DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

21 ਨਕਸਲੀਆਂ ਵੱਲੋਂ ਆਤਮ-ਸਮਰਪਣ

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ 21 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ 18 ਹਥਿਆਰ ਵੀ ਸੌਂਪੇ। ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਨੇ ਬਸਤਰ ਰੇਂਜ ਪੁਲੀਸ ਵੱਲੋਂ ਸ਼ੁਰੂ ਕੀਤੀ ਗਈ ਪੁਨਰਵਾਸ ਮੁਹਿੰਮ ਤਹਿਤ ਆਤਮ-ਸਮਰਪਣ ਕੀਤਾ ਹੈ। ਇਨ੍ਹਾਂ ਨਕਸਲੀਆਂ ਵਿੱਚ...

  • fb
  • twitter
  • whatsapp
  • whatsapp
Advertisement

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ 21 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ 18 ਹਥਿਆਰ ਵੀ ਸੌਂਪੇ। ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਨੇ ਬਸਤਰ ਰੇਂਜ ਪੁਲੀਸ ਵੱਲੋਂ ਸ਼ੁਰੂ ਕੀਤੀ ਗਈ ਪੁਨਰਵਾਸ ਮੁਹਿੰਮ ਤਹਿਤ ਆਤਮ-ਸਮਰਪਣ ਕੀਤਾ ਹੈ। ਇਨ੍ਹਾਂ ਨਕਸਲੀਆਂ ਵਿੱਚ ਡਿਵੀਜ਼ਨ ਕਮੇਟੀ ਦਾ ਸਕੱਤਰ ਮੁਕੇਸ਼ ਅਤੇ 13 ਮਹਿਲਾ ਨਕਸਲੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਸਬੰਧ ਸੀਪੀਆਈ (ਮਾਓਵਾਦੀ) ਦੀ ਕੇਸ਼ਕਾਲ ਡਿਵੀਜ਼ਨ (ਉੱਤਰੀ ਸਬ-ਜ਼ੋਨਲ ਬਿਓਰੋ) ਦੀ ਕੁਏਮਾਰੀ/ਕਿਸਕੋਡੋ ਏਰੀਆ ਕਮੇਟੀ ਨਾਲ ਹੈ। ਨਕਸਲੀਆਂ ਵੱਲੋਂ ਸੌਂਪੇ ਗਏ ਹਥਿਆਰਾਂ ਵਿੱਚ ਤਿੰਨ ਏ ਕੇ-47, ਦੋ ਆਈ ਐੱਨ ਐੱਸ ਏ ਐੱਸ ਰਾਈਫਲਾਂ, ਚਾਰ ਐੱਸ ਐੱਲ ਆਰ ਰਾਈਫਲਾਂ, ਛੇ .303 ਰਾਈਫਲਾਂ, ਦੋ ਸਿੰਗਲ ਸ਼ੌਟ ਰਾਈਫਲਾਂ ਤੇ ਇੱਕ ਗ੍ਰਨੇਡ ਲਾਂਚਰ ਸ਼ਾਮਲ ਹਨ।

Advertisement
Advertisement
×