DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰਕਾਸ਼ੀ ਦੇ ਧਰਾਲੀ ਅਤੇ ਹਰਸ਼ਿਲ ’ਚ ਰਾਹਤ ਕਾਰਜਾਂ ਦੌਰਾਨ 70 ਲੋਕਾਂ ਨੂੰ ਬਚਾਇਆ, 50 ਤੋਂ ਵੱਧ ਅਜੇ ਵੀ ਲਾਪਤਾ

ਮੁੱਖ ਮੰਤਰੀ ਪੁਸ਼ਕਰ ਸਿੰਘ ਨੇ ਐੱਨਡੀਆਰਐੱਫ ਅਤੇ ਆਈਟੀਬੀਪੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ
  • fb
  • twitter
  • whatsapp
  • whatsapp
featured-img featured-img
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਧਰਾਲੀ ਵਿੱਚ ਬਚਾਅ ਕਾਰਜਾਂ ’ਚ ਜੁਟੇ SDRF ਦੇ ਕਰਮਚਾਰੀ। ਫੋਟੋ: ਪੀਟੀਆਈ
Advertisement
ਉੱਤਰਕਾਸ਼ੀ ਜ਼ਿਲ੍ਹੇ ’ਚ ਹਾਲ ਹੀ ’ਚ ਬੱਦਲ ਫਟਣ ਤੋਂ ਬਾਅਦ ਚੱਲ ਰਹੇ ਬਚਾਅ ਕਾਰਜਾਂ ਦੇ ਵਿਚਕਾਰ ਉੱਤਰਾਖੰਡ ਸਰਕਾਰ ਨੇ ਵੀਰਵਾਰ ਨੂੰ ਏਐੱਨਆਈ ਨੂੰ ਦੱਸਿਆ ਕਿ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈ.ਟੀ.ਬੀ.ਪੀ.) ਨੇ ਅੱਜ ਸਵੇਰ ਤੋਂ 70 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ ਜਦੋਂਕਿ 50 ਤੋਂ ਵਧ ਅਜੇ ਵੀ ਲਾਪਤਾ ਹਨ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਨਡੀਆਰਐਫ ਅਤੇ ਆਈਟੀਬੀਪੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੱਦਲ ਫਟਣ ਨਾਲ ਪ੍ਰਭਾਵਿਤ ਧਰਾਲੀ ਵਿੱਚ ਚੱਲ ਰਹੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬੱਦਲ ਫਟਣ ਨਾਲ ਪ੍ਰਭਾਵਿਤ ਧਰਾਲੀ ਵਿੱਚ ਚੱਲ ਰਹੇ ਬਚਾਅ ਕਾਰਜਾਂ ਦੀ ਸਮੀਖਿਆ ਲਈ ਐਨਡੀਆਰਐਫ ਅਤੇ ਆਈਟੀਬੀਪੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੋਏ। ਫੋਟੋ: @pushkardhami/X via PTI Photo)

ਬਚਾਏ ਗਏ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਮਤਲੀ ਲਿਜਾਇਆ ਗਿਆ ਅਤੇ ਹੁਣ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਧਰਾਲੀ ਅਤੇ ਹਰਸ਼ਿਲ ਦੇ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜ ਜਾਰੀ ਹਨ। ਭਾਰਤੀ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਬਲ ਬੱਦਲ ਫਟਣ ਅਤੇ ਚਿੱਕੜ ਵਾਲੀ ਘਟਨਾ ਤੋਂ ਬਾਅਦ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬਚਾਅ ਕਾਰਜ ਜਾਰੀ ਰੱਖ ਰਹੇ ਹਨ।

Advertisement

ਇਸ ਮੌਕੇ ਭਾਰਤੀ ਫੌਜ, ਐੱਨਡੀਆਰਐੱਫ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈ.ਟੀ.ਬੀ.ਪੀ.), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.), ਉੱਤਰਾਖੰਡ ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਉੱਤਰਕਾਸ਼ੀ ਦੇ ਧਰਾਲੀ ਵਿੱਚ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾ ਰਹੇ ਹਨ।

ਦੋ ਗੰਭੀਰ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਮਤਲੀ ਦੇ ਹੈਲਥ ਕੈਂਪ ਤੋਂ ਏਮਜ਼ ਰਿਸ਼ੀਕੇਸ਼ ਭੇਜਿਆ ਗਿਆ ਹੈ। ਡਿਵੀਜ਼ਨ ਕਮਿਸ਼ਨਰ ਪਾਂਡੇ ਨੇ ਕਿਹਾ, “ਸਾਡੇ ਹੈਲੀਕਾਪਟਰਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਸਾਡੀ ਪਹਿਲੀ ਤਰਜੀਹ ਗੰਗੋਤਰੀ ਧਾਮ ਤੋਂ ਸ਼ਰਧਾਲੂਆਂ ਨੂੰ ਕੱਢਣਾ ਹੈ। 9-10 ਯਾਤਰੀਆਂ ਨਾਲ ਦੋ ਉਡਾਣਾਂ ਹਰਸਿਲ ਤੋਂ ਰਵਾਨਾ ਹੋਈਆਂ ਹਨ ਅਤੇ ਕਾਰਵਾਈਆਂ ਸਾਰਾ ਦਿਨ ਜਾਰੀ ਰਹਿਣਗੀਆਂ।

Advertisement
×