ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਇਮਾਰਤ ਢਹਿਣ ਕਾਰਨ 12 ਮੌਤਾਂ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਿਰਾਰ ਵਿੱਚ 13 ਸਾਲ ਪੁਰਾਣੀ ‘ਗੈਰ-ਕਾਨੂੰਨੀ’ ਇਮਾਰਤ ਦਾ ਹਿੱਸਾ ਢਹਿਣ ਕਾਰਨ ਮਾਂ ਅਤੇ ਧੀ ਸਣੇ 12 ਜਣਿਆਂ ਦੀ ਮੌਤ ਹੋ ਗਈ ਜਦਕਿ ਕੁਝ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਛੇ ਲਾਸ਼ਾਂ ਮਲਬੇ ਹੇਠੋਂ ਕੱਢੀਆਂ ਗਈਆਂ ਜਦਕਿ ਛੇ ਹੋਰਨਾਂ ਨੇ ਵੱਖ ਵੱਖ ਹਸਪਤਾਲਾਂ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ।
Ramabai Apartment ਤਡਕੇ 12.05 ਵਜੇ ਡਿੱਗਣ ਦੇ 20 ਘੰਟਿਆਂ ਬਾਅਦ ਵੀ ਮਲਬਾ ਹਟਾਉਣ ਦਾ ਕੰਮ ਅਤੇ ਬਚਾਅ ਕਾਰਜ ਜਾਰੀ ਸਨ।
ਨੌਂ ਜ਼ਖ਼ਮੀਆਂ ਨੂੰ ਮੁੰਬਈ ਅਤੇ ਨਾਲਾਸੋਪਾਰਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਤਿੰਨ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।ਫਾਇਰਫਾਈਟਰ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।
ਅਧਿਕਾਰੀ ਨੇ ਦੱਸਿਆ ਕਿ ਵਸਈ ਤਾਲੁਕਾ ਦੇ ਵਿਰਾਰ ਵਿੱਚ ਨਾਰੰਗੀ ਰੋਡ ’ਤੇ ਸਥਿਤ ਚਾਰ ਮੰਜ਼ਿਲਾ ਰਮਾਬਾਈ ਅਪਾਰਟਮੈਂਟ ਦਾ ਪਿਛਲਾ ਹਿੱਸਾ ਦੇਰ ਰਾਤ ਢਹਿ ਗਿਆ। District Collector Indu Rani Jakhar ਨੇ ਕੁਝ ਹੋਰ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ।
ਪਾਲਘਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਵਿਵੇਕਾਨੰਦ ਕਦਮ ਨੇ ਮੁੱਢਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਮਾਬਾਈ ਅਪਾਰਟਮੈਂਟ ਦਾ ਪਿਛਲਾ ਹਿੱਸਾ ਢਹਿ ਗਿਆ। ਵੀਵੀਐੱਮਸੀ ਦੇ ਤਰਜਮਾਨ ਨੇ ਕਿਹਾ, ‘ਦੋ ਹਿੱਸਿਆਂ ਵਾਲੀ ਇਹ ਇਮਾਰਤ ‘ਗੈਰ-ਕਾਨੂੰਨੀ’ ਹੈ।’ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ