ਪੁਟਾਈ ਕਰਦੇ ਸਮੇਂ ਢਿੱਗਾਂ ਡਿੱਗਣ ਕਾਰਨ 5 ਮਜ਼ਦੂਰ ਹਲਾਕ
ਕਈ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ; ਗੁਜਰਾਤ ਵਿੱਚ ਫੈਕਟਰੀ ਲਈ ਹੌਦ ਬਣਾਏ ਜਾਣ ਲਈ ਕਰ ਰਹੇ ਸਨ ਖੁਦਾਈ
Advertisement
ਮਹਿਸਾਣਾ, 12 ਅਕਤੂਬਰ
Five labourers killed: ਗੁਜਰਾਤ ਦੇ ਜ਼ਿਲ੍ਹਾ ਮਹਿਸਾਣਾ ਵਿਚ ਸ਼ਨਿੱਚਰਵਾਰ ਨੂੰ ਉਸਾਰੀ ਵਾਲੀ ਇਕ ਥਾਂ ਪੁਟਾਈ ਕਰਦੇ ਸਮੇਂ ਢਿੱਗਾਂ ਡਿੱਗ ਜਾਣ ਕਾਰਨ ਮਿੱਟੀ ਹੇਠ ਦੱਬ ਕੇ ਘੱਟੋ-ਘੱਟ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਹੋਰ ਕਈਆਂ ਦੇ ਢਿੱਗਾਂ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ।
Advertisement
ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਸਦਰ ਮੁਕਾਮ ਤੋਂ ਕਰੀਬ 37 ਕਿਲੋਮੀਟਰ ਦੂਰ ਕਡੀ ਕਸਬੇ ਵਿਚ ਵਾਪਰੀ ਹੈ। ਦੱਸਿਆ ਜਾਂਦਾ ਹੈ ਕਿ ਕਈ ਮਜ਼ਦੂਰ ਜਾਸਲਪੁਰ ਪਿੰਡ ਵਿਚ ਜ਼ਮੀਨਦੋਜ਼ ਹੌਦ ਬਣਾਏ ਜਾਣ ਲਈ ਖੱਡੇ ਦੀ ਪੁਟਾਈ ਕਰ ਰਹੇ ਸਨ, ਜਦੋਂ ਉਨ੍ਹਾਂ ਉਤੇ ਇਕ ਪਾਸੇ ਤੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ ਤੇ ਉਹ ਉਸ ਹੇਠਾਂ ਦੱਬ ਗਏ।
Advertisement
ਇਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਪੰਜ ਲਾਸ਼ਾਂ ਕੱਢ ਲਈਆਂ ਗਈਆਂ ਹਨ ਤੇ ਹੋਰ ਤਿੰਨ-ਚਾਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਬਚਾਅ ਕਾਰਜ ਵੱਡੇ ਪੱਧਰ ’ਤੇ ਜਾਰੀ ਹਨ।’’ -ਪੀਟੀਆਈ
Advertisement
×

