16 indians missing ਰੂਸੀ ਫੌਜ ਵਿੱਚ ਸੇਵਾ ਦੇ ਰਹੇ 16 ਭਾਰਤੀ ਲਾਪਤਾ
ਭਾਰਤ ਵੱਲੋਂ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਅਪੀਲ; ਰੂਸੀ ਫੌਜ ਵਿੱਚ ਤਾਇਨਾਤ 12 ਭਾਰਤੀਆਂ ਦੀ ਹੋ ਚੁੱਕੀ ਹੈ ਮੌਤ
Advertisement
ਨਵੀਂ ਦਿੱਲੀ, 17 ਜਨਵਰੀ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਰੂਸ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਰੂਸੀ ਫੌਜ ਵਿੱਚ ਸੇਵਾ ਦੇ ਰਹੇ 16 ਭਾਰਤੀ ਲਾਪਤਾ ਹਨ।
Advertisement
ਮੰਤਰਾਲੇ ਨੇ ਕਿਹਾ ਕਿ ਰੂਸੀ ਫੌਜ ਵਿੱਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਅਪੀਲ ਕੀਤੀ ਗਈ ਹੈ। ਇਸ ਨੇ ਕਿਹਾ ਕਿ ਰੂਸੀ ਫੌਜ ਵਿੱਚ ਤਾਇਨਾਤ 12 ਭਾਰਤੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘126 ਮਾਮਲੇ (ਰੂਸੀ ਫੌਜ ਵਿੱਚ ਭਾਰਤੀ ਨਾਗਰਿਕਾਂ ਦੇ ਕੰਮ ਕਰਨ ਦੇ) ਹਨ। ਇਨ੍ਹਾਂ 126 ’ਚੋਂ 96 ਲੋਕ ਭਾਰਤ ਪਰਤ ਆਏ ਹਨ ਅਤੇ ਰੂਸੀ ਹਥਿਆਰਬੰਦ ਬਲਾਂ ਤੋਂ ਉਨ੍ਹਾਂ ਨੂੰ ਮੁਕਤ ਕਰ ਦਿੱਤਾ ਗਿਆ ਹੈ।’’
ਉਨ੍ਹਾਂ ਕਿਹਾ, ‘‘ਰੂਸ ਦੀ ਫੌਜ ਵਿੱਚ ਹੁਣ ਵੀ 18 ਭਾਰਤੀ ਨਾਗਰਿਕ ਹਨ ਜਿਨ੍ਹਾਂ ’ਚੋਂ 16 ਦਾ ਥਹੁ ਪਤਾ ਨਹੀਂ ਹੈ।’’ ਜੈਸਵਾਲ ਨੇ ਕਿਹਾ, ‘‘ਰੂਸ ਨੇ ਇਨ੍ਹਾਂ ਨੂੰ ਲਾਪਤਾ ਦੀ ਸ਼੍ਰੇਣੀ ਵਿੱਚ ਰੱਖਿਆ ਹੈ, ਜੋ ਅਜੇ ਵੀ ਫੌਜ ’ਚ ਹਨ। ਅਸੀਂ ਉਨ੍ਹਾਂ ਨੂੰ ਮੁਕਤ ਕਰਨ ਤੇ ਵਾਪਸ ਭੇਜਣ ਦੀ ਮੰਗ ਕਰਦੇ ਹਾਂ।’’ -ਪੀਟੀਆਈ
Advertisement
×