ਛੱਤੀਸਗੜ੍ਹ ਦੇ ਨਾਰਾਇਣਪੁਰ ’ਚ 12 ਨਕਸਲੀਆਂ ਵੱਲੋਂ ਆਤਮ-ਸਮਰਪਣ
ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਕੁੱਲ 18 ਲੱਖ ਰੁਪਏ ਇਨਾਮੀ ਰਾਸ਼ੀ ਵਾਲੇ ਨੌਂ ਨਕਸਲੀਆਂ ਸਣੇ 12 ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਏਰੀਆ ਕਮੇਟੀ ਮੈਂਬਰ ਸੁਦਰੇਨ ਨੇਤਾਮ ਉਰਫ਼ ਸੁਧਾਕਰ...
Advertisement
ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਕੁੱਲ 18 ਲੱਖ ਰੁਪਏ ਇਨਾਮੀ ਰਾਸ਼ੀ ਵਾਲੇ ਨੌਂ ਨਕਸਲੀਆਂ ਸਣੇ 12 ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਏਰੀਆ ਕਮੇਟੀ ਮੈਂਬਰ ਸੁਦਰੇਨ ਨੇਤਾਮ ਉਰਫ਼ ਸੁਧਾਕਰ (41) ਅਤੇ ਧੋਬਾ ਸਲਾਮ ਉਰਫ਼ ਮਹੇਸ਼ ਸਲਾਮ ਸਣੇ 12 ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪੰਜ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੁਦਰੇਨ ਤੇ ਧੋਬਾ ਦੇ ਸਿਰ ’ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਉੱਧਰ, ਦੋ ਨਕਸਲੀਆਂ ਦੇ ਸਿਰ ’ਤੇ ਦੋ-ਦੋ ਲੱਖ ਰੁਪਏ, ਤਿੰਨ ਨਕਸਲੀਆਂ ਦੇ ਸਿਰ ’ਤੇ ਇਕ-ਇਕ ਲੱਖ ਰੁਪਏ ਅਤੇ ਦੋ ਨਕਸਲੀਆਂ ਦੇ ਸਿਰ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਸੀ।
Advertisement
Advertisement
×