ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ 385 ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ’ਚ ਪਿਛਲੇ ਦਿਨਾਂ ’ਚ ਪਏ ਭਾਰੀ ਮੀਂਹਾਂ ਕਾਰਨ ਦੋ ਕੌਮੀ ਮਾਰਗਾਂ ਸਮੇਤ ਕੁੱਲ 385 ਸੜਕਾਂ ਆਵਾਜਾਈ ਲਈ ਬੰਦ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੰਡੀ ’ਚ ਐੱਨਐੱਚ 70 (ਮੰਡੀ-ਕੋਟਲਾ ਮਾਰਚ) ਬੰਦ ਹੈ ਜਦਕਿ ਸਿਰਮੌਰ ’ਚ...
ਸ਼ਿਮਲਾ ’ਚ ਭਾਰੀ ਮੀਂਹ ਦਰਮਿਆਨ ਲੰਘਦੀਆਂ ਹੋਈਆਂ ਲੜਕੀਆਂ। -ਫੋਟੋ: ਪੀਟੀਆਈ
Advertisement

ਹਿਮਾਚਲ ਪ੍ਰਦੇਸ਼ ’ਚ ਪਿਛਲੇ ਦਿਨਾਂ ’ਚ ਪਏ ਭਾਰੀ ਮੀਂਹਾਂ ਕਾਰਨ ਦੋ ਕੌਮੀ ਮਾਰਗਾਂ ਸਮੇਤ ਕੁੱਲ 385 ਸੜਕਾਂ ਆਵਾਜਾਈ ਲਈ ਬੰਦ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੰਡੀ ’ਚ ਐੱਨਐੱਚ 70 (ਮੰਡੀ-ਕੋਟਲਾ ਮਾਰਚ) ਬੰਦ ਹੈ ਜਦਕਿ ਸਿਰਮੌਰ ’ਚ ਐੱਨਐੱਚ 707 (ਹਾਟਕੋਟੀ ਤੋਂ ਪਾਉਂਟਾ ਸਾਹਿਬ) ਢਿੱਗਾਂ ਡਿੱਗਣ ਕਾਰਨ ਕਈ ਥਾਵਾਂ ’ਤੇ ਬੰਦ ਹੋ ਗਿਆ ਹੈ। ਰਾਜ ਆਫਤ ਮੁਹਿੰਮ ਕੇਂਦਰ ਅਨੁਸਾਰ ਆਫ਼ਤ ਪ੍ਰਭਾਵਿਤ ਮੰਡੀ ਜ਼ਿਲ੍ਹੇ ’ਚ ਕੁੱਲ 385 ਸੜਕਾਂ ’ਚੋਂ 252 ਸੜਕਾਂ ਬੰਦ ਹਨ ਜਦਕਿ 263 ਬਿਜਲੀ ਟਰਾਂਸਫਾਰਮ ਤੇ ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸੂਬੇ ’ਚ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਹੋਣ ਤੱਕ ਘੱਟ ਤੋਂ ਘੱਟ 76 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 34 ਵਿਅਕਤੀ ਲਾਪਤਾ ਹਨ। ਇਸ ਮੌਨਸੂਨ ਦੌਰਾਨ ਸੂਬੇ ’ਚ 40 ਵਾਰ ਹੜ੍ਹ, 23 ਵਾਰ ਬੱਦਲ ਫਟਣ ਤੇ 25 ਵਾਰ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਤੇ ਇਨ੍ਹਾਂ ਘਟਨਾਵਾਂ ਕਾਰਨ ਸੂਬੇ ਨੂੰ 1247 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। -ਪੀਟੀਆਈ

ਕੇਂਦਰ ਸਰਕਾਰ ਹਿਮਾਚਲ ਦੇ ਨਾਲ ਖੜ੍ਹੀ: ਨੱਢਾ

Advertisement

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਤੋਂ ਬਾਅਦ 20 ਦਿਨਾਂ ਅੰਦਰ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਭੇਜੀਆਂ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਬਿਨਾਂ ਕਿਸੇ ਭੇਦਭਾਵ ਤੋਂ ਰਾਹਤ ਪ੍ਰਦਾਨ ਕਰਨ ਲਈ ਹਿਮਾਚਲ ਪ੍ਰਦੇਸ਼ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕੇਂਦਰ ਨੇ ਸੂਬੇ ਵਿੱਚ ਮੁਰੰਮਤ ਕਾਰਜਾਂ ਦੀ ਬਹਾਲੀ ਅਤੇ ਪੁਨਰਵਾਸ ਕਾਰਜਾਂ ਲਈ 2006 ਕਰੋੜ ਰੁਪਏ ਜਾਰੀ ਕੀਤੇ ਹਨ।

Advertisement