DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਹਿਲਗਾਮ ਹਮਲੇ ਤੋਂ ਬਾਅਦ ਬੰਦ ਹੋਏ 12 ਸੈਲਾਨੀ ਕੇਂਦਰ ਮੁੜ ਖੁੱਲਣਗੇ; LG ਨੇ ਦਿੱਤਾ ਹੁਕਮ

ਸੁਰੱਖਿਆ ਸਮੀਖਿਆ ਮਗਰੋਂ 12 ਸੈਰ-ਸਪਾਟਾ ਕੇਂਦਰਾਂ ਨੂੰ ਮਿਲੀ ਹਰੀ ਝੰਡੀ

  • fb
  • twitter
  • whatsapp
  • whatsapp
featured-img featured-img
ਸ੍ਰੀਨਗਰ ਵਿੱਚ ਯੂਨੀਫਾਈਡ ਹੈੱਡਕੁਆਰਟਰ ਮੀਟਿੰਗ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ।
Advertisement

Pehalgam Attack: ਪਿਛਲੇ ਪੰਜ ਮਹੀਨਿਆਂ ਤੋਂ ਬੰਦ ਰਹਿਣ ਤੋਂ ਬਾਅਦ ਜੰਮੂ-ਕਸ਼ਮੀਰ ਦੇ 12 ਸੈਲਾਨੀ ਕੇਂਦਰ ਦੁਬਾਰਾ ਖੁੱਲ੍ਹ ਰਹੇ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਰਾਜ ਭਵਨ ਵਿਖੇ ਯੂਨੀਫਾਈਡ ਹੈੱਡਕੁਆਰਟਰ (UHQ) ਦੀ ਮੀਟਿੰਗ ਵਿੱਚ ਸੁਰੱਖਿਆ ਸਮੀਖਿਆ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਦੇ ਆਦੇਸ਼ ਦਿੱਤੇ।

ਪਹਿਲਗਾਮ ਖੇਤਰ ਦੇ ਬੈਸਰਨ ਘਾਟੀ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਉਪ ਰਾਜਪਾਲ ਪ੍ਰਸ਼ਾਸਨ ਨੇ ਲਗਭਗ 50 ਸੈਲਾਨੀ ਕੇਂਦਰਾਂ ਨੂੰ ਬੰਦ ਕਰ ਦਿੱਤਾ ਸੀ।

Advertisement

ਸੋਮਵਾਰ ਨੂੰ ਖੋਲ੍ਹੇ ਜਾਣਗੇ ਕੇਂਦਰ !

ਕਸ਼ਮੀਰ ਡਿਵੀਜ਼ਨ ਦੇ ਸੱਤ ਸੈਰ-ਸਪਾਟਾ ਕੇਂਦਰ, ਜਿਨ੍ਹਾਂ ਵਿੱਚ ਅਰੂ ਵੈਲੀ(Aru Valley), ਰਾਫਟਿੰਗ ਪੁਆਇੰਟ ਯੈਨਰ(Rafting Point Yanner), ਅੱਕੜ ਪਾਰਕ(Akkad Park), ​​ਪਾਦਸ਼ਾਹੀ ਪਾਰਕ(Padshahi Park), ​​ਕਮਾਨ ਪੋਸਟ (Kaman Post) ਸ਼ਾਮਲ ਹਨ ਅਤੇ ਜੰਮੂ ਡਵੀਜ਼ਨ ਦੇ ਪੰਜ ਸੈਰ-ਸਪਾਟਾ ਕੇਂਦਰ, ਜਿਨ੍ਹਾਂ ਵਿੱਚ ਦਗਨ ਟੌਪ (Dagan Top), ਰਾਮਬਨ(Ramban), ਕਠੂਆ ਵਿੱਚ ਧੱਗਰ(Dhaggar) , ਸਲਾਲ ਵਿੱਚ ਸ਼ਿਵ ਗੁਫਾ(Shiv Cave), ਰਿਆਸੀ ਸ਼ਾਮਲ ਹਨ। ਇਹ ਸਾਰੇ ਕੇਂਦਰ 29 ਸਤੰਬਰ ਤੋਂ ਦੁਬਾਰਾ ਖੋਲ੍ਹੇ ਜਾਣਗੇ।

Advertisement
×