ਰਾਂਚੀ ’ਚ ਸਕੂਲ ਬੱਸ ਪਲਟਣ ਕਾਰਨ 15 ਬੱਚੇ ਜ਼ਖ਼ਮੀ
ਰਾਂਚੀ, 27 ਅਪਰੈਲ ਰਾਂਚੀ ਵਿਚ ਅੱਜ ਸਵੇਰੇ ਸਕੂਲ ਬੱਸ ਪਲਟਣ ਨਾਲ 15 ਬੱਚੇ ਜ਼ਖਮੀ ਹੋ ਗਏ। ਮੰਡਾਰ ਦੇ ਸੇਂਟ ਮਾਰੀਆ ਸਕੂਲ ਤੋਂ ਕਰੀਬ 100 ਮੀਟਰ ਦੂਰ ਮੋੜ 'ਤੇ ਬੱਸ ਪਲਟ ਗਈ। ਬੱਸ ਵਿੱਚ 30 ਬੱਚੇ ਸਵਾਰ ਸਨ, ਜਿਸ ਵਿੱਚ ਸਕੂਲ...
Advertisement
ਰਾਂਚੀ, 27 ਅਪਰੈਲ
ਰਾਂਚੀ ਵਿਚ ਅੱਜ ਸਵੇਰੇ ਸਕੂਲ ਬੱਸ ਪਲਟਣ ਨਾਲ 15 ਬੱਚੇ ਜ਼ਖਮੀ ਹੋ ਗਏ। ਮੰਡਾਰ ਦੇ ਸੇਂਟ ਮਾਰੀਆ ਸਕੂਲ ਤੋਂ ਕਰੀਬ 100 ਮੀਟਰ ਦੂਰ ਮੋੜ 'ਤੇ ਬੱਸ ਪਲਟ ਗਈ। ਬੱਸ ਵਿੱਚ 30 ਬੱਚੇ ਸਵਾਰ ਸਨ, ਜਿਸ ਵਿੱਚ ਸਕੂਲ ਦੇ ਕਰੀਬ 15 ਬੱਚੇ ਜ਼ਖ਼ਮੀ ਹੋ ਗਏ। ਇਕ ਬੱਚੇ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਉਸ ਦਾ ਸੀਟੀ ਸਕੈਨ ਕਰਵਾਇਆ ਜਾ ਰਿਹਾ ਹੈ। ਬਾਕੀ ਸਾਰੇ ਬੱਚੇ ਠੀਕ ਹਨ। ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
Advertisement
×