ਭਾਰਤ-ਅਮਰੀਕਾ ਵਪਾਰ ਸਮਝੌਤੇ ਲਈ 5ਵੇਂ ਗੇੜ ਦੀ ਵਾਰਤਾ ਪੂਰੀ
ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ (ਐੱਫਟੀਏ) ਲਈ ਮਾਰਚ 2025 ’ਚ ਸ਼ੁਰੂ ਹੋਈ ਵਾਰਤਾ ਦੇ ਹੁਣ ਤੱਕ ਪੰਜ ਗੇੜ ਮੁਕੰਮਲ ਹੋ ਚੁੱਕੇ ਹਨ। ਵਣਜ ਤੇ ਉਦਯੋਗ ਮੰਤਰੀ ਜਿਤਿਨ ਪ੍ਰਸਾਦ ਨੇ ਲੋਕ ਸਭਾ ’ਚ ਇੱਕ ਸਵਾਲ ਦੇ ਲਿਖਤੀ ਜਵਾਬ ’ਚ...
Advertisement
ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ (ਐੱਫਟੀਏ) ਲਈ ਮਾਰਚ 2025 ’ਚ ਸ਼ੁਰੂ ਹੋਈ ਵਾਰਤਾ ਦੇ ਹੁਣ ਤੱਕ ਪੰਜ ਗੇੜ ਮੁਕੰਮਲ ਹੋ ਚੁੱਕੇ ਹਨ। ਵਣਜ ਤੇ ਉਦਯੋਗ ਮੰਤਰੀ ਜਿਤਿਨ ਪ੍ਰਸਾਦ ਨੇ ਲੋਕ ਸਭਾ ’ਚ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਵੀ ਦੱਸਿਆ ਕਿ ਤਜਵੀਜ਼ ਕੀਤੇ ਗਏ ਮੁਕਤ ਵਪਾਰ ਸਮਝੌਤੇ ਲਈ ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਹੁਣ ਤੱਕ 12 ਗੇੜ ਦੀ ਵਾਰਤਾ ਹੋ ਚੁੱਕੀ ਹੈ ਤੇ ਆਖਰੀ ਗੇੜ ਦੀ ਵਾਰਤਾ 7 ਤੋਂ 11 ਜੁਲਾਈ ਤੱਕ ਬ੍ਰੱਸਲਜ਼ ’ਚ ਹੋਈ ਸੀ। ਉਨ੍ਹਾਂ ਦੱਸਿਆ ਕਿ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਬਾਰੇ ਵਾਰਤਾ ਮਾਰਚ 2025 ’ਚ ਸ਼ੁਰੂ ਹੋਈ ਸੀ। ਵਾਰਤਾ ਦੇ ਪੰਜ ਗੇੜ ਹੋ ਚੁੱਕੇ ਹਨ ਜਿਨ੍ਹਾਂ ’ਚੋਂ ਅੰਤਿਮ ਗੇੜ ਦੀ ਵਾਰਤਾ 14 ਤੋਂ 18 ਜੁਲਾਈ ਤੱਕ ਵਾਸ਼ਿੰਗਟਨ ’ਚ ਹੋਈ ਸੀ। -ਪੀਟੀਆਈ
Advertisement
Advertisement
×