ਜੈਪੁਰ ਹਾਦਸੇ ’ਚ 14 ਹਲਾਕ
ਜੈਪੁਰ ਦੇ ਹਰਮਾੜਾ ਇਲਾਕੇ ’ਚ ਤੇਜ਼ ਰਫ਼ਤਾਰ ਡੰਪਰ ਨੇ ਅੱਜ ਦੁਪਹਿਰ ਸਾਹਮਣੇ ਆਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ’ਚ 14 ਜਣਿਆਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋ ਗਏ। ਜੈਪੁਰ ਦੇ ਜ਼ਿਲ੍ਹਾ ਕੁਲੈਕਟਰ ਜਿਤੇਂਦਰ ਕੁਮਾਰ ਸੋਨੀ ਨੇ...
ਜੈਪੁਰ ਦੇ ਹਰਮਾੜਾ ਇਲਾਕੇ ’ਚ ਤੇਜ਼ ਰਫ਼ਤਾਰ ਡੰਪਰ ਨੇ ਅੱਜ ਦੁਪਹਿਰ ਸਾਹਮਣੇ ਆਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ’ਚ 14 ਜਣਿਆਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋ ਗਏ। ਜੈਪੁਰ ਦੇ ਜ਼ਿਲ੍ਹਾ ਕੁਲੈਕਟਰ ਜਿਤੇਂਦਰ ਕੁਮਾਰ ਸੋਨੀ ਨੇ ਦੱਸਿਆ ਕਿ ਇਹ ਡੰਪਰ ਰੋਡ ਨੰਬਰ 14 ਤੋਂ ਲੋਹਾ ਮੰਡੀ ਪੈਟਰੋਲ ਪੰਪ ਵੱਲ ਤੇਜ਼ ਰਫ਼ਤਾਰ ’ਚ ਜਾ ਰਿਹਾ ਸੀ ਅਤੇ ਰਾਹ ’ਚ ਆਉਂਦੇ ਵਾਹਨਾਂ ਨੂੰ ਟੱਕਰ ਮਾਰਦਾ ਚਲਾ ਗਿਆ। ਇਸ ਹਾਦਸੇ ’ਚ 14 ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਐੱਸ ਐੱਮ ਐੱਸ ਹਸਪਤਾਲ ਦੇ ਟਰੌਮਾ ਸੈਂਟਰ ’ਚ ਇਲਾਜ ਕੀਤਾ ਜਾ ਰਿਹਾ ਹੈ ਤੇ ਕਈਆਂ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਭਜਨਲਾਲ ਸ਼ਰਮਾ, ਉਪ ਮੁੱਖ ਮੰਤਰੀ ਦੀਆ ਕੁਮਾਰੀ ਤੇ ਪ੍ਰੇਮਚੰਦ ਭੈਰਵ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈੈ। ਮੁੱਖ ਮੰਤਰੀ ਸ਼ਰਮਾ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਨ ਦਾ ਨਿਦਰੇਸ਼ ਦਿੱਤਾ ਹੈ। ਪੁਲੀਸ ਅਨੁਸਾਰ ਕਥਿਤ ਤੌਰ ’ਤੇ ਨਸ਼ੇ ’ਚ ਧੁੱਤ ਡੰਪਰ ਚਾਲਕ ਨੇ ਘੱਟ ਤੋਂ ਘੱਟ 17 ਵਾਹਨਾਂ ਨੂੰ ਟੱਕਰ ਮਾਰੀ ਤੇ ਫਿਰ ਟਰੇਲਰ ਨਾਲ ਟਕਰਾਉਣ ਮਗਰੋਂ ਰੁਕ ਗਿਆ।

