DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਇਲਾਕੇ ਵਿਚ ਬੱਦਲ ਫਟਣ ਕਰਕੇ ਹੜ੍ਹ ਮਗਰੋਂ 10 ਫੌਜੀ ਲਾਪਤਾ

ਅਮਲਾ ਲਾਪਤਾ ਹੋਣ ਦੇ ਬਾਵਜੂਦ ਭਾਰਤੀ ਫੌਜ ਰਾਹਤ ਤੇ ਬਚਾਅ ਕਾਰਜਾਂ ’ਚ ਜੁਟੀ
  • fb
  • twitter
  • whatsapp
  • whatsapp
featured-img featured-img
ਮੰਗਲਵਾਰ ਨੂੰ ਉੱਤਰਕਾਸ਼ੀ ਦੇ ਧਾਰਲੀ ਵਿਖੇ ਬੱਦਲ ਫਟਣ ਤੋਂ ਬਾਅਦ ਸੜਕ ਮੀਂਹ ਦੇ ਪਾਣੀ ਨਾਲ ਭਰ ਗਈ ਹੈ। (@UttarkashiPol X/ANI Photo)
Advertisement

ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਖੇਤਰ ਵਿੱਚ ਬੱਦਲ ਫਟਣ ਕਾਰਨ ਆਏ ਭਿਆਨਕ ਹੜ੍ਹ ਮਗਰੋਂ ਇੱਕ ਕੈਂਪ ਤੋਂ ਕਰੀਬ 10 ਫੌਜੀ ਜਵਾਨ ਲਾਪਤਾ ਹਨ। ਬੱਦਲ ਫਟਣ ਦੀ ਘਟਨਾ ਮੰਗਲਵਾਰ ਦੁਪਹਿਰ 1.40 ਵਜੇ ਦੇ ਕਰੀਬ ਵਾਪਰੀ, ਜਿਸ ਕਾਰਨ ਗੰਗੋਤਰੀ ਜਾਂਦੇ ਸ਼ਰਧਾਲੂਆਂ ਲਈ ਮੁੱਖ ਠਹਿਰਾਅ ਵਾਲੇ ਧਰਾਲੀ ਪਿੰਡ ਵਿੱਚ ਵਿਆਪਕ ਨੁਕਸਾਨ ਹੋਇਆ। ਆਪਣੇ ਜਵਾਨਾਂ ਦੇ ਲਾਪਤਾ ਹੋਣ ਦੇ ਬਾਵਜੂਦ ਫੌਜ ਕੁਦਰਤੀ ਆਫ਼ਤਾਂ ਦੌਰਾਨ ਨਾਗਰਿਕਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਬਚਾਅ ਕਾਰਜਾਂ ਵਿੱਚ ਸਰਗਰਮੀ ਨਾਲ ਰੁੱਝੀ ਹੋਈ ਹੈ।

ਫੌਜ, ਆਈਟੀਬੀਪੀ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ, ਬਚਾਅ ਕਾਰਜ ਜਾਰੀ ਹਨ। ਆਈਟੀਬੀਪੀ ਦੀਆਂ ਤਿੰਨ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਕਈ ਘਰ, ਹੋਟਲ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ, ਅਤੇ ਕਈ ਹੋਰ ਨੁਕਸਾਨੇ ਗਏ ਹਨ। ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਟੀਮਾਂ ਅਣਥੱਕ ਮਿਹਨਤ ਕਰ ਰਹੀਆਂ ਹਨ। ਫੌਜ ਦੀ ਸੂਰਿਆ ਕਮਾਂਡ ਨੇ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਖੀਰ ਗੜ ਖੇਤਰ ਦੇ ਧਰਾਲੀ ਪਿੰਡ ਵਿੱਚ ਵੱਡਾ ਸੈਲਾਬ ਆਇਆ ਜਿਸ ਨਾਲ ਬਸਤੀ ਵਿੱਚੋਂ ਮਲਬੇ ਅਤੇ ਪਾਣੀ ਦਾ ਅਚਾਨਕ ਵਹਾਅ ਸ਼ੁਰੂ ਹੋ ਗਿਆ। ਫੌਜ ਨੇ ਕਿਹਾ ਕਿ ਆਈਬੈਕਸ ਬ੍ਰਿਗੇਡ ਦੇ ਜਵਾਨਾਂ ਨੂੰ ਤੁਰੰਤ ਬਚਾਅ ਕਾਰਜਾਂ ਲਈ ਲਾਮਬੰਦ ਕੀਤਾ ਗਿਆ ਸੀ।

Advertisement

Advertisement
×