2020 Hathras gang-rape case: ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ 24 ਮਾਰਚ ਨੂੰ
ਹਾਥਰਸ ਜਬਰ ਜਨਾਹ ਮਾਮਲਾ: Defamation case against Rahul Gandhi to be heard on Mar 24
Advertisement
ਹਾਥਰਸ, 1 ਮਾਰਚ
ਸਾਲ 2020 ’ਚ ਹੋਏ ਹਾਥਰਸ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਟਿੱਪਣੀ ਕਾਰਨ ਵਿਵਾਦਾਂ ’ਚ ਘਿਰੇ ਕਾਂਗਰਸੀ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ’ਤੇ ਸੁਣਵਾਈ ਹੁਣ 24 ਮਾਰਚ ਨੂੰ ਹੋਵੇਗੀ।
ਵਕੀਲ ਮੁੰਨਾ ਸਿੰਘ ਪੁੰਡੀਰ ਨੇ ਕਿਹਾ ਕਿ ਐੱਮਪੀ-ਐੱਮਐੱਲਏ ਅਦਾਲਤ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀਪਕ ਨਾਥ ਸਰਸਵਤੀ ਨੇ ਜਬਰ-ਜਨਾਹ ਮਾਮਲੇ ’ਚ ਬਰੀ ਹੋ ਚੁੱਕੇ ਸ਼ਿਕਾਇਤਕਰਤਾ ਰਾਮ ਕੁਮਾਰ ਉਰਫ ਰਾਮੂ ਦੇ ਬਿਆਨ ਦਰਜ ਕੀਤੇ ਅਤੇ ਮਾਮਲੇ ਦੀ ਸੁਣਵਾਈ 24 ਮਾਰਚ ਲਈ ਤੈਅ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਪਰ ਫਿਰ ਵੀ Rahul Gandhi ਨੇ ‘X’ ’ਤੇ post ਪਾ ਕੇ ਆਖਿਆ ਸੀ ਕਿ ਜਬਰ-ਜਨਾਹ ਕਰਨ ਵਾਲੇ ਸ਼ਰ੍ਹੇਆਮ ਘੁੰਮ ਰਹੇ ਹਨ। ਪੁੰਡੀਰ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੂੰ ਅਦਾਲਤ ਦੇ ਫ਼ੈਸਲੇ ਬਾਰੇ ਪਤਾ ਸੀ ਪਰ ਫਿਰ ਵੀ ਉਨ੍ਹਾਂ ਨੇ ਅਜਿਹਾ ਕਥਿਤ ਇਤਰਾਜ਼ਯੋਗ ਬਿਆਨ ਦਿੱਤਾ। -ਪੀਟੀਆਈ
Advertisement
×