ਲੱਦਾਖ਼ ’ਚ ਭਾਰਤ-ਚੀਨ ਸਰਹੱਦ ਨੇੜਿਓਂ 108 ਕਿੱਲੋ ਸੋਨਾ ਜ਼ਬਤ; ਤਿੰਨ ਗ੍ਰਿਫ਼ਤਾਰ
ਲੇਹ: ਇੰਡੋ-ਤਿਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੇ ਅੱਜ ਭਾਰਤ-ਚੀਨ ਸਰਹੱਦ ਨੇੜਿਓਂ ਸੋਨੇ ਦੇ 108 ਬਿਸਕੁਟ ਜ਼ਬਤ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਬਰਾਮਦ ਹੋਏ ਹਰ ਇੱਕ ਬਿਸਕੁਟ ਦਾ ਵਜ਼ਨ ਇੱਕ-ਇੱਕ ਕਿੱਲੋ ਹੈ। ਆਈਟੀਬੀਪੀ ਦੇ ਇੱਕ ਅਧਿਕਾਰੀ ਨੇ...
Advertisement
ਲੇਹ:
ਇੰਡੋ-ਤਿਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੇ ਅੱਜ ਭਾਰਤ-ਚੀਨ ਸਰਹੱਦ ਨੇੜਿਓਂ ਸੋਨੇ ਦੇ 108 ਬਿਸਕੁਟ ਜ਼ਬਤ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਬਰਾਮਦ ਹੋਏ ਹਰ ਇੱਕ ਬਿਸਕੁਟ ਦਾ ਵਜ਼ਨ ਇੱਕ-ਇੱਕ ਕਿੱਲੋ ਹੈ। ਆਈਟੀਬੀਪੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੱਡੀ ਮਾਤਰਾ ’ਚ ਤਸਕਰੀ ਦੇ ਸੋਨੇ ਤੋਂ ਇਲਾਵਾ ਦੋ ਮੋਬਾਈਲ ਫੋਨ, ਇੱਕ ਦੂਰਬੀਨ ਤੇ ਦੋ ਚਾਕੂਆਂ ਤੋਂ ਇਲਾਵਾ ਕੇਕ ਤੇ ਦੁੱਧ ਸਣੇ ਚੀਨ ਦੀ ਬਣੀਆਂ ਖੁਰਾਕੀ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਈਟੀਬੀਪੀ ਵੱਲੋਂ ਅੱਜ ਜ਼ਬਤ ਕੀਤੇ ਸੋਨੇ ਦੀ ਇਹ ਸਭ ਤੋਂ ਵੱਡੀ ਖੇਪ ਹੈ। -ਪੀਟੀਆਈ
Advertisement
Advertisement
×