ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ 2 ਨੌਜਵਾਨਾਂ ਨੇ ਸਦਨ ’ਚ ਛਾਲ ਮਾਰੀ
ਨਵੀਂ ਦਿੱਲੀ, 13 ਦਸੰਬਰ ਸੰਸਦੀ ਸੁਰੱਖਿਆ ਵਿੱਚ ਅੱਜ ਉਸ ਵੇਲੇ ਵੱਡੀ ਖਾਮੀ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਨੌਜਵਾਨਾਂ ਨੇ ਦਰਸ਼ਕ ਗੈਲਰੀ ’ਚੋਂ ਸਦਨ ਵਿੱਚ ਛਾਲ ਮਾਰ ਦਿੱਤੀ। ਇਕ ਨੌਜਵਾਨ ਸੰਸਦ ਮੈਂਬਰਾਂ ਦੇ ਬੈਂਚਾਂ ਤੋਂ ਛਾਲਾਂ ਮਾਰਦਾ ਰਿਹਾ।...
Advertisement
ਨਵੀਂ ਦਿੱਲੀ, 13 ਦਸੰਬਰ
ਸੰਸਦੀ ਸੁਰੱਖਿਆ ਵਿੱਚ ਅੱਜ ਉਸ ਵੇਲੇ ਵੱਡੀ ਖਾਮੀ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਨੌਜਵਾਨਾਂ ਨੇ ਦਰਸ਼ਕ ਗੈਲਰੀ ’ਚੋਂ ਸਦਨ ਵਿੱਚ ਛਾਲ ਮਾਰ ਦਿੱਤੀ। ਇਕ ਨੌਜਵਾਨ ਸੰਸਦ ਮੈਂਬਰਾਂ ਦੇ ਬੈਂਚਾਂ ਤੋਂ ਛਾਲਾਂ ਮਾਰਦਾ ਰਿਹਾ। ਬਾਊਂਸਰਾਂ ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਕੁਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ਵਿੱਚ ਛਾਲ ਮਾਰਨ ਵਾਲਿਆਂ ਨੇ ਕੋਈ ਪਦਾਰਥ ਛਿੜਕਿਆ, ਜਿਸ ਕਾਰਨ ਗੈਸ ਫੈਲ ਗਈ।
Advertisement
Advertisement
ਇਸ ਦੌਰਾਨ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਤੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਸਦਨ ਅੰਦਰ ਛੱਡਿਆ ਧੂੰਆਂ ਸਧਾਰਨ ਸੀ ਤੇ ਇਸ ਤੋ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
Advertisement
×


