ਲੋਕ ਸਭਾ ਵਿੱਚ ਤੰਬਾਕੂ ’ਤੇ ਆਬਕਾਰੀ ਡਿਊਟੀ ਅਤੇ ਪਾਨ ਮਸਾਲੇ ’ਤੇ ਸੈੱਸ ਲਗਾਉਣ ਲਈ 2 ਬਿੱਲ ਪੇਸ਼
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਦੋ ਬਿੱਲ ਪੇਸ਼ ਕੀਤੇ, ਜਿਨ੍ਹਾਂ ਦਾ ਉਦੇਸ਼ ਤੰਬਾਕੂ ਅਤੇ ਤੰਬਾਕੂ ਉਤਪਾਦਾਂ ’ਤੇ ਆਬਕਾਰੀ ਡਿਊਟੀ (excise duty) ਲਗਾਉਣਾ ਅਤੇ ਪਾਨ ਮਸਾਲੇ ਦੇ ਨਿਰਮਾਣ ’ਤੇ ਇੱਕ ਨਵਾਂ ਸੈੱਸ ਲਗਾਉਣਾ ਹੈ। ਇਹ ਨਵੇਂ ਟੈਕਸ, ਇਨ੍ਹਾਂ...
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਦੋ ਬਿੱਲ ਪੇਸ਼ ਕੀਤੇ, ਜਿਨ੍ਹਾਂ ਦਾ ਉਦੇਸ਼ ਤੰਬਾਕੂ ਅਤੇ ਤੰਬਾਕੂ ਉਤਪਾਦਾਂ ’ਤੇ ਆਬਕਾਰੀ ਡਿਊਟੀ (excise duty) ਲਗਾਉਣਾ ਅਤੇ ਪਾਨ ਮਸਾਲੇ ਦੇ ਨਿਰਮਾਣ ’ਤੇ ਇੱਕ ਨਵਾਂ ਸੈੱਸ ਲਗਾਉਣਾ ਹੈ। ਇਹ ਨਵੇਂ ਟੈਕਸ, ਇਨ੍ਹਾਂ ਸਿਨ ਗੁਡਜ਼ (Sin Goods) ’ਤੇ ਲੱਗਣ ਵਾਲੇ ਜੀਐੱਸਟੀ ਮੁਆਵਜ਼ਾ ਸੈੱਸ ਦੀ ਥਾਂ ਲੈਣਗੇ।
ਸੈਂਟਰਲ ਐਕਸਾਈਜ਼ (ਸੋਧ) ਬਿੱਲ, 2025 ਜੀਐੱਸਟੀ ਮੁਆਵਜ਼ਾ ਸੈੱਸ ਦੀ ਥਾਂ ਲਵੇਗਾ, ਜੋ ਵਰਤਮਾਨ ਵਿੱਚ ਸਿਗਰੇਟ, ਚਬਾਉਣ ਵਾਲਾ ਤੰਬਾਕੂ, ਸਿਗਾਰ, ਹੁੱਕਾ, ਜ਼ਰਦਾ ਅਤੇ ਸੁਗੰਧਿਤ ਤੰਬਾਕੂ ਵਰਗੇ ਸਾਰੇ ਤੰਬਾਕੂ ਉਤਪਾਦਾਂ ’ਤੇ ਲਗਾਇਆ ਜਾਂਦਾ ਹੈ।
ਬਿੱਲ ਦਾ ਉਦੇਸ਼ ਜੀਐੱਸਟੀ ਮੁਆਵਜ਼ਾ ਸੈੱਸ ਖਤਮ ਹੋਣ ਤੋਂ ਬਾਅਦ, ਟੈਕਸ ਦੀ ਦਰ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਨੂੰ ਤੰਬਾਕੂ ਅਤੇ ਤੰਬਾਕੂ ਉਤਪਾਦਾਂ ’ਤੇ ਕੇਂਦਰੀ ਆਬਕਾਰੀ ਡਿਊਟੀ ਦੀ ਦਰ ਵਧਾਉਣ ਲਈ ਵਿੱਤੀ ਥਾਂ ਦੇਣਾ ਹੈ।
ਹੈਲਥ ਸਕਿਓਰਿਟੀ ਸੇ ਨੈਸ਼ਨਲ ਸਕਿਓਰਿਟੀ ਸੈੱਸ ਬਿੱਲ, 2025 ਦਾ ਉਦੇਸ਼ ਪਾਨ ਮਸਾਲਾ ਵਰਗੀਆਂ ਨਿਰਧਾਰਤ ਵਸਤੂਆਂ ਦੇ ਉਤਪਾਦਨ ’ਤੇ ਸੈੱਸ ਲਗਾਉਣਾ ਹੈ। ਸਰਕਾਰ ਕਿਸੇ ਹੋਰ ਵਸਤੂ ਨੂੰ ਵੀ ਸੂਚਿਤ ਕਰ ਸਕਦੀ ਹੈ ਜਿਸ ਦੇ ਨਿਰਮਾਣ ’ਤੇ ਅਜਿਹਾ ਸੈੱਸ ਲਗਾਇਆ ਜਾ ਸਕਦਾ ਹੈ।
ਤੰਬਾਕੂ ਅਤੇ ਪਾਨ ਮਸਾਲਾ ਵਰਗੀਆਂ ਸਿਨ ਗੁਡਜ਼ ’ਤੇ ਵਰਤਮਾਨ ਵਿੱਚ 28 ਫੀਸਦ ਜੀਐੱਸਟੀ ਲੱਗਦਾ ਹੈ ਨਾਲ ਹੀ ਵੱਖ-ਵੱਖ ਦਰਾਂ ’ਤੇ ਇੱਕ ਮੁਆਵਜ਼ਾ ਸੈੱਸ ਵੀ ਲਗਾਇਆ ਜਾਂਦਾ ਹੈ।
ਵਰਤਮਾਨ ਵਿੱਚ, ਸਿਗਰੇਟਾਂ ’ਤੇ 5 ਫੀਸਦ ਐਡ-ਵੈਲੋਰਮ (Ad-valorem) ਅਤੇ ਲੰਬਾਈ ਦੇ ਆਧਾਰ ’ਤੇ 2,076 ਤੋਂ 3,668 ਰੁਪਏ ਪ੍ਰਤੀ 1,000 ਸਟਿਕਸ ਮੁਆਵਜ਼ਾ ਸੈੱਸ ਲੱਗਦਾ ਹੈ।
ਮੁਆਵਜ਼ਾ ਸੈੱਸ ਖਤਮ ਹੋਣ ਤੋਂ ਬਾਅਦ, ਤੰਬਾਕੂ ਅਤੇ ਸੰਬੰਧਿਤ ਉਤਪਾਦਾਂ ਦੀ ਵਿਕਰੀ ’ਤੇ 40 ਫੀਸਦ ਜੀਐੱਸਟੀ ਦੇ ਨਾਲ ਆਬਕਾਰੀ ਡਿਊਟੀ ਲੱਗੇਗੀ, ਜਦੋਂ ਕਿ ਪਾਨ ਮਸਾਲੇ ’ਤੇ 40 ਪ੍ਰਤੀਸ਼ਤ ਜੀਐੱਸਟੀ ਦੇ ਨਾਲ ਹੈਲਥ ਸਕਿਓਰਿਟੀ ਸੇ ਨੈਸ਼ਨਲ ਸਕਿਓਰਿਟੀ ਸੈੱਸ ਲੱਗੇਗਾ।
ਕੇਂਦਰੀ ਆਬਕਾਰੀ ਸੋਧ ਬਿੱਲ, 2025, ਅਤੇ ਹੈਲਥ ਸਕਿਓਰਿਟੀ ਸੇ ਨੈਸ਼ਨਲ ਸਕਿਓਰਿਟੀ ਸੈੱਸ ਬਿੱਲ, 2025 ਇਹ ਯਕੀਨੀ ਬਣਾਉਣਗੇ ਕਿ ਮੁਆਵਜ਼ਾ ਸੈੱਸ ਬੰਦ ਹੋਣ ਤੋਂ ਬਾਅਦ ਵੀ ਤੰਬਾਕੂ ਅਤੇ ਪਾਨ ਮਸਾਲਾ ਵਰਗੀਆਂ ਸਿਨ ਗੁਡਜ਼ ’ਤੇ ਟੈਕਸ ਦੀ ਦਰ ਉਹੀ ਰਹੇ।

