DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਹਰਨੀਆ

ਡਾ. ਅਜੀਤਪਾਲ ਸਿੰਘ ਜਦੋਂ ਪੇਟ ਦੇ ਅੰਦਰੂਨੀ ਅੰਗ ਜਾਂ ਅੰਗਾਂ ਦਾ ਕੁਝ ਹਿੱਸਾ ਜਨਮ ਤੋਂ ਬਣੇ ਹੋਏ ਸੁਰਾਖ (ਇੰਟਰਨਲ ਇਨਗੁਈਨਲ ਰਿੰਗ, ਧੁੰਨੀ ਆਦਿ) ਜਾਂ ਕਮਜ਼ੋਰ ਬਣੇ ਹਿੱਸੇ ’ਚੋਂ ਬਾਹਰ ਨਿਕਲ ਕੇ ਗੰਢ ਵਰਗੀ ਬਣਤਰ ਬਣ ਜਾਵੇ ਤਾਂ ਇਸਨੂੰ ਹਰਨੀਆਂ ਕਿਹਾ...

  • fb
  • twitter
  • whatsapp
  • whatsapp
Advertisement

ਡਾ. ਅਜੀਤਪਾਲ ਸਿੰਘ

ਜਦੋਂ ਪੇਟ ਦੇ ਅੰਦਰੂਨੀ ਅੰਗ ਜਾਂ ਅੰਗਾਂ ਦਾ ਕੁਝ ਹਿੱਸਾ ਜਨਮ ਤੋਂ ਬਣੇ ਹੋਏ ਸੁਰਾਖ (ਇੰਟਰਨਲ ਇਨਗੁਈਨਲ ਰਿੰਗ, ਧੁੰਨੀ ਆਦਿ) ਜਾਂ ਕਮਜ਼ੋਰ ਬਣੇ ਹਿੱਸੇ ’ਚੋਂ ਬਾਹਰ ਨਿਕਲ ਕੇ ਗੰਢ ਵਰਗੀ ਬਣਤਰ ਬਣ ਜਾਵੇ ਤਾਂ ਇਸਨੂੰ ਹਰਨੀਆਂ ਕਿਹਾ ਜਾਂਦਾ ਹੈ। ਇਸ ਵਿੱਚ ਜ਼ਿਆਦਾਤਰ ਅੰਤੜੀਆਂ ਜਾਂ ਓਮੈਂਟਮ ਹੇਠਾਂ ਆਉਂਦਾ ਹੈ। ਪੇਡੂ ਵਾਲੇ ਹਰਨੀਆ ਵਿੱਚ ਅੰਤੜੀਆਂ ਜਾਂ ਓਮੈਂਟਮ ਤੋਂ ਇਲਾਵਾ ਪੇਸ਼ਾਬ ਵਾਲੇ ਬਲੈਡਰ ਦਾ ਹਿੱਸਾ ਅਪੈਂਡੇਕਸ, ਔਰਤਾਂ ’ਚ ਉਵਰੀ (ਅੰਡੇਦਾਨੀ), ਫੈਲੋਪੀਅਨ ਟਿਊਬ ਵੀ ਆ ਸਕਦੇ ਹਨ। ਜ਼ਿਆਦਾਤਰ ਹਰਨੀਆ ਸਰੀਰ ਦੇ ਬਾਹਰੀ ਹਿੱਸਿਆਂ (ਪੇਡੂ, ਧੁੰਨੀ) ਵਿੱਚ ਹੁੰਦਾ ਹੈ। ਇਹ ਸਰੀਰ ਦੇ ਅੰਦਰ ਅੰਦਰ ਵੀ ਹੋ ਸਕਦਾ ਹੈ।

Advertisement

ਪੇਡੂ ਦਾ ਹਰਨੀਆ/ਇਨਗੁਈਨਲ ਹਰਨੀਆਂ: ਇਹ 5 ਤੋਂ 15 ਫੀਸਦੀ ਨੌਜਵਾਨਾਂ ’ਚ ਪਾਇਆ ਜਾਂਦਾ ਹੈ। ਉਮਰ ਦੇ ਨਾਲ ਇਸ ਦੀ ਮਿਕਦਾਰ ਵੱਧਦੀ ਜਾਂਦੀ ਹੈ। ਔਰਤਾਂ ਨਾਲੋਂ ਮਰਦਾਂ ਵਿੱਚ ਇਹ ਵੀਹ ਗੁਣਾ ਵੱਧ ਹੁੰਦਾ ਹੈ।

Advertisement

ਹਰਨੀਆ ਹੁੰਦਾ ਹੀ ਕਿਉਂ ਹੈ ?

ਹਰਨੀਆ ਬਣਨ ਦੇ ਬਹੁਤ ਸਾਰੇ ਕਾਰਨ ਇੱਕੋ ਵੇਲੇ ਕੰਮ ਕਰਦੇ ਹਨ।

ਮੁੱਖ ਕਾਰਨ

(1) ਪੇਟ ਅੰਦਰ ਦਬਾਅ ਬਣਾਉਣ ਵਾਲੇ ਕਾਰਨ: ਜਿਵੇਂ ਵਾਰ-ਵਾਰ ਖੰਘਣਾ, ਚੀਕਣਾ, ਕਬਜ਼ ਹੋਣੀ, ਪੇਸ਼ਾਬ ’ਚ ਰੁਕਾਵਟ ਹੋਣਾ, ਜ਼ਿਆਦਾ ਬੱਚੇ ਪੈਦਾ ਕਰਨਾ, ਪੇਟ ਦਾ ਵਧਣਾ, ਕੈਂਸਰ, ਪੋਰਟਲ ਸ਼ਿਰਾਵਾਂ ’ਚ ਦਬਾਅ ਵਧਣਾ ਆਦਿ।

(2) ਖੰਘਦੇ ਜਾਂ ਕਸਰਤ ਕਰਦੇ ਸਮੇਂ ਪੇਟ ’ਚ ਦਬਾਅ ਵੱਧਦਾ ਹੈ ਅਤੇ ਪੇਟ ਦੀਆਂ ਅੰਤੜੀਆਂ ਸਰੀਰ ਦੇ ਕਮਜ਼ੋਰ ਹਿੱਸਿਆਂ ਤੇ ਟਰਾਂਸਵਰਸ ਫੇਸੀਆ ਤੋਂ ਬਾਹਰ ਨਿਕਲ ਸਕਦੀਆਂ ਹਨ ਪਰ ਇਸ ਦੇ ਨਾਲ ਹੀ ਸਰੀਰ ਦੀ ਰੱਖਿਅਕ ਪ੍ਰਣਾਲੀ ਕੰਮ ਕਰਦੀ ਹੈ। ਇਸ ’ਚ ਇਨਗੁਈਨਲ ਮਾਸਪੇਸ਼ੀਆਂ ਸੁੰਗੜ ਕੇ ਇੱਕ ਪ੍ਰਕਾਰ ਦੀ ਸ਼ਟਰ ਪ੍ਰਣਾਲੀ ਰਾਹੀਂ ਕਮਜ਼ੋਰ ਹਿੱਸਿਆਂ ਨੂੰ ਢੱਕ ਲੈਂਦੀਆਂ ਹਨ, ਜਿਸ ਨਾਲ ਹਰਨੀਆ ਨਹੀਂ ਹੁੰਦਾ ਪਰ ਵੱਖ-ਵੱਖ ਕਾਰਨਾਂ ਨਾਲ ਸ਼ਟਰ ਪ੍ਰਣਾਲੀ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਾਂ ਟੁੱਟਦੀਆਂ ਹਨ। ਵਧਦੀ ਉਮਰ, ਘੱਟ ਸਰੀਰਕ ਕਸਰਤ, ਮੋਟਾਪਾ, ਬਿਮਾਰੀ ਜਾਂ ਆਪਰੇਸ਼ਨ ਨਾਲ ਸਰੀਰ ਦਾ ਵਜ਼ਨ ਘਟਨਾ ਆਦਿ ਇੰਡਾਇਰੈਕਟ ਇਨਗੁਈਨਲ ਹਰਨੀਆ ਵਿੱਚ ਜਨਮ ਤੋਂ ਹੀ ਬਣੀ ਹੋਈ ਥੈਲੀ ਵੀ ਇੱਕ ਕਾਰਨ ਹੁੰਦਾ ਹੈ।

ਲੱਛਣ ਅਤੇ ਪਛਾਣ

ਇਹ ਸ਼ੁਰੂ ਵਿੱਚ ਹੌਲੀ-ਹੌਲੀ ਵਧਦਾ ਹੈ। ਇਸ ਕਾਰਨ ਥੋੜੀ ਬਹੁਤੀ ਪ੍ਰੇਸ਼ਾਨੀ ਹੁੰਦੀ ਹੈ। ਸਿਰਫ ਖੰਘਣ ਜਾਂ ਜ਼ੋਰ ਲਾਉਣ ’ਤੇ ਪੇਡੂ ਵਿੱਚ ਉਭਾਰ ਦਿੱਸਦਾ ਹੈ, ਜੋ ਸਰੀਰ ਨੂੰ ਢਿੱਲਾ ਛੱਡਦਿਆਂ ਹੀ ਗਾਇਬ ਹੋ ਜਾਂਦਾ ਹੈ। ਹਰਨੀਆ ਦੀ ਗੰਢ ਹੋਰ ਵਧਣ ਪਿੱਛੋਂ ਗੰਢ ਆਪਣੇ ਆਪ ਅੰਦਰ ਨਹੀਂ ਜਾਂਦੀ ਹੈ। ਮਰੀਜ਼ ਲੇਟ ਕੇ ਖੁਦ ਆਪਣੇ ਹੱਥਾਂ ਨਾਲ ਦਬਾ ਕੇ ਆਪਣੇ ਤਰੀਕੇ ਨਾਲ ਇਸਨੂੰ ਅੰਦਰ ਕਰਦਾ ਹੈ। ਇਨ੍ਹਾਂ ਸਾਰਿਆਂ ਨੂੰ ਰੀਡੂਸੀਬਲ ਹਰਨੀਆ ਕਹਿੰਦੇ ਹਨ। ਹਰਨੀਆ ਵਿੱਚ ਅੰਤੜੀਆਂ ਮੁਲਾਇਮ ਹੁੰਦੀਆਂ ਹਨ ਅਤੇ ਗੁੜਗੁੜ ਦੀ ਆਵਾਜ਼ ਕਰਦੀਆਂ ਅੰਦਰ ਜਾਂਦੀਆਂ ਹਨ ਅਤੇ ਇਸ ਵਿੱਚ ਸਟੈਥੋਸਕੋਪ ਨਾਲ ਅੰਤੜੀਆਂ ਦੀ ਗਤੀ ਸੁਣਾਈ ਦਿੰਦੀ ਹੈ। ਓਮੈਂਟਮ ਵੀ ਮੁਲਾਇਮ ਹੀ ਹੁੰਦਾ ਹੈ। ਇਸਦਾ ਆਖਰੀ ਹਿੱਸਾ ਮੁਸ਼ਕਿਲ ਨਾਲ ਅੰਦਰ ਜਾਂਦਾ ਹੈ। ਇਸ ਵਿੱਚ ਪੈਰੀਸਟਾਲਸਿਸ ਨਹੀਂ ਹੁੰਦੀ। ਲੰਮੇ ਅਰਸੇ ਪਿੱਛੋਂ ਹਰਨੀਆ ਦੀ ਗੰਢ ਵਿੱਚ ਅੰਤੜੀਆਂ, ਓਮੈਂਟਮ ਆਪਸ ਵਿੱਚ ਚਿਪਕ ਜਾਂਦੇ ਹਨ। ਇਹ ਦਬਾਉਣ ’ਤੇ ਵੀ ਛੋਟਾ ਨਹੀਂ ਹੁੰਦਾ। ਇਸ ਨੂੰ ਇਰ-ਰੀਡੂਸੀਬਲ ਹਰਨੀਆ ਕਹਿੰਦੇ ਹਨ।

ਜਾਨਲੇਵਾ ਖਤਰਾ

ਹਰਨੀਆ ਦੀ ਥੈਲੀ ਵਿੱਚ ਆ ਰਹੀਆਂ ਅੰਤੜੀਆਂ, ਓਮੈਂਟਮ ਆਦਿ ਹਰਨੀਆ ਦੇ ਸੁਰਾਖ ’ਤੇ ਅਚਾਨਕ ਦਬਾਅ ਪਾਉਣ ਨਾਲ ਜਕੜ (ਸਟਰੈਂਗੁਲੇਸ਼ਨ) ਲਏ ਜਾਂਦੇ ਹਨ। ਜੇ ਇਹ ਅਵਸਥਾ ਜਾਰੀ ਰਹਿੰਦੀ ਹੈ ਤਾਂ ਅੰਤੜੀਆਂ ਜਾਂ ਓਮੈਂਟਮ ਦੀ ਬਲੱਡ ਸਪਲਾਈ ਬੰਦ ਹੋ ਸਕਦੀ ਹੈ। ਇਸ ਨਾਲ ਗੈਂਗਰੇਨ ਹੋ ਸਕਦਾ ਹੈ। ਇਸ ਰੁਕਾਵਟ ਵਿੱਚ ਕੀਟਾਣੂਆਂ ਦੇ ਵਾਧੇ ਨਾਲ ਜ਼ਹਿਰੀਲੇ ਪਦਾਰਥ (ਟੌਕਸਿਨ) ਬਣਦੇ ਹਨ। ਅੰਤੜੀਆਂ ਬੰਦ ਹੋ ਜਾਂਦੀਆਂ ਹਨ ਅਤੇ ਇਸ ਵਧੀ ਹੋਈ ਇਨਫੈਕਸ਼ਨ ਕਰ ਕੇ ਪੈਰੀਟੋਨਾਈਟਸ ਹੋ ਜਾਂਦੀ ਹੈ, ਜਿਸ ਨਾਲ ਜ਼ਿੰਦਗੀ ਖਤਰੇ ਵਿੱਚ ਪੈਂ ਜਾਂਦੀ ਹੈ। ਸਟਰੈਂਗੁਲੇਸ਼ਨ ਜਿੰਨਾ ਪੁਰਾਣਾ ਹੋਵੇ, ਉਨਾ ਹੀ ਮੌਤ ਦਾ ਡਰ ਵੱਧ ਹੋਵੇਗਾ।

ਆਪਰੇਸ਼ਨ ਕਦੋਂ ਕੀਤਾ ਜਾਂਦਾ ਹੈ?

ਮਰੀਜ਼ ਦੀ ਸਿਗਰਟਨੋਸ਼ੀ ਕੁਝ ਦਿਨ ਪਹਿਲਾਂ ਹੀ ਬੰਦ ਕਰ ਦਿੱਤੀ ਜਾਂਦੀ ਹੈ। ਮੋਟੇ ਆਦਮੀ ਦਾ ਵਜ਼ਨ ਘਟਾਇਆ ਜਾਂਦਾ ਹੈ। ਹਿਰਦੇ, ਫੇਫੜਿਆਂ ਤੇ ਗੁਰਦਿਆਂ ਆਦਿ ਦੀ ਜਾਂਚ ਆਮ ਤੌਰ ’ਤੇ ਹੀ ਆਪਰੇਸ਼ਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਮਰੀਜ਼ ਜੇ ਹਾਈ ਬਲੱਡਪ੍ਰੈਸ਼ਰ, ਸ਼ੂਗਰ ਨਾਲ ਗ੍ਰਸਤ ਹੋਵੇ ਤਾਂ ਉਸਨੂੰ ਪਹਿਲਾਂ ਕੰਟਰੋਲ ਕੀਤਾ ਜਾਂਦਾ ਹੈ। ਜੇ ਉਕਤ ਬਿਮਾਰੀਆਂ ਪੂਰੀ ਤਰ੍ਹਾਂ ਕੰਟਰੋਲ ’ਚ ਨਹੀਂ ਹਨ ਤਾਂ ਉਨ੍ਹਾਂ ਦਾ ਇਲਾਜ ਨਾਲ ਵੱਧ ਤੋਂ ਵੱਧ ਸੰਭਵ ਕੰਟਰੋਲ ਕਰਕੇ ਆਪਰੇਸ਼ਨ ਕਰ ਦਿੱਤਾ ਜਾਂਦਾ ਹੈ। ਸਟਰੈਂਗੁਲੇਸ਼ਨ ਹੋਣ ’ਤੇ ਐਮਰਜੈਂਸੀ ਆਪਰੇਸ਼ਨ ਕੁੱਝ ਹੀ ਘੰਟਿਆਂ ’ਚ ਕਰਨਾ ਲਾਜ਼ਮੀ ਹੁੰਦਾ ਹੈ। ਜੇ ਸਟਰੈਂਗੁਲੇਸ਼ਨ ਖਤਮ ਹੋ ਜਾਵੇ ਅਤੇ ਹਰਨੀਆਂ ਅੰਦਰ ਚਲਾ ਜਾਵੇ ਤਾਂ ਆਪਰੇਸ਼ਨ ਕੁਝ ਦਿਨ ਠਹਿਰ ਕੇ ਕੀਤਾ ਜਾਂਦਾ ਹੈ, ਜਿਸ ਨਾਲ ਮਾਸਪੇਸ਼ੀਆਂ ਦੀ ਸੋਝ ਉਤਰ ਜਾਵੇ ਤੇ ਮੁਰੰਮਤ ਮਜ਼ਬੂਤ ਹੋ ਸਕੇ। ਸਟਰੈਂਗੁਲੇਸ਼ਨ ਦੇ ਪਹਿਲੇ ਦਿਨਾਂ ’ਚ ਹੀ ਜੋ ਮਰੀਜ਼ ਆਰਾਮ ਨਾਲ ਬਿਸਤਰੇ ’ਤੇ ਲੇਟ ਸਕੇ, ਉਸ ਨੂੰ ਦਰਦ ਦਾ ਟੀਕਾ ਲਾਇਆ ਜਾਂਦਾ ਹੈ ਅਤੇ ਬਿਸਤਰੇ ਦਾ ਪੈਰਾਂ ਵਾਲਾ ਪਾਸਾ 6 ਤੋਂ 12 ਇੰਚ ਉੱਪਰ ਰੱਖਿਆ ਜਾਂਦਾ ਹੈ। ਇਸ ਨਾਲ ਹਰਨੀਆ ਅੰਦਰ ਜਾ ਸਕਦਾ ਹੈ। ਜੇ ਗੰਢ ਅੰਦਰ ਨਾ ਜਾਵੇ ਤਾਂ ਇਸ ਨੂੰ ਹੱਥ ਨਾਲ ਦਬਾਅ ਕੇ ਟੈਨਸੀਸ ਤਰੀਕੇ ਨਾਲ ਅੰਦਰ ਕੀਤਾ ਜਾਂਦਾ ਹੈ। ਦੇਰੀ ਵਾਲੇ ਮਰੀਜ਼ਾਂ ਵਿੱਚ ਇਹ ਸੰਭਵ ਨਹੀਂ। ਹਰਨੀਆ ਬੈਲਟ ਸਹੀ ਇਲਾਜ ਨਹੀਂ ਹੈ। ਇਹ ਪਰੇਸ਼ਾਨੀ ਕਰਨ ਵਾਲੀ ਵਿਧੀ ਵੀ ਹੈ। ਇਸ ਨੂੰ ਹਰ ਸਮੇਂ ਇੱਕੋ ਥਾਂ ਸੁਰਾਖ਼ ’ਤੇ ਰੱਖਣਾ ਮੁਸ਼ਕਲ ਹੁੰਦਾ ਹੈ। ਇਸ ਨਾਲ ਹਰਨੀਆ ਖਤਮ ਤਾਂ ਹੁੰਦਾ ਹੀ ਨਹੀਂ ਸਗੋਂ ਇਸ ਦੇ ਦਬਾਅ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਸੰਪਰਕ: 98156-29301

Advertisement
×