ਹਿਮਾਚਲ ’ਚ 65 ਸਾਲਾ ਔਰਤ ਨਾਲ ਜਬਰ-ਜਨਾਹ
ਹਮੀਰਪੁਰ, 19 ਮਈ ਹਮੀਰਪੁਰ ਵਿੱਚ ਭੋਟਾ ਖੇਤਰ ਨੇੜੇ 65 ਸਾਲਾ ਔਰਤ ਨੂੰ ਲਿਫਟ ਦੇਣ ਮਗਰੋਂ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮੀਰਪੁਰ ਦੇ ਐੱਸਪੀ ਭਗਤ ਸਿੰਘ ਠਾਕੁਰ ਨੇ ਦੱਸਿਆ ਕਿ ਇਹ ਘਟਨਾ...
Advertisement
ਹਮੀਰਪੁਰ, 19 ਮਈ
ਹਮੀਰਪੁਰ ਵਿੱਚ ਭੋਟਾ ਖੇਤਰ ਨੇੜੇ 65 ਸਾਲਾ ਔਰਤ ਨੂੰ ਲਿਫਟ ਦੇਣ ਮਗਰੋਂ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮੀਰਪੁਰ ਦੇ ਐੱਸਪੀ ਭਗਤ ਸਿੰਘ ਠਾਕੁਰ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਿਰਧ ਔਰਤ ਸ਼ਨਿਚਰਵਾਰ ਰਾਤ ਨੂੰ ਜਲੰਧਰ ਤੋਂ ਆਪਣੇ ਘਰ ਪਰਤ ਰਹੀ ਸੀ। ਉਹ ਰਾਤ ਲਗਪਗ ਨੌਂ ਵਜੇ ਭੋਟਾ ਬੱਸ ਸਟੈਂਡ ’ਤੇ ਉਤਰੀ ਅਤੇ ਟੈਕਸੀ ਉਡੀਕਣ ਲੱਗੀ। ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਉਸ ਨੂੰ ਸਕੂਟਰ ’ਤੇ ਲਿਫਟ ਦੇਣ ਦੀ ਪੇਸ਼ਕਸ਼ ਕਰਦਿਆਂ ਨਾਲ ਲੈ ਗਿਆ। ਉਹ ਬਿਰਧ ਨੂੰ ਜਬਰੀ ਝੀਰਾਲੜੀ ਜੰਗਲ ਵਿੱਚ ਲੈ ਗਿਆ ਅਤੇ ਜਬਰ-ਜਨਾਹ ਕੀਤਾ। ਬਾਅਦ ਵਿੱਚ ਔਰਤ ਨੇ ਕੁੱਝ ਲੋਕਾਂ ਦੀ ਮਦਦ ਨਾਲ ਆਪਣੇ ਲੜਕੇ ਨਾਲ ਸੰਪਰਕ ਕੀਤਾ ਅਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਪੀੜਤਾ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ। ਮੁਲਜ਼ਮ ਟਰੈਕਟਰ ਚਾਲਕ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ
Advertisement
Advertisement