DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਯਾਰਕ ਦਾ ਪੰਜਾਬੀ ਮੂਲ ਦਾ ਮੇਅਰ ਜ਼ੋਹਰਾਨ ਮਮਦਾਨੀ

ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਵਿਰੋਧੀ ਉਮੀਦਵਾਰ ਐਂਡਰਿਊ ਕੁਓਮੋ ਨੂੰ ਹਰਾਇਆ। ਐਂਡਰਿਊ ਕਿਊਮੋ ਨਿਊਯਾਰਕ ਸਟੇਟ ਦਾ ਗਵਰਨਰ ਵੀ ਰਿਹਾ ਸੀ। ਜ਼ੋਹਰਾਨ ਮਮਦਾਨੀ ਨੇ ਰਿਪਬਲਿਕਨ ਉਮੀਦਵਾਰ ਕੁਓਮੋ ਵੱਲੋਂ...

  • fb
  • twitter
  • whatsapp
  • whatsapp
Advertisement

ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਵਿਰੋਧੀ ਉਮੀਦਵਾਰ ਐਂਡਰਿਊ ਕੁਓਮੋ ਨੂੰ ਹਰਾਇਆ। ਐਂਡਰਿਊ ਕਿਊਮੋ ਨਿਊਯਾਰਕ ਸਟੇਟ ਦਾ ਗਵਰਨਰ ਵੀ ਰਿਹਾ ਸੀ। ਜ਼ੋਹਰਾਨ ਮਮਦਾਨੀ ਨੇ ਰਿਪਬਲਿਕਨ ਉਮੀਦਵਾਰ ਕੁਓਮੋ ਵੱਲੋਂ ਚੋਣਾਂ ਵਿੱਚ ਵਰਤੇ ਹਰ ਹਰਬੇ ਨੂੰ ਨਾਕਾਮ ਕਰਕੇ ਡੋਨਲਡ ਟਰੰਪ ਵੱਲੋਂ ਸਿੱਧੇ ਵਿਰੋਧ ਅਤੇ ਧਮਕੀਆਂ ਦੀ ਪਰਵਾਹ ਨਾ ਕਰਦਿਆਂ ਮੇਅਰ ਦੀ ਚੋਣ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਮਮਦਾਨੀ ਨੇ ਮਹਾਨਗਰ ਦੇ ਲੋਕ ਮੁੱਦਿਆਂ ਨੂੰ ਉਭਾਰਦੇ ਹੋਏ ਸਾਰੇ ਵਰਗਾਂ ਦਾ ਸਾਥ ਪ੍ਰਾਪਤ ਕੀਤਾ।

ਨਿਊਯਾਰਕ ਮਹਾਨਗਰ ਵਿਸ਼ਵ ਦੇ ਬ੍ਰਹਿਮੰਡੀ ਕਿਰਦਾਰ ਦਾ ਪ੍ਰਤੀਕ ਹੈ। ਇੱਥੇ ਇੱਕ ਕਰੋੜ ਦੀ ਵਸੋਂ ਵਿੱਚ 35 ਫ਼ੀਸਦੀ ਗੋਰੇ, ਸਿਆਹਫਾਮ 22.7 ਫ਼ੀਸਦੀ, ਏਸ਼ਿਆਈ 15 ਫ਼ੀਸਦੀ, ਲਾਤੀਨੀ ਅਮਰੀਕੀ 18 ਫ਼ੀਸਦੀ, ਮਿਸ਼ਰਤ 10 ਫ਼ੀਸਦੀ ਅਤੇ ਮਹਿਜ਼ 1 ਫ਼ੀਸਦੀ ਮੂਲ ਅਮਰੀਕੀ ਹਨ। ਚਾਰ ਸੌ ਸਾਲ ਪੁਰਾਣਾ ਸ਼ਹਿਰ ਨਿਊਯਾਰਕ ਹੁਣ ਦੁਨੀਆ ਦੀ ਵਿੱਤੀ ਰਾਜਧਾਨੀ ਹੈ। ਵਿਸ਼ਵ ਪੱਧਰ ਦਾ ਕੋਈ ਅਜਿਹਾ ਕਾਰੋਬਾਰ ਨਹੀਂ ਜਿਸ ਦਾ ਦਫ਼ਤਰ ਇੱਥੇ ਨਹੀਂ ਹੈ। ਵਾਸ਼ਿੰਗਟਨ ਡੀ ਸੀ, ਅਮਰੀਕਾ ਦੀ ਕੈਪੀਟਲ ਸਿਟੀ ਬਣਨ ਤੋਂ ਪਹਿਲਾਂ ਕਈ ਵਰ੍ਹੇ ਨਿਊਯਾਰਕ ਰਾਜਧਾਨੀ ਵੀ ਰਿਹਾ ਹੈ। ਐਟਲਾਂਟਿਕ ਮਹਾਸਾਗਰ ਤੇ ਖ਼ੂਬਸੂਰਤ ਬੰਦਰਗਾਹ ਵਾਲਾ ਇਹ ਸ਼ਹਿਰ ਸੈਲਾਨੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ। ਕਈ ਵਰ੍ਹਿਆਂ ਤੋਂ ਮੈਨਹਟਨ ਵਿੱਚ ਰਹਿੰਦੇ ਪੁੱਤਰ ਕੋਲ ਜਾਂਦਿਆਂ ਨਿਊਯਾਰਕ ਦਾ ਸੈਂਟਰਲ ਪਾਰਕ ਸਾਡੀ ਮਨਭਾਉਂਦੀ ਸੈਰਗਾਹ ਰਿਹਾ ਹੈ। ਕਈ ਮੀਲਾਂ ਵਿੱਚ ਫੈਲੇ ਇਸ ਪਾਰਕ ਵਿੱਚ ਤੁਰਦਿਆਂ ਟਾਈਮ ਸਕੁਏਅਰ ਪਹੁੰਚਦਿਆਂ ਸਮੇਂ ਦਾ ਪਤਾ ਹੀ ਨਹੀਂ ਲਗਦਾ।

Advertisement

ਜ਼ੋਹਰਾਨ ਮਮਦਾਨੀ ਦਾ ਜਨਮ 18 ਅਕਤੂਬਰ 1991 ਨੂੰ ਯੁਗਾਂਡਾ ਵਿੱਚ ਹੋਇਆ ਪਰ ਉਸ ਦੀਆਂ ਜੜ੍ਹਾਂ ਭਾਰਤ (ਪੰਜਾਬ) ਵਿੱਚ ਹਨ। ਉਸ ਦੀ ਮਾਂ ਮੀਰਾ ਨਾਇਰ ਦਾ ਪੰਜਾਬੀ ਪਿਤਾ ਅੰਮ੍ਰਿਤ ਲਾਲ ਨਈਅਰ ਆਈਏਐੱਸ ਅਧਿਕਾਰੀ ਵਜੋਂ ਉੜੀਸਾ ਵਿੱਚ ਤਾਇਨਾਤ ਸੀ ਜਦੋਂਕਿ ਮੀਰਾ ਦੀ ਮਾਂ ਪ੍ਰਵੀਨ ਨਈਅਰ ਸਮਾਜ ਸੇਵਕ ਵਜੋਂ ਵਿਚਰਦੀ ਸੀ। ਮੀਰਾ ਦੀ ਆਪਣੀ ਪੜ੍ਹਾਈ ਸ਼ਿਮਲਾ, ਦਿੱਲੀ ਯੂਨੀਵਰਸਿਟੀ ਅਤੇ ਹਾਰਵਰਡ ਤੋਂ ਹੋਈ ਹੈ। ਸਾਲ 1988 ਵਿੱਚ ‘ਸਲਾਮ ਬੌਂਬੇ’ ਫਿਲਮ ਦੀ ਨਿਰਮਾਤਾ ਵਜੋਂ ਉਸ ਦੀ ਪਛਾਣ ਫਿਲਮ ਜਗਤ ਵਿੱਚ ਬਣੀ। ਉਸ ਮਗਰੋਂ ਮਿਸੀਸਿਪੀ ਮਸਾਲਾ, ਮੌਨਸੂਨ ਵੈਡਿੰਗ ਅਤੇ ਉਸ ਦੀਆਂ ਕਈ ਫਿਲਮਾਂ ਦੀ ਭਰਪੂਰ ਤਾਰੀਫ਼ ਹੋਈ। ਭਾਰਤ ’ਚ ਪਦਮ ਭੂਸ਼ਣ ਅਤੇ ਫਿਲਮ ਜਗਤ ਦੇ ਕਈ ਇਨਾਮਾਂ ਨਾਲ ਉਸ ਨੂੰ ਸਨਮਾਨਿਤ ਕੀਤਾ ਗਿਆ। ਮੀਰਾ ਨਈਅਰ ਅੱਜਕੱਲ੍ਹ ਕੋਲੰਬੀਆ ਯੂਨੀਵਰਸਿਟੀ ਵਿੱਚ ਅਧਿਆਪਕ ਹੈ।

Advertisement

ਜ਼ੋਹਰਾਨ ਮਮਦਾਨੀ ਇਸ ਚੋਣ ਤੋਂ ਪਹਿਲਾਂ ਸਾਲ 2021 ਵਿੱਚ ਨਿਊਯਾਰਕ ਦੇ ਕੁਈਨਜ਼ ਅਸਟੋਰੀਆ ਹਲਕੇ ਤੋਂ ਸੂਬੇ ਦੀ ਅਸੈਂਬਲੀ ਲਈ ਚੁਣਿਆ ਗਿਆ ਸੀ। ਇਹ ਅਸੈਂਬਲੀ ਹਲਕਾ ਨਿਊਯਾਰਕ ਦੇ ਵੱਡੇ ਖੇਤਰਾਂ ਵਿੱਚੋਂ ਇੱਕ ਹੈ। ਆਪਣੇ ਵੱਖਰੇ ਰਾਜਨੀਤਕ ਅੰਦਾਜ਼ ਅਤੇ ਖ਼ੂਬਸੂਰਤ ਪਹਿਚਾਣ ਕਰਕੇ ਉਹ ਜਲਦੀ ਆਪਣੀ ਡੈਮੋਕਰੈਟਿਕ ਪਾਰਟੀ ਦੀਆਂ ਸਫ਼ਾਂ ਵਿੱਚ ਅੱਗੇ ਆ ਗਿਆ। ਸਾਲ 2024 ਵਿੱਚ ਨਿਊਯਾਰਕ ਦੇ ਮੇਅਰ ਲਈ ਮੁੱਢਲੀ ਉਮੀਦਵਾਰੀ ਦੀ ਪ੍ਰੀਖਿਆ ਵਿੱਚ ਉਸ ਨੇ ਐਂਡਰਿਊ ਕਿਊਮੋ ਵਰਗੇ ਧੁਨੰਤਰ ਦੀ ਪੁੱਠੀ ਛਾਲ ਲਵਾ ਦਿੱਤੀ ਅਤੇ ਮੇਅਰ ਲਈ ਉਮੀਦਵਾਰ ਬਣ ਕੇ ਰਿਪਬਲਿਕਨਾਂ ਲਈ ਵੱਡੀ ਚੁਣੌਤੀ ਬਣ ਗਿਆ। ਡੋਨਲਡ ਟਰੰਪ ਅਤੇ ਉਸ ਦੀ ਪਾਰਟੀ ਨੇ ਮਮਦਾਨੀ ਨੂੰ ਹਰਾਉਣ ਲਈ ਉਸ ਦੇ ਪਿਛੋਕੜ ਅਤੇ ਉਸ ਨੂੰ ਕਮਿਊਨਿਸਟ ਕਹਿਕੇ ਭੰਡਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਪਰ ਹੁਣ ਚੁਣੇ ਜਾਣ ਤੋਂ ਬਾਅਦ ਉਸ ਨੇ ਨਿਊਯਾਰਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਜਿੱਤ ਨੂੰ ਨਵੀਂ ਸਵੇਰ ਦੇ ਉਦੈ ਹੋਣ ਨਾਲ ਤਸ਼ਬੀਹ ਦਿੱਤੀ ਹੈ। ਉਸ ਨੇ ਟਰੰਪ ਦੇ ਸਿਆਸੀ ਦਾਬੇ ਨੂੰ ਵੰਗਾਰਦਿਆਂ ਕਿਹਾ ਕਿ ਜਿਸ ਨਿਊਯਾਰਕ ਨੇ ਮਮਦਾਨੀ ਨੂੰ ਏਨਾ ਉਭਾਰਿਆ ਹੈ ਉਹੀ ਨਿਊਯਾਰਕ ਟਰੰਪ ਨੂੰ ਹਰਾਉਣ ਦੇ ਸਮਰੱਥ ਵੀ ਹੈ।

ਨਿਊਯਾਰਕ ਬਹੁਤ ਮਹਿੰਗਾ ਸ਼ਹਿਰ ਹੈ। ਲੋਕ ਮੈਟਰੋ ਰੇਲ ’ਚ ਸਫ਼ਰ ਕਰਕੇ ਦੂਰ ਦੂਰ ਆਪਣੇ ਕੰਮਾਂ ’ਤੇ ਜਾਂਦੇ ਹਨ। ਘਰਾਂ ਦੇ ਮਹਿੰਗੇ ਕਿਰਾਏ, ਪਾਰਕਿੰਗ ਅਤੇ ਘਰਾਂ ਦੀਆਂ ਉੱਚੀਆਂ ਕੀਮਤਾਂ ਉਜਰਤਾਂ ਦਾ ਬਹੁਤਾ ਹਿੱਸਾ ਖਾ ਜਾਂਦੀਆਂ ਹਨ। ਮਮਦਾਨੀ ਨੇ ਕਾਰਪੋਰੇਟ ’ਤੇ ਵੱਡੇ ਟੈਕਸ ਲਾਉਣ, ਘੱਟੋ ਘੱਟ ਉਜਰਤਾਂ 30 ਡਾਲਰ ਪ੍ਰਤੀ ਘੰਟਾ ਕਰਨ, ਘਰਾਂ ਦੇ ਕਿਰਾਏ ਫਰੀਜ਼ ਕਰਨ, ਫਰੀ ਸਿਟੀ ਬੱਸਾਂ ਅਤੇ ਪਬਲਿਕ ਚਾਈਲਡ ਕੇਅਰ ਮਜ਼ਬੂਤ ਕਰਨ ਦੇ ਮੁੱਦਿਆਂ ਨੂੰ ਫੋਕਸ ਕਰਕੇ ਜਨਤਕ ਹਮਾਇਤ ਹਾਸਲ ਕੀਤੀ ਹੈ।

ਜ਼ੋਹਰਾਨ ਮਮਦਾਨੀ ਐਨੀ ਛੋਟੀ ਉਮਰ ’ਚ ਭਾਰਤੀ ਮੂਲ ਦਾ ਪਹਿਲਾ ਨਿਊਯਾਰਕ ਮੇਅਰ ਬਣੇਗਾ। ਪਿਛਲੇ ਵਰ੍ਹੇ ਹੀ ਉਸ ਦੀ ਸ਼ਾਦੀ ਰਮਾ ਦੁਵਾਜੀ ਨਾਲ ਹੋਈ ਹੈ। ਨੌਜਵਾਨ ਰਮਾ ਅਮਰੀਕਨ ਮੀਡੀਆ ’ਚ ਇੱਕ ਐਨੀਮੇਟਰ, ਇਲੱਸਟਰੇਟਰ ਵਜੋਂ ਕੰਮ ਕਰਦੀ ਹੈ। ਮੇਅਰ ਜ਼ੋਹਰਾਨ ਮਮਦਾਨੀ ਦੇ ਨਿਊਯਾਰਕ ਦਾ ਮੇਅਰ ਬਣਨ ਨਾਲ ਅਮਰੀਕਾ ਦੀ ਪਰਵਾਸੀਆਂ ਦੇ ਉਲਟ ਚਲ ਰਹੀ ਰਾਜਨੀਤੀ ਨੂੰ ਪਹਿਲਾ ਮੋੜਾ ਪਿਆ ਹੈ।

ਸੰਪਰਕ: 98140-67632

Advertisement
×