DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 19 ਉਡਾਣਾਂ ਦੇ ਰੂਟ ਬਦਲੇ

Delhi airport: 19 flights diverted, over 400 delayed as dense fog hits operations; 400 ਤੋਂ ਵੱਧ ਨੇ ਦੇਰੀ ਨਾਲ ਭਰੀ ਉਡਾਣ; ਕਈ ਉਡਾਣਾਂ ਨੂੰ ਰੱਦ ਕੀਤਾ
  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਸ਼ਨਿੱਚਰਵਾਰ ਨੂੰ ਸੰਘਣੀ ਧੁੰਦ ਦੌਰਾਨ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਆਪੋ-ਆਪਣੀ ਮੰਜ਼ਿਲ ਵੱਲ ਵਧਦੇ ਹੋਏ ਰਾਹਗੀਰ। -ਫੋਟੋ: ਏਐੱਨਆਈ
Advertisement
ਨਵੀਂ ਦਿੱਲੀ, 4 ਜਨਵਰੀ

ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਸਵੇਰੇ 19 ਉਡਾਣਾਂ ਦੇ ਰੂਟ ਬਦਲੇ ਗਏ, ਜਦਕਿ 400 ਤੋਂ ਵੱਧ ਉਡਾਣਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਦਿਖਾਈ ਦੇਣ ਦੀ ਸਮਰੱਥਾ ਘੱਟ ਹੋਣ ਕਾਰਨ ਸ਼ੁੱਕਰਵਾਰ ਰਾਤ 12:15 ਵਜੇ ਤੋਂ ਡੇਢ ਵਜੇ ਦੇ ਵਿਚਕਾਰ 19 ਹਵਾਈ ਉਡਾਣਾਂ ਦੇ ਰੂਟ ਬਦਲੇ ਗਏ।

Advertisement

ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚ 13 ਘਰੇਲੂ ਅਤੇ ਚਾਰ ਕੌਮਾਂਤਰੀ ਉਡਾਣਾਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਕਾਰਨ 45 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉਡਾਣਾਂ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟ-24 ਡਾਟ ਕਾਮ’ ਉੱਤੇ ਮੌਜੂਦ ਜਾਣਕਾਰੀ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ 400 ਤੋਂ ਵੱਧ ਉਡਾਣਾਂ ਲੇਟ ਹੋਈਆਂ। ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਨੇ ਸਵੇਰੇ-ਸਵੇਰ ਹੀ ਜਹਾਜ਼ਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਸੀ।

ਇਸੇ ਤਰ੍ਹਾਂ ਏਅਰ ਇੰਡੀਆ ਨੇ ਸ਼ੁੱਕਰਵਾਰ ਰਾਤ 1:16 ਵਜੇ ਐਕਸ ’ਤੇ ਕਿਹਾ ਕਿ ਸੰਘਣੀ ਧੁੰਦ ਕਾਰਨ ਦਿੱਲੀ ਅਤੇ ਉੱਤਰੀ ਭਾਰਤ ਦੇ ਕੁੱਝ ਹਿੱਸਿਆਂ ’ਚ ਹਵਾਈ ਉਡਾਣ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। -ਪੀਟੀਆਈ

ਹਵਾ ਗੁਣਵੱਤਾ ‘ਬਹੁਤ ਮਾੜੀ ਸ਼੍ਰੇਣੀ’ ’ਚ ਦਰਜ

ਅਕਸ਼ਰਧਾਮ ਮੰਦਰ ਨਜ਼ਦੀਕ ਸੰਘਣੀ ਧੁੰਦ ਦੌਰਾਨ ਬੱਸ ’ਚ ਚੜ੍ਹਦੀਆਂ ਹੋਈਆਂ ਸਵਾਰੀਆਂ। -ਫੋਟੋ: ਪੀਟੀਆਈ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਇੱਕ ਸਬੰਧਤ ਵਿਕਾਸ ਵਿੱਚ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਸਵੇਰੇ 9 ਵਜੇ 380 ਦੇ ਏਅਰ ਕੁਆਲਿਟੀ ਇੰਡੈਕਸ ਨਾਲ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਸੀ। ਜ਼ੀਰੋ ਅਤੇ 50 ਦੇ ਵਿਚਕਾਰ ਏਅਰ ਕੁਆਲਿਟੀ ਇੰਡੈਕਸ ਨੂੰ ‘ਚੰਗਾ’, 51 ਅਤੇ 100 ‘ਤਸੱਲੀਬਖਸ਼’, 101 ਅਤੇ 200 ‘ਦਰਮਿਆਨੀ’, 201 ਅਤੇ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’, ਅਤੇ 401 ਅਤੇ 500 ‘ਗੰਭੀਰ’ ਮੰਨਿਆ ਜਾਂਦਾ ਹੈ। ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਦਿਨ ਵੇਲੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ

Advertisement
×