ਸਿੱਕਮ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਨਾਲ 5 ਮੌਤਾਂ ਤੇ 23 ਫੌਜੀ ਲਾਪਤਾ
ਗੰਗਟੋਕ, 4 ਅਕਤੂਬਰ ਉੱਤਰੀ ਸਿੱਕਮ ਦੀ ਲਹੋਨਕ ਝੀਲ 'ਤੇ ਅਚਾਨਕ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿਚ ਤੀਸਤਾ ਨਦੀ ਵਿਚ ਹੜ੍ਹ ਆ ਗਿਆ, ਜਿਸ ਕਾਰਨ 5 ਮੌਤਾਂ ਹੋ ਗਈਆਂ ਤੇ 23 ਫੌਜੀ ਰੁੜ੍ਹ ਗਏ ਅਤੇ ਉਨ੍ਹਾਂ ਦਾ ਕੈਂਪ ਅਤੇ ਵਾਹਨ ਪਾਣੀ...
Advertisement
ਗੰਗਟੋਕ, 4 ਅਕਤੂਬਰ
ਉੱਤਰੀ ਸਿੱਕਮ ਦੀ ਲਹੋਨਕ ਝੀਲ 'ਤੇ ਅਚਾਨਕ ਬੱਦਲ ਫਟਣ ਕਾਰਨ ਲਾਚੇਨ ਘਾਟੀ ਵਿਚ ਤੀਸਤਾ ਨਦੀ ਵਿਚ ਹੜ੍ਹ ਆ ਗਿਆ, ਜਿਸ ਕਾਰਨ 5 ਮੌਤਾਂ ਹੋ ਗਈਆਂ ਤੇ 23 ਫੌਜੀ ਰੁੜ੍ਹ ਗਏ ਅਤੇ ਉਨ੍ਹਾਂ ਦਾ ਕੈਂਪ ਅਤੇ ਵਾਹਨ ਪਾਣੀ ਵਿਚ ਡੁੱਬ ਗਏ। ਅਚਾਨਕ ਹੜ੍ਹ ਅਤੇ ਡੈਮ ਤੋਂ ਪਾਣੀ ਛੱਡਣ ਕਾਰਨ ਸਥਿਤੀ ਵਿਗੜ ਗਈ। ਮੰਗਲਵਾਰ ਦੇਰ ਰਾਤ ਕਰੀਬ 1.30 ਵਜੇ ਹੜ੍ਹ ਆਇਆ। ਰੱਖਿਆ ਅਧਿਕਾਰੀਆਂ ਮੁਤਾਬਕ ਘਾਟੀ ਦੇ ਕਈ ਅਦਾਰੇ ਹੜ੍ਹ ਦੀ ਮਾਰ ਹੇਠ ਹਨ। ਉਨ੍ਹਾਂ ਦੱਸਿਆ ਕਿ ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਵੱਧ ਗਿਆ ਹੈ।
Advertisement
Advertisement
Advertisement
×