Advertisement
ਰਾਂਚੀ, 21 ਅਪਰੈਲ
6 Naxals killed in Jharkhand encounter ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿਚ ਅੱਜ ਸਵੇਰੇ ਸੀਆਰਪੀਐੱਫ ਦੇ ਕੋਬਰਾ ਕਮਾਂਡੋਜ਼ ਤੇ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਛੇ ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲਾ ਜ਼ਿਲ੍ਹੇ ਦੇ ਲਾਲਪਾਨੀਆ ਇਲਾਕੇ ਦੇ ਲੁਗੂ ਹਿੱਲਜ਼ ਵਿਚ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਸ਼ੁਰੂ ਹੋਇਆ। ਕੋਬਰਾ ਕਮਾਂਡੋਜ਼ ਦੀ ਇਸ ਕਾਰਵਾਈ ਦੌਰਾਨ ਛੇ ਨਕਸਲੀ ਮਾਰੇ ਗਏ ਤੇ ਇਸ ਦੌਰਾਨ ਮੁਕਾਬਲੇ ਵਾਲੀ ਥਾਂ ਤੋਂ ਦੋ ਇਨਸਾਸ ਰਾਈਫਲਾਂ, ਇਕ ਸੈਲਫ ਲੋਡਿੰਗ ਰਾਈਫਲ (ਐੱਸਐੱਲਆਰ) ਤੇ ਪਿਸਟਲ ਬਰਾਮਦ ਹੋਈ ਹੈ। ਮੁਕਾਬਲੇ ਵਿਚ ਸਲਾਮਤੀ ਦਸਤਿਆਂ ਨੂੰ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਬਚਾਅ ਰਿਹਾ। ਖ਼ਬਰ ਲਿਖੇੇ ਜਾਣ ਤੱਕ ਮੁਕਾਬਲਾ ਜਾਰੀ ਸੀ। ਕੋਬਰਾ ਜੰਗਲਾਂ ਵਿਚ ਤਾਇਨਾਤ ਸੀਆਰਪੀਐਫ ਦੀ ਵਿਸ਼ੇਸ਼ ਇਕਾਈ ਹੈ। -ਪੀਟੀਆਈ
Advertisement
Advertisement
×