DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

5 militants arrested ਮਨੀਪੁਰ ਦੇ ਵੱਖ ਵੱਖ ਹਿੱਸਿਆਂ ਵਿੱਚ ਪੰਜ ਅਤਿਵਾਦੀ ਗ੍ਰਿਫ਼ਤਾਰ

ਇੰਫਾਲ, 14 ਜੂਨ ਮਨੀਪੁਰ ਦੇ ਵੱਖ ਵੱਖ ਹਿੱਸਿਆਂ ਤੋਂ ਜਬਰੀ ਵਸੂਲੀ ਦੇ ਦੋਸ਼ ਹੇਠ ਪੰਜ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਥੌਬਲ, ਕਾਕਚਿੰਗ, ਇੰਫਾਲ ਪੱਛਮੀ ਅਤੇ ਤੈਂਗਨੌਪਾਲ ਜ਼ਿਲ੍ਹਿਆਂ...
  • fb
  • twitter
  • whatsapp
  • whatsapp
Advertisement

ਇੰਫਾਲ, 14 ਜੂਨ

ਮਨੀਪੁਰ ਦੇ ਵੱਖ ਵੱਖ ਹਿੱਸਿਆਂ ਤੋਂ ਜਬਰੀ ਵਸੂਲੀ ਦੇ ਦੋਸ਼ ਹੇਠ ਪੰਜ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਥੌਬਲ, ਕਾਕਚਿੰਗ, ਇੰਫਾਲ ਪੱਛਮੀ ਅਤੇ ਤੈਂਗਨੌਪਾਲ ਜ਼ਿਲ੍ਹਿਆਂ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ‘ਯੂਨਾਈਟਿਡ ਪੀਪਲਜ਼ ਪਾਰਟੀ ਆਫ਼ ਕਾਂਗਲੀਪਾਕ’ (UPPK) ਦੇ ਇਕ ਮੈਂਬਰ ਨੂੰ ਕਾਕਚਿੰਗ ਜ਼ਿਲ੍ਹੇ ਦੇ ਲੈਂਗਮੀਡੌਂਗ ਮੈਨਿੰਗ ਲੇਈਕਾਈ ਤੋਂ ਗ੍ਰਿਫ਼ਤਾਰ ਕੀਤਾ ਗਿਆ।

Advertisement

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਅਕੋਈਜਾਮ ਰੌਬਿਨਸਨ (51) ਵਜੋਂ ਹੋਈ ਹੈ, ਜਿਸ ’ਤੇ ਇੰਫਾਲ ਦੇ ਸਕੂਲਾਂ ਤੋਂ ਜਬਰੀ ਵਸੂਲੀ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਉਸ ਕੋਲੋਂ .32 ਪਿਸਤੌਲ ਜ਼ਬਤ ਕੀਤੀ ਗਈ ਹੈ। ਪਾਬੰਦੀਸ਼ੁਦਾ ‘ਕਾਂਗਲੀਪਾਕ ਕਮਿਊਨਿਸਟ ਪਾਰਟੀ’ (Noyon) ਦੇ ਇਕ ਮੈਂਬਰ ਨੂੰ ਥੌਬਲ ਜ਼ਿਲ੍ਹੇ ਦੇ ਥੌਬਲ ਮੇਲਾ ਗਰਾਊਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ PREPAK (Pro) ਅਤੇ PREPAK ਦੇ ਇਕ ਇਕ ਮੈਂਬਰ ਨੂੰ ਤੈਂਗਨੌਪਾਲ ਜ਼ਿਲ੍ਹੇ ਦੇ ਸ਼ਾਂਗਤੌਂਗ ਵਿੱਚ ਭਾਰਤ-ਮਿਆਂਮਾਰ ਸਰਹੱਦ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।

ਪੁਲੀਸ ਨੇ ਦੱਸਿਆ ਕਿ ਕੇਸੀਪੀ (ਪੀਡਬਲਿਊਜੀ) ਦੇ ਇਕ ਮੈਂਬਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਲਾਂਗੋਲ ਗੇਮ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇੰਫਾਲ ਪੂਰਬੀ ਜ਼ਿਲ੍ਹੇ ਦੇ ਬਰੂਨੀ ਹਿੱਲ ਦੇ ਖਾਲੋਂਗ ਵਿੱਚ ਇਕ ਵੱਖਰੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਵਾਹਨ ਰੇਡੀਓ ਸੈੱਟ, 13 ਰੇਡੀਓ ਵਾਇਰਲੈੱਸ ਹੈਂਡਹੈਲਡ ਸੈੱਟ, ਸੱਤ ਵਾਇਰਲੈੱਸ ਸੈੱਟ ਐਂਟੀਨਾ, ਇਕ ਸੋਲਰ ਚਾਰਜਰ ਕਨਵਰਟਰ ਅਤੇ ਤਿੰਨ ਸੋਲਰ  ਪਲੇਟ ਸਣੇ ਹੋਰ ਸਾਮਾਨ ਬਰਾਮਦ ਕੀਤਾ। -ਪੀਟੀਆਈ

Advertisement
×