DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਸਭਾ ਚੋਣਾਂ ’ਚ 100 ਸੀਟਾਂ ’ਤੇ ਹੋਈ ਹੇਰਾ-ਫੇਰੀ: ਰਾਹੁਲ

ਜੇ ਵੋਟਾਂ ’ਚ ਧਾਂਦਲੀ ਨਾ ਹੁੰਦੀ ਤਾਂ ਮੋਦੀ ਪ੍ਰਧਾਨ ਮੰਤਰੀ ਨਾ ਹੁੰਦੇ: ਕਾਂਗਰਸ ਆਗੂ
  • fb
  • twitter
  • whatsapp
  • whatsapp
featured-img featured-img
ਦੀ ਬਹਾਦਰੀ ਦਾ ਅਪਮਾਨ ਕਰਨ ਤੇ ਇੱਥੋਂ ਤੱਕ ਕਿ ‘ਅਪਰੇਸ਼ਨ ਸਿੰਧੂਰ’ ਨੂੰ ‘ਤਮਾਸ਼ਾ’ ਕਹਿਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘ਉਨ੍ਹਾਂ ਸਾਡੀਆਂ ਭੈਣਾਂ ਦੇ ਪਵਿੱਤਰ ਪ੍ਰਤੀਕ ਤੇ ਫ਼ੌਜੀਆਂ ਦੀ ਬਹਾਦਰੀ ਦਾ ਅਪਮਾਨ ਕੀਤਾ ਹੈ। ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਜਾਨ ਗੁਆਉਣ ਵਾਲੇ 26 ਜਣਿਆਂ ਪ੍ਰਤੀ ਮੇਰੇ ਦਿਲ ’ਚ ਕਾਫ਼ੀ ਦੁੱਖ ਸੀ...ਮਹਾਦੇਵ ਦੇ ਆਸ਼ੀਰਵਾਦ ਨਾਲ ਸਾਡੀਆਂ ਧੀਆਂ ਦੇ ਸਿੰਧੂਰ ਦਾ ਬਦਲਾ ਲੈਣ ਦਾ ਮੇਰਾ ਵਾਅਦਾ ਪੂਰਾ ਹੋਇਆ ਹੈ।’ ਉਨ੍ਹਾਂ ਕਿਹਾ ਕਿ 140 ਕਰੋੜ ਮੁਲਕ ਵਾਸੀਆਂ ਦੀ ਏਕਤਾ ‘ਅਪਰੇਸ਼ਨ ਸਿੰਧੂਰ’ ਦੀ ਤਾਕਤ ਬਣੀ। ਇਸ ਦੌਰਾਨ ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ‘ਕਾਂਗਰਸ ਤੇ ਭਾਈਵਾਲ ਪਾਰਟੀਆਂ ਇਸ ਸੱਚ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਭਾਰਤ ਨੇ ਪਾਕਿਸਤਾਨ ’ਚ ਸਥਿਤ ਦਹਿਸ਼ਤੀ ਟਿਕਾਣਿਆਂ ਨੂੰ ਨੇਸਤੋ-ਨਾਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਕਿਸਤਾਨ ਦਾ ਗੁੱਸਾ ਸਮਝ ਆਉਂਦਾ ਹੈ, ਉੱਥੇ ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਕਾਂਗਰਸ ਤੇ ‘ਸਪਾ’ ਆਗੂ ਵੀ ਇਸ ਸੱਚ ਨੂੰ ਖਪਾ ਨਹੀਂ ਪਾ ਰਹੇ।’ -ਪੀਟੀਆਈ
Advertisement

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਕਰੀਬ 100 ਸੀਟਾਂ ’ਤੇ ਹੇਰਾ-ਫੇਰੀ ਹੋਈ ਸੀ ਅਤੇ ਜੇ ਇਨ੍ਹਾਂ ’ਚੋਂ 10 ਤੋਂ 15 ਸੀਟਾਂ ’ਤੇ ਵੀ ਧਾਂਦਲੀ ਨਾ ਹੋਈ ਹੁੰਦੀ ਤਾਂ ਨਰਿੰਦਰ ਮੋਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਹਮਲੇ ਤੇਜ਼ ਕਰਦਿਆਂ ਅੱਜ ਦਾਅਵਾ ਕੀਤਾ ਕਿ ਮੁਲਕ ’ਚ ਚੋਣ ਪ੍ਰਣਾਲੀ ‘ਪਹਿਲਾਂ ਹੀ ਮਰ ਚੁੱਕੀ’ ਹੈ। ਇਥੇ ਵਿਗਿਆਨ ਭਵਨ ’ਚ ਕਾਂਗਰਸ ਦੇ ਸਾਲਾਨਾ ਕਾਨੂੰਨੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇ ਮਰਹੂਮ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਉਨ੍ਹਾਂ ਨੂੰ ਨਾ ਬੋਲਣ ਦੀ ਧਮਕੀ ਦਿੱਤੀ ਸੀ।

ਚੋਣਾਂ ’ਚ ਹੇਰਾ-ਫੇਰੀ ਦੇ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ, ‘‘ਇਹ ਸੱਚ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ। ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ। ਸਾਡਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ’ਚ 70, 80 ਜਾਂ 100 ਸੀਟਾਂ ਤੱਕ ਹੇਰਾ-ਫੇਰੀ ਹੋਈ ਹੈ। ਜੇ 10 ਤੋਂ 15 ਸੀਟਾਂ ’ਤੇ ਵੀ ਹੇਰਾ-ਫੇਰੀ ਨਾ ਹੋਈ ਹੁੰਦੀ ਤਾਂ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨਾ ਹੁੰਦੇ।’’ ਉਨ੍ਹਾਂ ਕਰਨਾਟਕ ’ਚ ਇਕ ਵਿਧਾਨ ਸਭਾ ਹਲਕੇ ਦੇ ਕਾਂਗਰਸ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੱਤਾ ਜਿਥੇ ਕੁੱਲ 6.5 ਲੱਖ ਵੋਟਰਾਂ ’ਚੋਂ 1.5 ਲੱਖ ਵੋਟਰਾਂ ਦੇ ‘ਫ਼ਰਜ਼ੀ’ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕਾਂਗਰਸ ਆਗੂ ਨੇ ਦੁਹਰਾਇਆ ਕਿ ਜਦੋਂ ਇਹ ਅੰਕੜਾ ਜਾਰੀ ਕੀਤਾ ਜਾਵੇਗਾ ਤਾਂ ਇਹ ਐਟਮ ਬੰਬ ਵਰਗਾ ਹੋਵੇਗਾ ਜਿਸ ਨਾਲ ਸਾਰੇ ਹੈਰਾਨ ਰਹਿ ਜਾਣਗੇ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਕੁਝ ਨਾ ਕੁਝ ਗਲਤ ਜ਼ਰੂਰ ਹੋ ਰਿਹਾ ਹੈ ਕਿਉਂਕਿ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀਆਂ ਹੂੰਝਾ ਫੇਰ ਜਿੱਤਾਂ ਅਤੇ ਫਿਰ ਲੋਕ ਸਭਾ ਚੋਣਾਂ ’ਚ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ’ਚ ਕਾਂਗਰਸ ਨੂੰ ਇਕ ਵੀ ਸੀਟ ਨਾ ਮਿਲਣਾ ਹੈਰਾਨ ਕਰਨ ਵਾਲੀ ਗੱਲ ਹੈ।

Advertisement

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, ‘‘ਮੈਨੂੰ ਚੇਤੇ ਹੈ ਕਿ ਜਦੋਂ ਮੈਂ ਖੇਤੀ ਕਾਨੂੰਨਾਂ ਨਾਲ ਲੜ ਰਿਹਾ ਸੀ ਤਾਂ ਮੈਨੂੰ ਧਮਕਾਉਣ ਲਈ ਅਰੁਣ ਜੇਤਲੀ ਜੀ ਨੂੰ ਭੇਜਿਆ ਗਿਆ ਸੀ। ਉਹ ਹੁਣ ਇਸ ਜਹਾਨ ’ਚ ਨਹੀਂ ਹਨ, ਇਸ ਲਈ ਮੈਨੂੰ ਇਸ ਬਾਰੇ ਕੁਝ ਨਹੀਂ ਆਖਣਾ ਚਾਹੀਦਾ ਹੈ ਪਰ ਫਿਰ ਵੀ ਮੈਂ ਬੋਲਾਂਗਾ। ਉਨ੍ਹਾਂ (ਜੇਤਲੀ) ਮੈਨੂੰ ਆਖਿਆ ਕਿ ਜੇ ਮੈਂ ਇਸੇ ਰਾਹ ’ਤੇ ਤੁਰਦਾ ਰਿਹਾ ਅਤੇ ਸਰਕਾਰ ਦਾ ਵਿਰੋਧ ਕਰਦਾ ਰਿਹਾ ਤੇ ਖੇਤੀ ਕਾਨੂੰਨਾਂ ਬਾਰੇ ਲੜਦਾ ਰਿਹਾ ਤਾਂ ਸਾਨੂੰ ਤੇਰੇ ਖ਼ਿਲਾਫ਼ ਕਾਰਵਾਈ ਕਰਨੀ ਪਵੇਗੀ।’’ ਰਾਹੁਲ ਨੇ ਕਿਹਾ ਕਿ ਉਸ ਨੇ ਜੇਤਲੀ ਵੱਲ ਦੇਖਿਆ ਅਤੇ ਆਖਿਆ, ‘‘ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ। ਕਿਉਂਕਿ ਅਸੀਂ ਕਾਇਰ ਨਹੀਂ ਸਗੋਂ ਕਾਂਗਰਸੀ ਹਾਂ। ਅਸੀਂ ਕਦੇ ਵੀ ਝੁਕਦੇ ਨਹੀਂ ਹਾਂ। ਸੁਪਰ ਪਾਵਰ ਬ੍ਰਿਟਿਸ਼ ਵੀ ਸਾਨੂੰ ਨਹੀਂ ਝੁਕਾ ਸਕੇ ਸਨ ਤਾਂ ਤੁਸੀਂ ਕੌਣ ਹੋ।’’

ਮੈਂ ਰਾਜਾ ਨਹੀਂ ਬਣਨਾ ਚਾਹੁੰਦਾ ਹਾਂ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਰਾਜਾ ਨਹੀਂ ਬਣਨਾ ਚਾਹੁੰਦੇ ਹਨ ਅਤੇ ਉਹ ਇਸ ਧਾਰਨਾ ਖ਼ਿਲਾਫ਼ ਹਨ। ਰਾਹੁਲ ਨੇ ਇਹ ਗੱਲ ਉਸ ਸਮੇਂ ਆਖੀ ਜਦੋਂ ਉਹ ਵਿਗਿਆਨ ਭਵਨ ’ਚ ਸੰਮੇਲਨ ਨੂੰ ਸੰਬੋਧਨ ਕਰਨ ਲਈ ਖੜ੍ਹੇ ਹੋਏ ਸਨ ਅਤੇ ਹਾਲ ’ਚ ਮੌਜੂਦਾ ਲੋਕਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ‘‘ਇਸ ਦੇਸ਼ ਦਾ ਰਾਜ ਕਿਹੋ ਜਿਹਾ ਹੋਵੇ, ਰਾਹੁਲ ਗਾਂਧੀ ਜਿਹਾ ਹੋਵੇ।’’ ਇਸ ਦੇ ਜਵਾਬ ’ਚ ਰਾਹੁਲ ਨੇ ਕਿਹਾ, ‘‘ਨਾ ਬੌਸ, ਮੈਂ ਰਾਜਾ ਨਹੀਂ ਹਾਂ। ਰਾਜਾ ਬਣਨਾ ਵੀ ਨਹੀਂ ਚਾਹੁੰਦਾ ਹਾਂ। ਮੈਂ ਰਾਜੇ ਦੇ ਖ਼ਿਲਾਫ਼ ਹਾਂ ਅਤੇ ਇਸ ਧਾਰਨਾ ਖ਼ਿਲਾਫ਼ ਵੀ ਹਾਂ।’’ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਲੋਕਾਂ ਦੀ ਆਵਾਜ਼ ਨਾ ਸੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਰਾਜਾ’ ਆਖ ਕੇ ਉਨ੍ਹਾਂ ’ਤੇ ਤਨਜ਼ ਕੱਸਦੇ ਰਹੇ ਹਨ।

ਗਲਤ ਅਤੇ ਗੁਮਰਾਹਕੁਨ ਬਿਆਨ ਦੇ ਰਹੇ ਨੇ ਰਾਹੁਲ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਆਪਣੇ ਮਰਹੂਮ ਆਗੂ ਅਰੁਣ ਜੇਤਲੀ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਬਕਵਾਸ ਕਰਾਰ ਦਿੱਤਾ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਅਰੁਣ ਜੇਤਲੀ ਦਾ ਦੇਹਾਂਤ 24 ਅਗਸਤ, 2019 ’ਚ ਹੋ ਗਿਆ ਸੀ ਜਦਕਿ ਖੇਤੀ ਕਾਨੂੰਨ ਸਤੰਬਰ 2020 ’ਚ ਲਾਗੂ ਹੋਏ ਸਨ। ਮਾਲਵੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਗਲਤ ਅਤੇ ਗੁਮਰਾਹਕੁਨ ਬਿਆਨ ਦਿੱਤਾ ਹੈ। ਉਧਰ ਜੇਤਲੀ ਦੇ ਪੁੱਤਰ ਰੋਹਨ ਨੇ ‘ਐਕਸ’ ’ਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਕਿਸੇ ਨੂੰ ਧਮਕੀਆਂ ਦੇਣ ਵਾਲਾ ਸੁਭਾਅ ਨਹੀਂ ਸੀ। ਉਹ ਲੋਕਤੰਤਰ ਪੱਖੀ ਸਨ ਅਤੇ ਹਮੇਸ਼ਾ ਸਰਬਸੰਮਤੀ ਬਣਾਉਣ ’ਚ ਯਕੀਨ ਰਖਦੇ ਸਨ। ਰੋਹਨ ਨੇ ਕਿਹਾ ਕਿ ਜੇ ਅਜਿਹਾ ਕੁਝ ਹੋਇਆ ਵੀ ਹੁੰਦਾ ਤਾਂ ਵੀ ਉਸ ਦੇ ਪਿਤਾ ਨੇ ਸਾਰਿਆਂ ਨੂੰ ਚਰਚਾ ਲਈ ਖੁੱਲ੍ਹਾ ਸੱਦਾ ਦੇਣਾ ਸੀ ਤਾਂ ਜੋ ਕੋਈ ਢੁੱਕਵਾਂ ਹੱਲ ਕੱਢਿਆ ਜਾ ਸਕੇ। ਉਸ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸ਼ਲਾਘਾ ਕਰਨੀ ਹੋਵੇਗੀ ਕਿਉਂਕਿ ਉਹ ਸੋਚ-ਸਮਝ ਕੇ ਅਜਿਹੇ ਵਿਅਕਤੀ ਦਾ ਨਾਮ ਲੈ ਰਹੇ ਹਨ ਜੋ ਅੱਜ ਸਾਡੇ ਵਿਚਕਾਰ ਨਹੀਂ ਹੈ।

Advertisement
×