ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹੀਂ, ਇਸ ਤਰ੍ਹਾਂ ਨਹੀਂ...

ਮੈਦਾਨ ਸਜਿਆ ਪਿਆ। ਹਰਾ ਘਾਹ, ਬਾਰੀਕ ਕੱਟਿਆ ਹੋਇਆ। ਵਿਚਕਾਰ ਬਿਲਕੁਲ 22 ਗਜ਼ ਦੀ ਪਿੱਚ ਹੈ। ਮੈਨੂੰ ਪੰਜਾਬੀ ਸ਼ਬਦ ‘ਬਾਈ’ ਚੇਤੇ ਆਉਂਦਾ; ਮਤਲਬ ‘ਭਰਾ’। ਸਾਰੀ ਖੇਡ ਵਿੱਚ ਸਦਭਾਵਨਾ, ਉਮੀਦ। ਸਟੇਡੀਅਮ ਦਰਸ਼ਕਾਂ ਨਾਲ ਖਚਾ-ਖਚ ਭਰਿਆ ਪਿਆ। ਲਾਲ, ਹਰਾ, ਨੀਲਾ ਕਿੰਨੇ ਹੀ ਰੰਗ...
Advertisement

ਮੈਦਾਨ ਸਜਿਆ ਪਿਆ। ਹਰਾ ਘਾਹ, ਬਾਰੀਕ ਕੱਟਿਆ ਹੋਇਆ। ਵਿਚਕਾਰ ਬਿਲਕੁਲ 22 ਗਜ਼ ਦੀ ਪਿੱਚ ਹੈ। ਮੈਨੂੰ ਪੰਜਾਬੀ ਸ਼ਬਦ ‘ਬਾਈ’ ਚੇਤੇ ਆਉਂਦਾ; ਮਤਲਬ ‘ਭਰਾ’। ਸਾਰੀ ਖੇਡ ਵਿੱਚ ਸਦਭਾਵਨਾ, ਉਮੀਦ। ਸਟੇਡੀਅਮ ਦਰਸ਼ਕਾਂ ਨਾਲ ਖਚਾ-ਖਚ ਭਰਿਆ ਪਿਆ। ਲਾਲ, ਹਰਾ, ਨੀਲਾ ਕਿੰਨੇ ਹੀ ਰੰਗ ਚਮਕ ਰਹੇ; ਜਿਸ ਤਰ੍ਹਾਂ ਕੋਈ ਬਾਗ਼ ਤਸੱਵੁਰ ਕਰੀਏ, ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਹੋਣ।

ਡੰਡੇ (ਵਿਕਟਾਂ) ਜਿਹੇ ਧਰਤੀ ’ਤੇ ਗੱਡੇ ਨੇ ਪਿੱਚ ਦੇ ਦੋਵੇਂ ਪਾਸੀਂ। ਕਿੰਨਾ ਵਧੀਆ ਬਿੰਬ ਬਣਦਾ ਹੈ; ਲੜਾਈ ਕਰਨ ਵਾਲਾ ਮਾਮੂਲੀ ਹਥਿਆਰ ਵੀ ਧਰਤੀ ’ਚ ਗੱਡਿਆ ਹੈ।

Advertisement

ਇਸ ਖੇਡ ਵਿੱਚ ਮੈਨੂੰ ਇਕ ਹੋਰ ਵੀ ਗੱਲ ਵਧੀਆ ਲੱਗਦੀ, ਬੈਟਸਮੈਨ ਫਰੰਟ ਫੁੱਟ ’ਤੇ ਆ ਕੇ ਸ਼ਾਟ ਮਾਰ ਹੀ ਸਕਦਾ, ਉਹ ਬੈੱਕਫੁੱਟ ’ਤੇ ਵੀ ਸੋਹਣਾ ਸ਼ਾਟ ਮਾਰ ਸਕਦਾ। ਬਿੰਬ ਬਣਦਾ ਕਿ ਕਿਸੇ ਸਮੇਂ ਪਿਛਾਂਹ ਹਟਣਾ ਵੀ ਮਾੜੀ ਗੱਲ ਨਹੀਂ। ਇਹ ਖੇਡ ਸਾਨੂੰ ਪਿਆਰ, ਮਿਲਵਰਤਣ, ਭਾਈਚਾਰਾ ਕਿੰਨਾ ਕੁਝ ਸਿਖਾਉਂਦੀ ਹੈ। ਬਸ, ਸਮਝਣ ਦੀ ਲੋੜ ਹੈ।

ਦੋਵੇਂ ਖਿਡਾਰੀਆਂ ਦਾ ਕੁਲ ਜੋੜ ਵੀ ‘ਬਾਈ’ ਬਣਦਾ; ਮੈਨੂੰ ਇੱਥੇ ਹੋਰ ਭਾਈਚਾਰਕ ਸਾਂਝ ਦੀ ਜ਼ਰੂਰਤ ਜਾਪਦੀ ਹੈ। ਏਸ਼ੀਆ ਕੱਪ ਫਾਈਨਲ ਵਿੱਚ ਸਿੱਕਾ ਉਛਲਦਾ ਹੈ, ਟਾਸ ਲਈ ਪਰ ਹੱਥ ਨਹੀਂ ਮਿਲਦੇ। ਮੈਚ ਵਿੱਚ ਦੋਵਾਂ ਟੀਮਾਂ ਲਈ ਸਕੂਨ ਅਤੇ ਫ਼ਿਕਰ ਦੇ ਮੁਕਾਮ ਆਉਂਦੇ। ਭਾਰਤ ਬਹੁਤ ਨੇੜਿਓਂ ਮੈਚ ਜਿੱਤ ਜਾਂਦਾ ਤੇ ਪਾਕਿਸਤਾਨ ਬਹੁਤ ਨੇੜਿਓਂ ਮੈਚ ਹਾਰ ਜਾਂਦਾ। ਮੈਚ ਇੰਨੀ ਨੇੜੇ ਪਹੁੰਚ ਗਿਆ ਤਾਂ ਚੰਗਾ ਮੰਨਿਆ ਗਿਆ। ਹਾਰ ਜਿੱਤ ਹੁੰਦੀ ਰਹਿੰਦੀ। ਮੈਚ ਨੇ ਵੀ ਨੇੜਤਾ ਦਾ ਬਿੰਬ ਛੱਡਿਆ। ਸਾਡੇ ਖਿਡਾਰੀਆਂ ਨੇ ਦੂਰੀ ਬਣਾਈ, ਹੱਥ ਵੀ ਨਹੀਂ ਮਿਲਾਇਆ ਤੇ ਜੇਤੂ ਟਰਾਫੀ ਵੀ ਨਹੀਂ ਲੈਣ ਗਏ।

ਪਾਕਿਸਤਾਨ ਨਾਲ ਖੇਡਣ ਤੋਂ ਪਹਿਲਾਂ ਨਾਂਹ ਹੋ ਸਕਦੀ ਸੀ; ਚੀਜ਼ਾਂ ਨੂੰ ਸਮਾਂ ਦਿੱਤਾ ਜਾਂਦਾ। ਖੇਡ ਭਾਵਨਾ ਅਨੁਸਾਰ ਖਿਡਾਰੀਆਂ ਨੇ ਇਕ ਦੂਜੇ ਨਾਲ ਹੱਥ ਮਿਲਾਉਣੇ ਹਨ। ਟਰਾਫੀ ਏਸ਼ੀਅਨ ਕ੍ਰਿਕਟ ਦੇ ਚੇਅਰਮੈਨ ਕੋਲੋਂ ਲੈਣੀ ਸੀ, ਨਾ ਕਿ ਪਾਕਿਸਤਾਨ ਦੇ ਕਿਸੇ ਮੰਤਰੀ ਕੋਲੋਂ।

ਤੁਸੀਂ ਮੈਚ ਦੇ ਸ਼ੁਰੂਆਤ ਵਿੱਚ ‘ਸਿੱਕਾ ਉਛਲਦਾ’ ਦੇਖਿਆ ਹੋਣਾ, ਮੈਨੂੰ ਸਿੱਕਾ ਨੱਚਦਾ ਨਜ਼ਰ ਆਉਂਦਾ ਹੈ।

ਮੈਚ ਖੇਡਣ ਤੋਂ ਨਾਂਹ ਹੁੰਦੀ ਤਾਂ ਕਰੋੜਾ ਦਾ ਨੁਕਸਾਨ ਹੁੰਦਾ ਬੀ ਸੀ ਸੀ ਆਈ ਦਾ। ਕੰਪਨੀਆਂ ਦਾ। ਟੀ ਵੀ ਚੈਨਲਾਂ ਦਾ।

ਮੱਧ ਵਰਗ ਜੇਕਰ ‘ਸਪਿੰਨੀ’ ਤੋਂ ਸੈਕਿੰਡ ਹੈਂਡ ਕਾਰਾਂ ਨਾ ਖ਼ਰੀਦਦਾ ਤਾਂ ਲੱਖਾਂ ਲੋਕਾਂ ਨੇ ਆਪਣੀਆਂ ਮੰਜ਼ਿਲਾਂ ’ਤੇ ਨਹੀਂ ਸੀ ਪਹੁੰਚ ਸਕਣਾ? ‘ਵੰਡਰ ਸੀਮੈਂਟ’ ਦਾ ਲੋਕਾਂ ਨੂੰ ਨਹੀਂ ਸੀ ਪਤਾ ਲੱਗਣਾ, ਲੋੜਵੰਦ ਵਧੀਆ ਤੇ ਸਸਤਾ ਸੀਮੈਂਟ ਖਰੀਦਣ ਤੋਂ ਵਾਂਝੇ ਹੋ ਜਾਂਦੇ।

ਇਸ ਘਟਨਾਕ੍ਰਮ ਨਾਲ ਨਫ਼ਰਤ ਸਦੀਵੀ ਹੋ ਜਾਵੇਗੀ। ਖਿਡਾਰੀਆਂ ਦੀ ਖਿਡਾਰੀਆਂ ਪ੍ਰਤੀ। ਕ੍ਰਿਕਟ ਨੂੰ ਚਾਹੁਣ ਵਾਲਿਆਂ ਦੀ ਖਿਡਾਰੀਆਂ ਪ੍ਰਤੀ।

‘ਪ੍ਰੈਕਟਿਸ ਇਨ’ ਦਾ ਫਾਰਮੂਲਾ ਸੋਚ ਕੇ ਦੇਖੋ। ਅਸੀਂ ਬਚਪਨ ਜਾਂ ਚੜ੍ਹਦੀ ਉਮਰ ਵਿੱਚ ਪਾਕਿਸਤਾਨੀ ਖਿਡਾਰੀਆਂ ਇਮਰਾਨ ਖਾਨ, ਵਸੀਮ ਅਕਰਮ, ਵਕਾਰ ਯੂਨਿਸ, ਸਕਲੇਨ ਮੁਸ਼ਤਾਕ, ਸਈਅਦ ਅਨਵਰ ਨੂੰ ਖਿਡਾਰੀ ਦੇ ਤੌਰ ’ਤੇ ਪਸੰਦ ਕਰਦੇ ਸਾਂ ਤੇ ਇਨ੍ਹਾਂ ਦੀ ਖੇਡ ਕਿਸੇ ਵੀ ਚੈਨਲ, ਕਿਸੇ ਵੀ ਟੀਮ ਵਿਰੁੱਧ ਹੁੰਦੀ ਤਾਂ ਜ਼ਰੂਰ ਦੇਖਦੇ। ਪਿਆਰ, ਸਤਿਕਾਰ ਦਾ ਜਜ਼ਬਾ ਪਨਪਦਾ। ਹੁਣ ਦੇ ਸਮੇਂ ਵੀ ਦੇਖ ਸਕਦੇ ਹਾਂ ਕਿ ਪਾਕਿਸਤਾਨੀ ਅਵਾਮ, ਖਾਸ ਕਰ ਕੇ ਬੱਚੇ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਆਦਿ ਨੂੰ ਪਸੰਦ ਕਰਦੇ ਹਨ।

ਇਹੀ ‘ਪ੍ਰੈਕਟਿਸ ਇਨ’ ਦਾ ਸਿਧਾਂਤ ਹੈ ਕਿ ਜੇ ਕਿਸੇ ਖੇਤਰ ਦੇ ਬੰਦੇ ਨੂੰ ਪਿਆਰ ਕਰੋਗੇ ਤਾਂ ਸਤਿਕਾਰ ਪਿਆਰ ਦੇ ਅਭਿਆਸ ਵਿੱਚ ਪੈ ਜਾਵੋਗੇ ਤੇ ਫਿਰ ਆਮ ਬੰਦੇ ਨੂੰ ਪਿਆਰਨ ਸਤਿਕਾਰਨ ਦੇ ਰਾਹ ਪੈ ਜਾਵੋਗੇ।

ਖੇਡਾਂ ਜਾਂ ਹੋਰ ਚੀਜ਼ਾਂ ਸੱਭਿਆਚਾਰ, ਕਲਾ, ਲੇਖਨ ਆਦਿ ਦਾ ਦੇਣ-ਲੈਣ ਵੀ ਇਸ ਤਰ੍ਹਾਂ ਦਾ ਸੁਨੇਹਾ ਦਿੰਦਾ ਹੈ। ਇਸ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਬਚਪਨ ਵਿੱਚ ਮੈਨੂੰ ਪਾਕਿਸਤਾਨੀ ਹਾਕੀ ਖਿਡਾਰੀ ਸ਼ਾਹਬਾਜ਼ ਅਹਿਮਦ (ਸੀਨੀਅਰ) ਚੰਗਾ ਲੱਗਦਾ ਸੀ; ਮੈਨੂੰ ਹੁੰਦਾ ਕਿ ਖੇਡੇ ਸ਼ਾਹਬਾਜ਼ ਵਧੀਆ, ਤੇ ਜਿੱਤੇ ਭਾਰਤ। ਇਸ ਤਰ੍ਹਾਂ ਦੀ ਸੋਚ ਰੱਖਣਾ ਬੁਰੀ ਗੱਲ ਨਹੀਂ; ਗੱਲ ਤਾਂ ਖੇਡ ਦੀ ਹੋਣੀ ਚਾਹੀਦੀ ਹੈ।

ਮੁਕਾਬਲਾਕਾਰ ਹੋਵੇ ਵੈਰੀ ਨਹੀਂ। ਕਈ ਵਾਰ ਤਕੜਾ ਮੁਕਾਬਲਾਕਾਰ ਹੋਵੇ ਤਾਂ ਨਤੀਜੇ ਬਿਹਤਰ ਨਿਕਲਦੇ। ਸਾਡੇ ਬਹੁਤ ਸਾਰੇ ਖਿਡਾਰੀਆਂ ਦੀ ਖੇਡ, ਚਾਹੇ ਉਹ ਹਾਕੀ, ਕ੍ਰਿਕਟ ਜਾਂ ਕੋਈ ਹੋਰ ਖੇਡ ਹੋਵੇ, ਪਾਕਿਸਤਾਨ ਨਾਲ ਖੇਡ ਕੇ ਹੀ ਨਿਖਰੀ ਹੈ। ਮਿਲਖਾ ਸਿੰਘ ਨੂੰ ਉੱਡਣੇ ਸਿੱਖ ਦਾ ਖਿਤਾਬ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਤੋਂ ਹੀ ਮਿਲਿਆ ਸੀ ਕਿ ਉਹ ਅਬਦੁਲ ਖਾਲਿਕ ਤੋਂ ਤਕੜੀ ਟੱਕਰ ਦੌਰਾਨ ਜਿੱਤਿਆ ਸੀ।

ਸੱਤਾ ’ਤੇ ਬੈਠਿਓ... ਇਹ ‘ਨੋ ਮੈਨਜ਼ ਲੈਂਡ’ ਨਹੀਂ ਜਿੱਥੇ ਲੜਾਈ ਬਾਬਤ ਦੋਵੇਂ ਮੁਲਕਾਂ ਦੇ ਨੁਮਾਇੰਦਿਆਂ ਦੀਆਂ ਤਲਖਪੂਰਨ ਮੁਲਾਕਾਤਾਂ ਹੁੰਦੀਆਂ; ‘ਖੇਡ ਮੈਦਾਨ’ ਸਾਂਝ ਦਾ ਖੇਤਰ ਹੈ ਜਿੱਥੇ ਕਿਸੇ ਵੀ ਦੇਸ਼ ਦੇ ਖਿਡਾਰੀ, ਚੰਗੀ ਖੇਡ ਖੇਡਦੇ ਹੋਏ, ਆ ਸਕਦੇ ਹਨ।

ਸੰਪਰਕ: 82838-26876

Advertisement
Show comments