DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰੀ ਸਿੱਕਮ ਵਿਚ ਲਗਾਤਾਰ ਪੈ ਰਹੇ ਮੀਂਹ ਕਰਕੇ 1500 ਸੈਲਾਨੀ ਫਸੇ

ਅੱਠ ਲਾਪਤਾ ਸੈਲਾਨੀਆਂ ਦੀ ਭਾਲ ਲਈ ਵਿੱਢਿਆ ਅਪਰੇਸ਼ਨ ਮੁਲਤਵੀ; ਸੈਲਾਨੀਆਂ ਨੂੰ ਹੋਟਲਾਂ ਵਿਚ ਹੀ ਰਹਿਣ ਦੀ ਸਲਾਹ
  • fb
  • twitter
  • whatsapp
  • whatsapp
Advertisement

ਗੰਗਟੋਕ, 1 ਜੂਨ

ਉੱਤਰੀ ਸਿੱਕਮ ਵਿਚ ਲਗਾਤਾਰ ਪੈ ਰਹੇ ਮੀਂਹ ਕਰਕੇ ਢਿੱਗਾਂ ਡਿੱਗਣ ਕਰਕੇ ਮੁੱਖ ਰਾਹ ਬੰਦ ਹੋਣ ਨਾਲ ਉੱਤਰੀ ਸਿੱਕਮ ਦੇ ਕਈ ਹਿੱਸਿਆਂ ਵਿਚ 1500 ਦੇ ਕਰੀਬ ਸੈਲਾਨੀ ਫਸ ਗਏ ਹਨ। ਇਸ ਦੌਰਾਨ ਅੱਠ ਲਾਪਤਾ ਸੈਲਾਨੀਆਂ ਦੀ ਭਾਲ ਲਈ ਵਿੱਢੇ ਅਪਰੇਸ਼ਨ ਵਿਚ ਭਾਰੀ ਮੀਂਹ ਕਰਕੇ ਅੜਿੱਕਾ ਪਿਆ ਤੇ ਤੀਸਤਾ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਅਖੀਰ ਅਪਰੇਸ਼ਨ ਮੁਲਤਵੀ ਕਰ ਦਿੱਤਾ ਗਿਆ।

Advertisement

ਚੇਤੇ ਰਹੇ ਕਿ ਵੀਰਵਾਰ ਰਾਤ ਨੂੰ Mangan ਜ਼ਿਲ੍ਹੇ ਵਿਚ ਇਕ ਵਾਹਨ ਤੀਸਤਾ ਨਦੀ ਵਿਚ ਡਿੱਗਣ ਕਰਕੇ ਇਕ ਵਿਅਕਤੀ ਦੀ ਮੌਤ ਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ ਜਦੋਂਕਿ ਅੱਠ ਹੋਰ ਲਾਪਤਾ ਦੱਸੇ ਜਾਂਦੇ ਹਨ। ਵਾਹਨ ਵਿਚ ਕੁੱਲ 11 ਸੈਲਾਨੀ ਸਵਾਰ ਸਨ। ਹਾਦਸਾ Lachen-Lachung highway ਦੇ ਨਾਲ Munsithang ਨੇੜੇ ਵਾਪਰਿਆ।

Mangan ਦੇ ਐੱਸਪੀ ਸੋਨਮ ਡੇਚੂ ਭੂਤੀਆ ਨੇ ਕਿਹਾ ਕਿ ਲਾਚੇਨ ਤੇ ਲਾਚੁੰਗ ਵਿਚ ਕ੍ਰਮਵਾਰ 115 ਤੇ 1350 ਸੈਲਾਨੀ ਫਸੇ ਹੋਏ ਹਨ। ਅਧਿਕਾਰੀ ਨੇ ਕਿਹਾ, ‘‘ਕਿਉਂ ਜੋ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਰਕੇ ਬਾਹਰ ਜਾਣ ਦਾ ਰਸਤਾ ਦੋਵਾਂ ਪਾਸਿਆਂ ਤੋਂ ਬੰਦ ਹੈ, ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਹੋਟਲਾਂ ਵਿਚ ਹੀ ਰਹਿਣ। ਇਕ ਵਾਰ ਸੜਕਾਂ ਮੁਕੰਮਲ ਤੌਰ ’ਤੇ ਖੁੱਲ੍ਹਣ ਮਗਰੋਂ ਉਨ੍ਹਾਂ ਨੂੰ ਤਬਦੀਲ ਕਰ ਦਿੱਤਾ ਜਾਵੇਗਾ।’’

ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਰਕੇ ਸ਼ੁੱਕਰਵਾਰ ਬਾਅਦ ਦੁਪਹਿਰ ਤੋਂ ਬੰਦ ਪਈ ਬਿਜਲੀ ਸਪਲਾਈ ਐਤਵਾਰ ਸ਼ਾਮੀਂ ਬਹਾਲ ਕਰ ਦਿੱਤੀ ਗਈ ਹੈ ਜਦੋਂਕਿ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਮੋਬਾਈਲ ਕੁਨੈਕਟੀਵਿਟੀ ਪੂਰੇ ਇਕ ਦਿਨ ਲਈ ਬੰਦ ਰਹਿਣ ਮਗਰੋਂ ਐਤਵਾਰ ਸ਼ਾਮੀਂ ਤਿੰਨ ਵਜੇ ਦੇ ਕਰੀਬ ਬਹਾਲ ਕਰ ਦਿੱਤੀ ਸੀ।

ਅਧਿਕਾਰੀਆਂ ਮੁਤਾਬਕ ਇਲਾਕੇ ਵਿਚ ਬੱਦਲ ਫਟਣ ਕਰਕੇ ਭਾਰੀ ਮੀਂਹ ਨਾਲ ਤੀਸਤਾ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਅੱਠ ਲਾਪਤਾ ਸੈਲਾਨੀਆਂ ਵਿਚ ਚਾਰ ਉੜੀਸਾ ਤੇ ਦੋ ਦੋ ਤ੍ਰਿਪੁਰਾ ਤੇ ਉੱਤਰ ਪ੍ਰਦੇਸ਼ ਤੋਂ ਹਨ। ਇਨ੍ਹਾਂ ਦੀ ਪਛਾਣ ਅਜੀਤ ਕੁਮਾਰ ਨਾਇਕ, ਸੁਨੀਤਾ ਨਾਇਕ, ਸਾਹਿਲ ਜੇਨਾ ਤੇ ਇਤਸ੍ਰੀ ਸਾਰੇ ਵਾਸੀ ਉੜੀਸਾ, ਦੇਬਜਯੋਤੀ ਜੌਏ ਦੇਵ ਤੇ ਸਵਪਨਿਲ ਦੇਬ ਦੋਵੇਂ ਵਾਸੀ ਤ੍ਰਿਪੁਰਾ ਤੇ ਕੌਸ਼ਲੇਂਦਰਾ ਪ੍ਰਤਾਪ ਸਿੰਘ ਤੇ ਅੰਕਿਤਾ ਸਿੰਘ ਵਾਸੀ ਯੂਪੀ ਵਜੋਂ ਦੱਸੀ ਗਈ ਹੈ। ਵਾਹਨ ਦੇ ਡਰਾਈਵਰ ਦੀ ਪਛਾਣ ਉੱਤਰੀ ਸਿੱਕਮ ਵਿਚ ਸਿੰਘਿਕ ਦੇ ਪਾਸਾਂਗ ਦੇਨੂ ਸ਼ੇਰਪਾ ਵਜੋਂ ਹੋਈ ਹੈ। -ਪੀਟੀਆਈ

Advertisement
×