DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

2+2 ਵਾਰਤਾ: ਭਾਰਤ-ਅਮਰੀਕਾ ਵੱਲੋਂ ਕੂਟਨੀਤਕ ਸਬੰਧਾਂ ਤੇ ਪੱਛਮੀ ਏਸ਼ੀਆ ਦੇ ਹਾਲਾਤ ਬਾਰੇ ਚਰਚਾ

* ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਵਧਾਉਣ ਸਬੰਧੀ ਮੁੱਦੇ ਵੀ ਵਿਚਾਰੇ * ਹਿੰਦ-ਪ੍ਰਸ਼ਾਂਤ ਨੂੰ ਮੁਕਤ ਤੇ ਖੁੱਲ੍ਹਾ ਰੱਖਣ ’ਤੇ ਦਿੱਤਾ ਜ਼ੋਰ ਨਵੀਂ ਦਿੱਲੀ, 10 ਨਵੰਬਰ ਭਾਰਤ ਤੇ ਅਮਰੀਕਾ ਨੇ ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ...
  • fb
  • twitter
  • whatsapp
  • whatsapp
featured-img featured-img
ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਿਵਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਲੌਇਡ ਆਸਟਿਨ ਤੇ ਐਂਟਨੀ ਬਲਿੰਕਨ ਨਾਲ ਮੁਲਾਕਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਵਧਾਉਣ ਸਬੰਧੀ ਮੁੱਦੇ ਵੀ ਵਿਚਾਰੇ

* ਹਿੰਦ-ਪ੍ਰਸ਼ਾਂਤ ਨੂੰ ਮੁਕਤ ਤੇ ਖੁੱਲ੍ਹਾ ਰੱਖਣ ’ਤੇ ਦਿੱਤਾ ਜ਼ੋਰ

ਨਵੀਂ ਦਿੱਲੀ, 10 ਨਵੰਬਰ

ਭਾਰਤ ਤੇ ਅਮਰੀਕਾ ਨੇ ਰੱਖਿਆ ਉਤਪਾਦਨ, ਅਹਿਮ ਖਣਜਿਾਂ ਤੇ ਉੱਚ ਤਕਨੀਕੀ ਖੇਤਰਾਂ ’ਚ ਸਹਿਯੋਗ ਵਧਾ ਕੇ ਆਪਣੀ ਆਲਮੀ ਰਣਨੀਤਕ ਭਾਈਵਾਲੀ ਦਾ ਵਿਸਤਾਰ ਕਰਨ ਲਈ ਅੱਜ ਵਿਆਪਕ ਚਰਚਾ ਕੀਤੀ ਜਿਸ ਵਿੱਚ ਇਜ਼ਰਾਈਲ-ਹਮਾਸ ਸੰਘਰਸ਼ ਕਾਰਨ ਪੈਦਾ ਹੋ ਰਹੀ ਸਥਤਿੀ ਤੇ ਹਿੰਦ-ਪ੍ਰਸ਼ਾਂਤ ’ਚ ਚੀਨ ਦੇ ਜੰਗੀ ਸ਼ਕਤੀ ਪ੍ਰਦਰਸ਼ਨ ’ਤੇ ਧਿਆਨ ਕੇਂਦਰਤਿ ਕੀਤਾ ਗਿਆ। ਭਾਰਤ-ਅਮਰੀਕਾ ‘2+2’ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰੀ ਵਾਰਤਾ ਰੂਸ-ਯੂਕਰੇਨ ਜੰਗ ਤੇ ਪੱਛਮੀ ਏਸ਼ੀਆ ’ਚ ਹਮਾਸ ਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਵਧ ਰਹੀ ਭੂ-ਸਿਆਸੀ ਉਥਲ-ਪੁਥਲ ਵਿਚਾਲੇ ਹੋਈ ਹੈ। ਇਸ ਵਾਰਤਾ ’ਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮਤਰੀ ਐਂਟਨੀ ਬਲਿੰਕਨ ਤੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕੀਤੀ ਜਦਕਿ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।

Advertisement

ਜੈਸ਼ੰਕਰ ਨੇ ਟੈਲੀਵਜਿ਼ਨ ’ਤੇ ਪ੍ਰਸਾਰਤਿ ਟਿੱਪਣੀ ’ਚ ਕਿਹਾ ਕਿ ਇਹ ਗੱਲਬਾਤ ਇੱਕ ਭਵਿੱਖਮੁਖੀ ਭਾਈਵਾਲੀ ਅਤੇ ਇੱਕ ਸਾਂਝਾ ਆਲਮੀ ਏਜੰਡਾ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਨਜ਼ਰੀਏ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗੀ। ਬਲਿੰਕਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਮਜ਼ਬੂਤ ਭਾਈਵਾਲੀ ਹੈ ਅਤੇ ਦੋਵੇਂ ਧਿਰਾਂ ਭਵਿੱਖ ਵਿੱਚ ਪ੍ਰਭਾਵਸ਼ਾਲੀ ਹੋਣ ਵਾਲੇ ਮਾਮਲਿਆਂ ’ਤੇ ਵਿਚਾਰ-ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਅਮਨ ਤੇ ਸੁਰੱਖਿਆ ਖੇਤਰ ’ਚ ਭਾਈਵਾਲੀ ਮਜ਼ਬੂਤ ਕਰ ਰਹੇ ਹਾਂ ਅਤੇ ਵਿਸ਼ੇਸ਼ ਤੌਰ ’ਤੇ ਨਿਯਮ ਆਧਾਰਤਿ ਪ੍ਰਬੰਧ ਨੂੰ ਉਤਸ਼ਾਹਤਿ ਕਰਨ, ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਆਜ਼ਾਦੀ ਦੇ ਸਿਧਾਂਤ ਬਣਾਏ ਰੱਖਣ ਲਈ ਕੰਮ ਕਰ ਰਹੇ ਹਾਂ। ਰੱਖਿਆ ਖੇਤਰ ’ਚ ਸਾਡਾ ਸਹਿਯੋਗ ਇਸ ਕੰਮ ਦਾ ਅਹਿਮ ਥੰਮ੍ਹ ਹੈ।’ ਬਲਿੰਕਨ ਨੇ ਕਿਹਾ, ‘ਅਸੀਂ ਜਪਾਨ ਤੇ ਆਸਟਰੇਲੀਆ ਨਾਲ ਕੁਆਡ ਰਾਹੀਂ ਆਪਣੀ ਭਾਈਵਾਲੀ ਮਜ਼ਬੂਤ ਕਰਨ ਸਮੇਤ ਕਈ ਕਦਮ ਚੁੱਕ ਕੇ ਇੱਕ ਆਜ਼ਾਦ ਤੇ ਖੁੱਲ੍ਹੇ, ਖੁਸ਼ਹਾਲ, ਸੁਰੱਖਿਆ ਤੇ ਲਚਕਦਾਰ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਤਿ ਕਰ ਰਹੇ ਹਾਂ।’

ਵਾਰਤਾ ਮਗਰੋਂ ਸਾਂਝੇ ਬਿਆਨ ਵਿੱਚ ਪਾਕਿਸਤਾਨ ਨੂੰ ਇੱਕ ਅਸਿੱਧਾ ਸੁਨੇਹਾ ਦਿੰਦਿਆਂ ਭਾਰਤ ਤੇ ਅਮਰੀਕਾ ਨੇ 26/11 ਦੇ ਮੁੰਬਈ ਹਮਲੇ ਅਤੇ ਪਠਾਨਕੋਟ ਹਮਲੇ ਦੀ ਨਿੰਦਾ ਦੁਹਰਾਈ ਤੇ ਅਪਰਾਧੀਆਂ ਨੂੰ ਨਿਆਂ ਦੇ ਘੇਰੇ ਅਧੀਨ ਲਿਆਉਣ ਦਾ ਸੱਦਾ ਦਿੱਤਾ। ਦੋਵਾਂ ਧਿਰਾਂ ਨੇ ਸਪੱਸ਼ਟ ਤੌਰ ’ਤੇ ਅਤਿਵਾਦ, ਅਤਿਵਾਦੀ ਸਮੂਹਾਂ ਦੀ ਵਰਤੋਂ ਤੇ ਅਤਿਵਾਦੀ ਸਮੂਹਾਂ ਨੂੰ ਫੌਜੀ ਤੇ ਵਿੱਤੀ ਮਦਦ ਦੀ ਨਿੰਦਾ ਕੀਤੀ। ਦੋਵਾਂ ਧਿਰਾਂ ਨੇ ਅਫਗਾਨਿਸਤਾਨ ਦੀ ਸਥਤਿੀ ’ਤੇ ਵਿਚਾਰ ਚਰਚਾ ਕੀਤੀ ਤੇ ਤਾਲਿਬਾਨ ਨੂੰ ਕਿਸੇ ਵੀ ਸਮੂਹ ਜਾਂ ਵਿਅਕਤੀ ਨੂੰ ਕਿਸੇ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਲਈ ਅਫਗਾਨਿਸਤਾਨ ਦੇ ਖੇਤਰ ਦੀ ਵਰਤੋਂ ਕਰਨ ਤੋਂ ਰੋਕਣ ਦੀ ਆਪਣੀ ਪ੍ਰਤੀਬੱਧਤਾ ਦਾ ਪਾਲਣ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਧਿਰਾਂ ਅਹਿਮ ਤਕਨੀਕੀ ਤੇ ਅਹਿਮ ਖਣਜਿਾਂ ਜਿਹੇ ਨਵੇਂ ਖੇਤਰਾਂ ’ਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀਆਂ ਹਨ ਅਤੇ ਸਥਾਪਤ ਖੇਤਰਾਂ ’ਚ ਆਪਣਾ ਸਹਿਯੋਗ ਵਧਾ ਰਹੇ ਹਨ। ਉਨ੍ਹਾਂ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੇ ਸਤੰਬਰ ਮਹੀਨੇ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਭਾਰਤ ਆਉਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੀ-20 ਸਿਖਰ ਸੰਮੇਲਨ ਦੇ ਉਸਾਰੂ ਨਤੀਜੇ ਯਕੀਨੀ ਬਣਾਉਣ ਵਿੱਚ ਰਾਸ਼ਟਰਪਤੀ ਬਾਇਡਨ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ, ‘ਅੱਜ ਦੀ ਗੱਲਬਾਤ ਸਾਡੇ ਆਗੂਆਂ ਦੇ ਨਜ਼ਰੀਏ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗੀ। ਇਹ ਅਜਿਹੇ ਸਮੇਂ ਦੂਰਦਰਸ਼ੀ ਭਾਈਵਾਲੀ ਬਣਾਉਣ ਵਿੱਚ ਮਦਦ ਕਰੇਗੀ ਜਦੋਂ ਅਸੀਂ ਸਾਂਝਾ ਆਲਮੀ ਏਜੰਡਾ ਬਣਾ ਰਹੇ ਹਾਂ।’

ਭਾਰਤ-ਅਮਰੀਕਾ ਭਾਈਵਾਲੀ ਆਪਸੀ ਵਿਸ਼ਵਾਸ ’ਤੇ ਆਧਾਰਤਿ: ਰਾਜਨਾਥ

ਰਾਜਨਾਥ ਸਿੰਘ ਤੇ ਐੱਸ ਜੈਸ਼ੰਕਰ ਅਮਰੀਕੀ ਆਗੂਆਂ ਐਂਟਨੀ ਬਲਿੰਕਨ ਤੇ ਲੌਇਡ ਆਸਟਿਨ ਨਾਲ ਮੀਟਿੰਗ ਲਈ ਜਾਂਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੀ ਵਿਸ਼ੇਸ਼ਤਾ ਆਪਸੀ ਵਿਸ਼ਵਾਸ ਹੈ ਅਤੇ ਦੋਵੇਂ ਧਿਰਾਂ ਚੀਨ ਦੇ ਹਮਲਾਵਰ ਰਵੱਈਏ ਦਾ ਮੁਕਾਬਲਾ ਕਰਨ, ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਤਿ ਕਰਨ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ ਦਾ ਹੱਲ ਕੱਢਣ ਜਿਹੇ ਅਹਿਮ ਮੁੱਦਿਆਂ ’ਤੇ ਤੇਜ਼ੀ ਨਾਲ ਸਹਿਮਤ ਹੋ ਰਹੀਆਂ ਹਨ। ਰਾਜਨਾਥ ਸਿੰਘ ਨੇ ਇਹ ਟਿੱਪਣੀ ਆਪਣੇ ਅਮਰੀਕੀ ਹਮਰੁਤਬਾ ਲੌਇਡ ਆਸਟਿਨ ਨਾਲ ਹੋਈ ਦੁਵੱਲੀ ਮੀਟਿੰਗ ਦੌਰਾਨ ਕੀਤੀ। ਰੱਖਿਆ ਮੰਤਰੀ ਨੇ ਇਹ ਟਿੱਪਣੀ ਭਾਰਤ ਤੇ ਚੀਨ ਦਰਮਿਆਨ ਲੱਦਾਖ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਵੱਧਦੇ ਤਣਾਅ ਵਿਚਾਲੇ ਕੀਤੀ ਹੈ। ਰਾਜਨਾਥ ਸਿੰਘ ਨੇ ਕਿਹਾ, ‘ਭਾਰਤ-ਅਮਰੀਕਾ ਰੱਖਿਆ ਸਬੰਧ ਆਪਸੀ ਭਰੋਸੇ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਲਮੀ ਸੁਰੱਖਿਆ ਬਣਾਏ ਰੱਖਣ ਵਿੱਚ ਆਮ ਹਿੱਤਾਂ ਦੀ ਵਧਦੀ ਮਾਨਤਾ ਦੀ ਵਿਸ਼ੇਸ਼ਤਾ ਵਾਲੀ ਇੱਕ ਰਣਨੀਤਕ ਭਾਈਵਾਲੀ ’ਚੋਂ ਵਿਕਸਤਿ ਹੋਏ ਹਨ।’ ਉਨ੍ਹਾਂ ਕਿਹਾ, ‘ਅਸੀਂ ਚੀਨ ਦੇ ਹਮਲਾਵਰ ਰੁਖ਼ ਦਾ ਮੁਕਾਬਲਾ ਕਰਨ, ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਹੁਲਾਰਾ ਦੇਣ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਸਮੇਤ ਰਣਨੀਤਕ ਮੁੱਦਿਆਂ ’ਤੇ ਜਲਦੀ ਸਹਿਮਤ ਹੋ ਜਾਂਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਹਿੰਦ ਪ੍ਰਸ਼ਾਂਤ ਖੇਤਰ ’ਚ ਸਮੁੰਦਰੀ ਸੁਰੱਖਿਆ ’ਤੇ ਧਿਆਨ ਕੇਂਦਰਤਿ ਕਰਦੇ ਹਾਂ। ਅਹਿਮ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਤੇ ਸਥਿਰਤਾ ਨੂੰ ਹੁਲਾਰਾ ਦੇਣ ਦੀ ਗੰਭੀਰਤਾ ਨੂੰ ਪਛਾਣਦਿਆਂ ਸਾਡੀਆਂ ਟੀਮਾਂ ਠੋਸ ਨਤੀਜਿਆਂ ’ਤੇ ਕੰਮ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਮਜ਼ਬੂਤ ਰੱਖਿਆ, ਸਨਅਤੀ, ਤਕਨੀਕੀ ਤੇ ਸਮੁੰਦਰੀ ਖੇਤਰ ਦੇ ਸਬੰਧਾਂ ਨੂੰ ਉਤਸ਼ਾਹਤਿ ਕਰਨ ਅਤੇ ਸਾਰੇ ਖੇਤਰਾਂ ’ਚ ਲਚੀਲੀ ਸਪਲਾਈ ਲੜੀ ਯਕੀਨੀ ਬਣਾਉਣ ਦਾ ਟੀਚਾ ਸਾਹਮਣੇ ਰੱਖ ਕੇ ਸਹਿਯੋਗ ਦੇ ਨਵੇਂ ਢੰਗ ਬਣਾ ਰਹੇ ਹਨ। -ਪੀਟੀਆਈ

ਭਾਰਤ ਨਾਲ ਮਿਲ ਕੇ ਰੱਖਿਆ ਉਤਪਾਦਨ ਕਰਾਂਗੇ: ਆਸਟਿਨ

ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਰੱਖਿਆ ਉਦਯੋਗਿਕ ਸਹਿਯੋਗ ਤਹਤਿ ਲੜਾਕੂ ਜਹਾਜ਼ਾਂ ਦਾ ਸਹਿ-ਉਤਪਾਦਨ ਕਰਨਗੇ। ਆਸਟਿਨ ਦਿੱਲੀ ’ਚ ‘2+2’ ਵਾਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਆਸਟਿਨ ਨੇ ਕਿਹਾ, ‘ਅਸੀਂ ਬਖਤਰਬੰਦ ਵਾਹਨਾਂ ਦੇ ਸਹਿ-ਉਤਪਾਦਨ ਲਈ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਇਹ ਬੇਹੱਦ ਅਹਿਮ ਹੈ।’ ਉਨ੍ਹਾਂ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਚੀਨ ਤੋਂ ਵਧਦੀਆਂ ਸੁਰੱਖਿਆ ਚੁਣੌਤੀਆਂ ਸਮੇਤ ਵੱਖ ਵੱਖ ਮੁੱਦਿਆਂ ’ਤੇ ਮੀਟਿੰਗ ਦੌਰਾਨ ਚਰਚਾ ਹੋਈ। ਉਨ੍ਹਾਂ ਕਿਹਾ ਕਿ ਅਮਰੀਕਾ-ਭਾਰਤ ਸਬੰਧ ਸਿਰਫ਼ ਚੀਨ ਵੱਲੋਂ ਮਿਲ ਰਹੀਆਂ ਚੁਣੌਤੀਆਂ ’ਤੇ ਹੀ ਆਧਾਰਤਿ ਨਹੀਂ ਹਨ ਬਲਕਿ ਇਹ ਦੋਵਾਂ ਦੇਸ਼ਾਂ ਦੇ ਸਾਂਝੇ ਮੁੱਲਾਂ ’ਤੇ ਆਧਾਰਤਿ ਹਨ। ਭਾਰਤ ਦੇ ਅਮਰੀਕਾ ਤੋਂ 31 ਐਮਕਿਊ-9ਬੀ ਡਰੋਨ ਖਰੀਦਣ ਨਾਲ ਸਬੰਧਤ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਐਲਾਨ ਸਹੀ ਸਮੇਂ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਪੁਲਾੜ ਤੋਂ ਲੈ ਕੇ ਸਮੁੰਦਰ ਦੇ ਹੇਠਾਂ ਤੱਕ ਵੱਖ ਵੱਖ ਖੇਤਰਾਂ ’ਚ ਸਹਿਯੋਗ ਵਧਾ ਰਹੇ ਹਨ।

Advertisement
×