bihar ਬਿਹਾਰ ਦੀ ਵੋਟਰ ਸੂਚੀ ’ਚ 65 ਲੱਖ ਨਾਂ ਹਟਾਏ
ਸੂਬੇ ਵਿੱਚ ਹੁਣ 7.24 ਕਰੋਡ਼ ਵੋਟਰ; ਪਹਿਲਾਂ ਸਨ 7.89 ਕਰੋਡ਼ ਵੋਟਰ; ਚੋਣ ਕਮਿਸ਼ਨ ਨੇ ਅੰਕਡ਼ੇ ਜਾਰੀ ਕੀਤੇ
Advertisement
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਬਿਹਾਰ ਦੀ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦੇ ਇੱਕ ਮਹੀਨੇ ਤੱਕ ਚੱਲੇ ਪਹਿਲੇ ਗੇੜ ਦੀ ਸਮਾਪਤੀ ਤੋਂ ਬਾਅਦ 7.24 ਕਰੋੜ ਵੋਟਰਾਂ (91.69 ਫੀਸਦ) ਤੋਂ ਗਣਨਾ ਫਾਰਮ ਪ੍ਰਾਪਤ ਹੋ ਗਏ ਹਨ। ਇਸ ਤੋਂ ਪਹਿਲਾਂ ਇਹ ਗਿਣਤੀ 7.89 ਕਰੋੜ ਸੀ। ਵੋਟਰ ਸੂਚੀਆਂ ਵਿਚ ਸੋਧ ਅਨੁਸਾਰ 65 ਲੱਖ ਨਾਂ ਹਟਾ ਦਿੱਤੇ ਗਏ ਹਨ। ਕਮਿਸ਼ਨ ਨੇ ਦੱਸਿਆ ਕਿ 36 ਲੱਖ ਲੋਕ ਜਾਂ ਤਾਂ ਆਪਣੇ ਪਿਛਲੇ ਪਤੇ ਤੋਂ ਪੱਕੇ ਤੌਰ ’ਤੇ ਕਿਤੇ ਹੋਰ ਜਾ ਚੁੱਕੇ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਪਤਾ ਹੀ ਨਹੀਂ ਹੈ। ਇਸ ਤੋਂ ਇਲਾਵਾ ਸੱਤ ਲੱਖ ਵੋਟਰਾਂ ਦਾ ਨਾਂ ਕਈ ਥਾਂ ਦਰਜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੋਟਰਾਂ ਦੀ ਅਸਲ ਸਥਿਤੀ ਇੱਕ ਅਗਸਤ ਤੱਕ ਇਨ੍ਹਾਂ ਫਾਰਮਾਂ ਦੀ ਪੜਤਾਲ ਤੋਂ ਬਾਅਦ ਪਤਾ ਲੱਗੇਗੀ। -ਪੀਟੀਆਈ
Advertisement
Advertisement