DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ

ਪੰਜਾਬ ਦਾ ਹਰ ਵਰਗ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਇਆ ਹੈ। ਕਿਸਾਨ ਵਰਗ ਤਾਂ ਅਜੇ 2023 ਦੇ ਹੜ੍ਹਾਂ ਦਾ ਦਰਦ ਨਹੀਂ ਭੁੱਲਿਆ ਸੀ ਕਿ ਅਗਸਤ 2025 ਵਿੱਚ ਪਹਿਲਾਂ ਤੋਂ ਵੀ ਵੱਧ ਆਏ ਹੜ੍ਹ ਵੱਡਾ ਨੁਕਸਾਨ ਕਰ ਗਏ।...

  • fb
  • twitter
  • whatsapp
  • whatsapp
Advertisement

ਪੰਜਾਬ ਦਾ ਹਰ ਵਰਗ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਇਆ ਹੈ। ਕਿਸਾਨ ਵਰਗ ਤਾਂ ਅਜੇ 2023 ਦੇ ਹੜ੍ਹਾਂ ਦਾ ਦਰਦ ਨਹੀਂ ਭੁੱਲਿਆ ਸੀ ਕਿ ਅਗਸਤ 2025 ਵਿੱਚ ਪਹਿਲਾਂ ਤੋਂ ਵੀ ਵੱਧ ਆਏ ਹੜ੍ਹ ਵੱਡਾ ਨੁਕਸਾਨ ਕਰ ਗਏ। ਦੋ ਸਾਲ ਬਾਅਦ ਦੁਬਾਰਾ ਹੜ੍ਹ ਆਉਣ ਕਾਰਨ ਜਿੱਥੇ ਲੋਕਾਂ ਲਈ ਆਰਥਿਕ ਸੰਕਟ ਖੜ੍ਹਾ ਹੋਇਆ ਹੈ, ਉੱਥੇ ਸਮਾਜਿਕ, ਮਾਨਸਿਕ ਤੇ ਸਰੀਰਕ ਤੌਰ ’ਤੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

2023 ਅਤੇ 2025 ਦੇ ਹੜ੍ਹਾਂ ਦੌਰਾਨ ਸਤਲੁਜ ਦਰਿਆ ਦੇ ਕੰਢੇ ਸਰਹੱਦੀ ਖੇਤਰ ਵਿੱਚ ਰਾਹਤ ਕਾਰਜ ਕਰਦਿਆਂ ਮਹਿਸੂਸ ਕੀਤਾ ਕਿ ਪੰਜਾਬ ’ਚ ਹੜ੍ਹਾਂ ਦਾ ਕਹਿਰ ਆਇਆ ਪਰ ਨਾਲ ਹੀ ਇਨਸਾਨੀਅਤ ਤੇ ਸੇਵਾ ਦੀ ਭਾਵਨਾ ਵੀ ਆਈ। ਪੀੜਤਾਂ ਲਈ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਵਰਗ, ਵਪਾਰਕ ਅਦਾਰੇ, ਮੁਲਾਜ਼ਮ ਜਥੇਬੰਦੀਆਂ, ਕਲਾਕਾਰਾਂ, ਗਾਇਕਾਂ ਅਤੇ ਨੌਜਵਾਨ ਵਰਗ ਨੇ ਜਿਸ ਸੰਜੀਦਗੀ ਨਾਲ ਅੱਗੇ ਆ ਕੇ ਬਿਨਾਂ ਕਿਸੇ ਭੇਦਭਾਵ ਦੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ।

Advertisement

ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦਿਆਂ ਮਹਿਸੂਸ ਕੀਤਾ ਕਿ ਹੜ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਵਿਦਿਆਰਥੀਆਂ ਉੱਪਰ ਪੈਂਦਾ ਹੈ। ਹੜ੍ਹਾਂ ਦੀ ਮਾਰ ਹੇਠ ਆਏ ਪਰਿਵਾਰਾਂ ਦੀ ਜ਼ਰੂਰਤ ਰੋਟੀ, ਕੱਪੜਾ ਤੇ ਰਹਿਣ ਲਈ ਛੱਤ ਦੀ ਮੁਰੰਮਤ ਕਰਨ ਤੱਕ ਹੀ ਸੀਮਤ ਹੋ ਜਾਂਦੀ ਹੈ। ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਪਹਿਲ ਨਹੀਂ ਮਿਲਦੀ ਜਿਸ ਕਾਰਨ ਵਿਦਿਆਰਥੀ ਦੇ ਜੀਵਨ ’ਤੇ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ। ਇਹ ਪ੍ਰਭਾਵ ਸਿਰਫ ਸਿੱਖਿਆ ਤੱਕ ਸੀਮਤ ਨਹੀਂ ਰਹਿੰਦੇ ਸਗੋਂ ਉਨ੍ਹਾਂ ਦੀ ਸਰੀਰਕ, ਮਨੋਵਿਗਿਆਨਿਕ, ਸਮਾਜਿਕ ਹਾਲਤ, ਭਵਿੱਖੀ ਯੋਜਨਾਵਾਂ ਅਤੇ ਰੋਜ਼ਾਨਾ ਜੀਵਨ ’ਤੇ ਵੀ ਮਾੜਾ ਅਸਰ ਪੈਂਦਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਰੁਕ ਜਾਂਦੀ ਹੈ। ਕਿਤਾਬਾਂ, ਕਾਪੀਆਂ ਤੇ ਹੋਰ ਸਿੱਖਣ ਸਮੱਗਰੀ ਖਰਾਬ ਹੋ ਜਾਂਦੀ ਹੈ। ਵਿਦਿਆਰਥੀ ਪੜ੍ਹਾਈ ਵਿੱਚ ਪਛੜ ਜਾਂਦਾ ਹੈ। ਵਿਦਿਆਰਥੀਆਂ ਦੇ ਘਰਾਂ ਤੇ ਫਸਲਾਂ ਦਾ ਨੁਕਸਾਨ, ਪਰਿਵਾਰਕ ਜੀਆਂ ਜਾਂ ਪਸ਼ੂਆਂ ਦੀ ਹਾਨੀ ਕਾਰਨ ਬੱਚਿਆਂ ਵਿੱਚ ਡਰ ਅਤੇ ਤਣਾਅ ਕਈ ਗੁਣਾ ਵਧ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਅੰਦਰ ਪੜ੍ਹਾਈ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਕੁਝ ਵਿਦਿਆਰਥੀਆਂ ’ਚ ਹਿੰਮਤ ਟੁੱਟਣ ਅਤੇ ਹੌਸਲਾ ਘਟਣ ਦੇ ਲੱਛਣ ਆਮ ਦੇਖੇ ਜਾਂਦੇ ਹਨ। ਵਿਦਿਆਰਥੀਆਂ ਵਿੱਚ ਅਨੇਕ ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਸਾਫ ਪਾਣੀ ਅਤੇ ਪੋਸ਼ਣ ਦੀ ਕਮੀ ਨਾਲ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਾਣੀ ਨਾਲ ਫੈਲਣ ਵਾਲੀਆਂ ਅਨੇਕ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।

ਕਈ ਵਾਰ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨਾਲ ਕਈ-ਕਈ ਦਿਨ ਰਾਹਤ ਕੈਂਪਾਂ ਵਿੱਚ ਰਹਿਣਾ ਪੈਂਦਾ ਹੈ। ਇਨ੍ਹਾਂ ਕੈਂਪਾਂ ਵਿੱਚ ਸਭ ਤੋਂ ਵੱਧ ਸੰਤਾਪ ਬੱਚੇ ਹੀ ਭੋਗਦੇ ਹਨ। ਪਰਿਵਾਰਾਂ ਦੀ ਆਰਥਿਕਤਾ ’ਤੇ ਪ੍ਰਭਾਵ ਪੈਣ ਕਾਰਨ ਫੀਸਾਂ, ਸਟੇਸ਼ਨਰੀ, ਟਰਾਂਸਪੋਰਟ ਦੇ ਖਰਚੇ ਚੁਕਾਉਣਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਾਰਨ ਅਨੇਕ ਵਿਦਿਆਰਥੀ ਪੜ੍ਹਾਈ ਛੱਡਣ ਲਈ ਮਜਬੂਰ ਹੋ ਜਾਂਦੇ ਹਨ।

ਆਰਥਿਕ ਵਿਕਾਸ ਸਿੱਖਿਆ ਦੇ ਵਿਕਾਸ ਨਾਲ ਹੀ ਸੰਭਵ ਹੈ। ਵਿਦਿਆਰਥੀ ਸਾਡਾ ਭਵਿੱਖ ਹਨ। ਇਨ੍ਹਾਂ ਦੀ ਭਲਾਈ ਲਈ ਸੋਚਣਾ ਸਾਡੀ ਮੁੱਢਲੀ ਜਿ਼ੰਮੇਵਾਰੀ ਹੈ। ਇਸ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਦੀ ਸਾਰ ਲੈਣ ਦੀ ਜ਼ਰੂਰਤ ਹੈ। ਪੰਜਾਬੀਆਂ ਨੇ ਜਿਸ ਫਰਾਖਦਿਲੀ ਨਾਲ ਪੀੜਤਾਂ ਤੱਕ ਲੰਗਰ, ਰਾਸ਼ਨ, ਪਸ਼ੂਆਂ ਲਈ ਚਾਰਾ, ਕੱਪੜੇ ਤੇ ਹੋਰ ਸਮਾਨ ਪਹੁੰਚਾਇਆ, ਹੁਣ ਵਿਦਿਆਰਥੀਆਂ ਦੀ ਮਦਦ ਲਈ ਕਿਤਾਬਾਂ, ਕਾਪੀਆਂ, ਵਰਦੀਆਂ ਅਤੇ ਸਕੂਲ, ਕਾਲਜਾਂ ਦੀਆਂ ਫੀਸਾਂ ਦੇਣ ਲਈ ਵਿਦਿਆ ਦਾ ਲੰਗਰ ਲਗਾਇਆ ਜਾਵੇ। ਬੋਰਡ ਵਾਲੀਆਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੀ ਦਾਖਲਾ ਫੀਸ ਦਾ ਪ੍ਰਬੰਧ ਕਰੀਏ। ਵਿਦਿਆਰਥੀਆਂ ਦੀ ਮਾਨਸਿਕ ਮਜ਼ਬੂਤੀ ਅਤੇ ਉਨ੍ਹਾਂ ਨੂੰ ਡਰ ਤੇ ਚਿੰਤਾ ਤੋਂ ਦੂਰ ਕਰਨ ਲਈ ਸਿੱਖਿਆ ਮਾਹਿਰ ਤੇ ਅਧਿਆਪਕ ਕੌਂਸਲਿੰਗ ਸੈਸ਼ਨ ਦਾ ਪ੍ਰਬੰਧ ਕਰਨ। ਸਿਹਤ ਸੁਰੱਖਿਆ ਲਈ ਸਾਫ ਪਾਣੀ, ਸਿਹਤ ਤੇ ਸਫਾਈ ਬਾਰੇ ਜਾਗਰੂਕਤਾ ਕੈਂਪ, ਸੈਨੀਟਰੀ ਕਿੱਟਾਂ ਮੁਹੱਈਆ ਕਰਵਾਈਆਂ ਜਾਣ। ਅਜਿਹੇ ਕੰਮਾਂ ਲਈ ਸਕੂਲ ਅਧਿਆਪਕਾਂ ਨੂੰ ਸਮਾਜਿਕ ਜਿ਼ੰਮੇਵਾਰੀ ਸਮਝਦੇ ਹੋਏ ਅੱਗੇ ਆਉਣ ਦੀ ਜ਼ਰੂਰਤ ਹੈ। ਉਹ ਸਮਾਜ ਸੇਵੀ, ਧਾਰਮਿਕ, ਸਮਾਜਿਕ ਆਗੂਆਂ ਅਤੇ ਦਾਨੀ ਸੱਜਣਾਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਨ। ਹਰੇਕ ਅਧਿਆਪਕ ਅਤੇ ਪ੍ਰਫੁੱਲਿਤ ਇਨਸਾਨ ਜੇ ਇੱਕ-ਇੱਕ ਵਿਦਿਆਰਥੀ ਗੋਦ ਲੈ ਕੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਪਹਿਲ ਕਰੇ ਤਾਂ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਪੜ੍ਹਾਈ ਛੱਡਣ ਲਈ ਮਜਬੂਰ ਨਹੀਂ ਹੋਵੇਗਾ। ‘ਵਿਦਿਆ ਦਾਨ ਸਰਵ-ਉੱਤਮ ਦਾਨ’ ਦੀ ਮਹੱਤਤਾ ਨੂੰ ਸਮਝਦੇ ਹੋਏ ਆਓ ‘ਈਚ ਵਨ ਅਡਾਪਟ ਵਨ’ ਮੁਹਿੰਮ ਦਾ ਹਿੱਸਾ ਬਣੀਏ।

ਸੰਪਰਕ: 98154-27554

Advertisement
×