ਰਾਜੌਰੀ ’ਚ ਦਹਿਸ਼ਤਗਰਦਾਂ ਦੇ ਟਿਕਾਣੇ ਤੋਂ 10 ਗਰਨੇਡ ਲਾਂਚਰ ਬਰਾਮਦ
ਰਾਜੌਰੀ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿੱਚ ਰਾਜੌਰੀ ਜ਼ਿਲ੍ਹੇ ਦੇ ਦੁਰੇਡੇ ਇਲਾਕੇ ’ਚ ਦਹਿਸ਼ਤਗਰਦਾਂ ਦੇ ਟਿਕਾਣੇ ਦਾ ਪਰਦਾਫਾਸ਼ ਕਰਦਿਆਂ 10 ਅੰਡਰ ਬੈਰਲ ਗਰਨੇਡ ਲਾਂਚਰ (ਯੂਬੀਜੀਐੱਲ) ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ...
Advertisement
ਰਾਜੌਰੀ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿੱਚ ਰਾਜੌਰੀ ਜ਼ਿਲ੍ਹੇ ਦੇ ਦੁਰੇਡੇ ਇਲਾਕੇ ’ਚ ਦਹਿਸ਼ਤਗਰਦਾਂ ਦੇ ਟਿਕਾਣੇ ਦਾ ਪਰਦਾਫਾਸ਼ ਕਰਦਿਆਂ 10 ਅੰਡਰ ਬੈਰਲ ਗਰਨੇਡ ਲਾਂਚਰ (ਯੂਬੀਜੀਐੱਲ) ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਤੇ ਫੌਜ ਨੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਥਾਣਾ ਮੰਡੀ ਇਲਾਕੇ ਅਧੀਨ ਦੱਰਾ ਬਾਰਾਚਰਾ ਪਿੰਡ ’ਚ ਇੱਕ ਟਿਕਾਣੇ ਦਾ ਪਰਦਾਫਾਸ਼ ਕੀਤਾ। ਅਧਿਕਾਰੀ ਮੁਤਾਬਕ ਟੀਮ ਨੇ ਮੌਕੇ ਤੋਂ ਯੂਬੀਜੀਐੱਲ ਤੋਂ ਇਲਾਵਾ ਅਸਲੇ ਵਾਲਾ ਨੁਕਸਾਨਿਆ ਬਕਸਾ, ਕੰਬਲ, ਤਰਪਾਲ, ਦਵਾਈਆਂ ਦੇ ਦੋ ਪੈਕੇਟ, ਕੁਝ ਭਾਂਡੇ ਤੇ ਰੋਜ਼ਾਨਾ ਵਰਤੋਂ ਦੀਆਂ ਕੁਝ ਵਸਤਾਂ ਬਰਾਮਦ ਕੀਤੀਆਂ। -ਪੀਟੀਆਈ
Advertisement
Advertisement