DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦੇ ਭੂਚਾਲ ਕਾਰਨ ਭਾਰਤ ’ਚ ਝਟਕੇ

ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ, ਜੋ ਕਿ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ’ਤੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਭਾਰਤ ਦੇ ਪੂਰਬੀ ਰਾਜਾਂ, ਜੋ...

  • fb
  • twitter
  • whatsapp
  • whatsapp
featured-img featured-img
Earthquake ਸੰਕੇਤਕ ਤਸਵੀਰ।
Advertisement

ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ, ਜੋ ਕਿ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ’ਤੇ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਭਾਰਤ ਦੇ ਪੂਰਬੀ ਰਾਜਾਂ, ਜੋ ਬੰਗਲਾਦੇਸ਼ ਨਾਲ ਲੱਗਦੇ ਹਨ, ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਰ ਨੁਕਸਾਨ ਦੀ ਕੋਈ ਤੁਰੰਤ ਖ਼ਬਰ ਨਹੀਂ ਮਿਲੀ ਹੈ।

Advertisement

ਕੋਲਕਾਤਾ ਅਤੇ ਗੁਆਂਢੀ ਖੇਤਰਾਂ ਦੇ ਵਸਨੀਕਾਂ ਨੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫਰਸ਼ਾਂ ਦੇ ਹਿੱਲਣ, ਪੱਖੇ ਝੂਲਣ ਅਤੇ ਲਾਈਟਾਂ ਹਿੱਲਣ ਦੀਆਂ ਰਿਪੋਰਟਾਂ ਦਿੱਤੀਆਂ। ਕਈ ਉਪਭੋਗਤਾਵਾਂ ਨੇ ਘਰਾਂ ਵਿੱਚ ਝੂਮਰਾਂ ਦੇ ਹਿੱਲਣ ਦੇ ਵੀਡੀਓ ਸਾਂਝੇ ਕੀਤੇ।

Advertisement

ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (USGS) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਢਾਕਾ ਤੋਂ ਲਗਪਗ 40 ਕਿਲੋਮੀਟਰ (25 ਮੀਲ) ਦੂਰ ਨਰਸਿੰਗਦੀ ਸ਼ਹਿਰ ਵਿੱਚ ਸੀ। ਗਵਾਹਾਂ ਨੇ ਦੱਸਿਆ ਕਿ ਢਾਕਾ ਵਿੱਚ ਇਮਾਰਤਾਂ ਹਿੱਲਣ ਕਾਰਨ ਡਰੇ ਹੋਏ ਵਸਨੀਕ ਘਰਾਂ ਵਿੱਚੋਂ ਬਾਹਰ ਭੱਜੇ ਅਤੇ ਕੁਝ ਅਸਥਾਈ ਢਾਂਚੇ (makeshift structures) ਡਿੱਗ ਗਏ ਹਨ। (with Web Desk inputs)

Advertisement
×