ਖਾਣ-ਪੀਣ ਦੇ ਵਿਗਾੜ ਨਾਲ ਵਧ ਰਹੀਆਂ ਬਿਮਾਰੀਆਂ
ਖਾਣ-ਪੀਣ ਦੇ ਵਿਗਾੜ ਬਾਰੇ ਜਾਗਰੂਕਤਾ ਹਫ਼ਤਾ (ਈਟਿੰਗ ਡਿਸਆਰਡਰ ਅਵੇਅਰਨੈੱਸ ਵੀਕ- 24 ਫਰਵਰੀ ਤੋਂ 2 ਮਾਰਚ) ਹਫਤਾ-2025 ਦਾ ਥੀਮ ਹੈ- ਕੀ ਕੋਈ ਵੀ ਖਾਣ-ਪੀਣ ਦੇ ਵਿਗਾੜ ਨਾਲ ਪ੍ਰਭਾਵਿਤ ਹੋ ਸਕਦਾ ਹੈ? ਖਾਣ-ਪੀਣ ਦੇ ਵਿਗਾੜ ਵਾਲੇ ਲੋਕ ਆਮ ਨਾਲੋਂ 5 ਗੁਣਾ ਵੱਧ ਅਲਕੋਹਲ ਅਤੇ ਨਾਜਾਇਜ਼ ਦਵਾਈਆਂ ਦਾ ਇਸਤੇਮਾਲ ਕਰ ਰਹੇ ਹਨ। ਡਾਇਬਟੀਜ਼ ਦੇ ਰੋਗੀ ਜੋ ਖਾਣ-ਪੀਣ ਵਿਗਾੜ ਦੇ ਸ਼ਿਕਾਰ ਹਨ, ਨੂੰ ਸ਼ੂਗਰ ਕੰਟਰੋਲ ਕਰਦਿਆਂ ਸ਼ੂਗਰ ਦੀਆਂ ਪੇਚੀਦਗੀਆਂ, ਭਾਵ, ਦਿਲ ਦੇ ਰੋਗ, ਸਟ੍ਰੋਕ, ਨਿਊਰੋਪੈਥੀ, ਅੱਖਾਂ ਦੀ ਘਟ ਰਹੀ ਰੋਸ਼ਨੀ ਅਤੇ ਗੁਰਦੇ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੰਸਾਰ ਭਰ ਵਿੱਚ ਖਾਣ-ਪੀਣ ਦੇ ਵਿਗਾੜ ਬਾਰੇ ਜਾਗਰੂਕਤਾ ਹਫ਼ਤੇ ਦੌਰਾਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਖਾਣ-ਪੀਣ ਦੇ ਵਿਹਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮਾੜਾ ਖਾਣ-ਪੀਣ ਸਰੀਰ ਅਤੇ ਮਨ ਨੂੰ ਬਿਮਾਰ ਕਰ ਰਿਹਾ ਹੈ। ਐਨੋਰੈਕਸੀਆ ਨਰਵੋਸਾ (anorexia nervosa), ਬੁਲੀਮੀਆ ਨਰਵੋਸਾ (bulimia nervosa) ਅਤੇ ਬਿੰਜ ਈਟਿੰਗ (binge eating) ਵਗੈਰਾ ਦਾ ਆਮ ਅਸਰ ਦੇਖਿਆ ਜਾਂਦਾ ਹੈ। ਸੰਸਾਰ ਭਰ ਵਿੱਚ ਭੋਜਨ ਦਾ ਹਰ ਆਦਮੀ ਨਾਲ ਵੱਖਰਾ ਰਿਸ਼ਤਾ ਹੁੰਦਾ ਹੈ। ਜ਼ਿੰਦਗੀ ਵਿੱਚ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਕਾਰਨ ਗ਼ਲਤ ਖਾਣਾ ਪੀਣਾ, ਨਕਾਰਾਤਮਕ ਸੋਚ, ਸਦਮਾ, ਗ਼ੈਰ-ਸਿਹਤਮੰਦ ਰਿਸ਼ਤਾ ਅਤੇ ਜੈਨੇਟਿਕਸ ਵਗੈਰਾ ਦਾ ਅਸਰ ਦੇਖਿਆ ਜਾ ਰਿਹਾ ਹੈ। ਅਮਰੀਕਾ ਵਿੱਚ ਤਕਰੀਬਨ 3 ਕਰੋੜ ਲੋਕ ਖਾਣ-ਪੀਣ ਦੇ ਰੋਗਾਂ ਦੇ ਸ਼ਿਕਾਰ ਹਨ। ਔਰਤਾਂ ’ਚ ਘੱਟ ਉਮਰ ਦੀ ਔਰਤਾਂ ਵਿੱਚ ਅਤੇ 10 ਮਿਲੀਅਨ ਆਦਮੀ, ਇਹ ਬਿਗਾੜ ਦੇ ਅਸਰ ਹੇਠ ਹਨ। ਸੰਸਾਰ ਭਰ ਵਿੱਚ ਤਕਰੀਬਨ 7.20 ਕਰੋੜ ਲੋਕ ਖਾਣ-ਪੀਣ ਦੇ ਰੋਗਾਂ ਦੇ ਸ਼ਿਕਾਰ ਹਨ। ਛੋਟੀ ਉਮਰ ਵਿੱਚ ਜ਼ਿਆਦਾ ਅਸਰ ਦੇਖਿਆ ਜਾ ਰਿਹਾ ਹੈ। ਖ਼ਤਰਨਾਕ ਮਾਨਸਿਕ ਬਿਮਾਰੀ ਐਨੋਰੈਕਸੀਆ ਨਰਵੋਸਾ ਕਾਰਨ ਆਤਮ-ਹੱਤਿਆਵਾਂ ਦਾ ਅੰਕੜਾ ਵਧਿਆ ਹੈ।
ਖਾਣ-ਪੀਣ ਦੇ ਵਿਗਾੜ ਦੌਰਾਨ ਕਈ ਤਰ੍ਹਾਂ ਦੇ ਲੱਛਣ ਪ੍ਰਗਟ ਹੁੰਦੇ ਹਨ। ਇਨ੍ਹਾਂ ਵਿੱਚ ਮਾਹਵਾਰੀ ਦਾ ਬੰਦ ਹੋ ਜਾਣਾ, ਡੀਹਾਈਡ੍ਰੇਸ਼ਨ ਕਾਰਨ ਚੱਕਰ ਆਉਣਾ ਜਾਂ ਬੇਹੋਸ਼ ਹੋਣਾ, ਭੁਰਭੁਰੇ ਨਹੁੰ, ਅਸਹਿਣਸ਼ੀਲਤਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਦਿਲ ਦੀ ਜਲਨ, ਭੋਜਨ ਤੋਂ ਬਾਅਦ ਕਬਜ਼, ਪੇਟ ਅੰਦਰ ਹਵਾ ਪੈਦਾ ਹੋਣਾ, ਗੁਰਦਿਆਂ ਦੇ ਰੋਗ, ਹੱਡੀਆਂ ਦੀ ਘਣਤਾ (ਓਸਟੀਓਪੇਨੀਆ ਤੇ ਓਸਟੀਓਪੋਰੋਸਿਸ), ਉਦਾਸੀ, ਚਿੜਚਿੜਾਪਨ, ਥਕਾਵਟ, ਇਕਾਗਰਤਾ ਭੰਗ ਹੋਣਾ ਆਦਿ ਸ਼ਾਮਿਲ ਹਨ।
ਐਨੋਰੈਕਸੀਆ ਨਰਵੋਸਾ ਲੋੜ ਤੋਂ ਵੱਧ ਕਸਰਤ ਦੁਆਰਾ ਵਜ਼ਨ ਘਟਾਉਣ ਜਾਂ ਦੇਖਭਾਲ ਹੈ। ਬੁਲੀਮੀਆ ਨਰਵੋਸਾ ਵਿੱਚ ਜ਼ਿਆਦਾ ਖਾਣ-ਪੀਣ ਤੋਂ ਬਾਅਦ ਵਜ਼ਨ ਵਧਣ ਤੋਂ ਬਚਣ ਲਈ ਕਸਰਤ ਕਰਨਾ, ਖਾਲੀ ਪੇਟ ਰਹਿਣਾ ਹੈ। ਬਿੰਜ ਈਟਿੰਗ ਡਿਸਆਰਡਰ ਦੌਰਾਨ ਆਦਮੀ ਭੁੱਖ ਤੋਂ ਵੱਧ ਖਾਣ-ਪੀਣ ਬਾਰੇ ਖੁਦ ਨੂੰ ਕੰਟਰੋਲ ਤੋਂ ਬਾਹਰ ਮਹਿਸੂਸ ਕਰਦਾ ਹੈ। ਐਨੋਰੈਕਸੀਆ ਨਰਵੋਸਾ ਵਾਲੇ ਕੁਝ ਲੋਕ ਰੁਕ-ਰੁਕ ਕੇ ਖਾਂਦੇ ਹਨ।
ਪਿਕਾ (pica) ਖਾਣ-ਪੀਣ ਦਾ ਅਜਿਹਾ ਵਿਗਾੜ ਹੈ ਜਿਸ ਵਿੱਚ ਪੀੜਤ ਵਾਰ-ਵਾਰ ਅਜਿਹਾ ਭੋਜਨ ਲੈਂਦਾ ਹੈ ਜਿਸ ਵਿੱਚ ਕੋਈ ਪੋਸ਼ਕ ਤੱਤ ਨਹੀਂ ਹੁੰਦੇ। ਅਜਿਹਾ ਵਿਹਾਰ ਕਈ ਮਹੀਨੇ ਤੱਕ ਰਹਿ ਸਕਦਾ ਹੈ। ਆਮ ਤੌਰ ’ਤੇ ਲਏ ਗਏ ਪਦਾਰਥ ਉਮਰ ਅਤੇ ਉਪਲਬਧਤਾ ਨਾਲ ਬਦਲਦੇ ਰਹਿੰਦੇ ਹਨ ਅਤੇ ਇਸ ਵਿੱਚ ਕਾਗਜ਼, ਪੇਂਟ ਚਿਪਸ, ਸਾਬਣ, ਕੱਪੜਾ, ਵਾਲ, ਚਾਕ, ਕੰਕਰ, ਕੋਲਾ, ਮਿੱਟੀ ਆਦਿ ਹੋ ਸਕਦੇ ਹਨ। ਪਿਕਾ ਵਿਗਾੜ ਛੋਟੀ ਉਮਰ ਵਿੱਚ ਹੋ ਸਕਦਾ ਹੈ। ਉਗਾਲੀ (rumination disorder) ਵਿੱਚ ਖਾਣਾ ਖਾਣ ਤੋਂ ਬਾਅਦ ਭੋਜਨ ਬਾਹਰ ਕੱਢਣਾ ਤੇ ਇਸ ਨੂੰ ਦੁਬਾਰਾ ਚਬਾਉਣਾ ਅਤੇ ਥੁੱਕਣ ਦੀ ਕਿਰਿਆ ਦੇਖੀ ਜਾਂਦੀ ਹੈ। ਅਜਿਹਾ ਬਚਪਨ ਜਾਂ ਕਿਸ਼ੋਰ ਅਵਸਥਾ ਵਿੱਚ ਹੋ ਸਕਦਾ ਹੈ। ਇੱਕ ਮਹੀਨੇ ਦੌਰਾਨ ਵਾਰ-ਵਾਰ ਹੋ ਸਕਦਾ ਹੈ।
ਇਨ੍ਹਾਂ ਵਿਾੜਾਂ ਤੋਂ ਬਚਾਓ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ:
-ਸਰੀਰ ਅਤੇ ਦਿਮਾਗ ’ਤੇ ਖਾਣ-ਪੀਣ ਦੀਆਂ ਬਿਮਾਰੀਆਂ ਦੇ ਅਸਰ ਕਾਰਨ ਮਨੋਵਿਗਿਆਨਕ ਅਤੇ ਪੋਸ਼ਣ ਸਬੰਧੀ ਸਲਾਹ ਅਤੇ ਨਿਗਰਾਨੀ ਦੀ ਲੋੜ ਹੁੰਦੀ ਹੈ। ਮਾਹਿਰ ਦੇ ਮਾਨਸਿਕ ਇਲਾਜ ਦੇ ਨਾਲ-ਨਾਲ ਪੋਸ਼ਣ ਸਬੰਧੀ ਸੈਸ਼ਨ ਅਤੇ ਕਦੇ-ਕਦੇ ਸਾਈਕੋ-ਫਾਰਮਕੋਲੋਜੀ ਦੀ ਵੀ ਲੋੜ ਪੈ ਜਾਂਦੀ ਹੈ।
-ਐਨੋਰੈਕਸੀਆ ਨਰਵੋਸਾ ਪੀੜਤਾਂ ਦੇ ਖਾਣ-ਪੀਣ ਅਤੇ ਵਜ਼ਨ ਕੰਟਰੋਲ ਕਰਨ ਦੇ ਵਿਹਾਰ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
-ਮਾਂ ਬਾਪ ਦੀ ਜਿ਼ੰਮੇਵਾਰੀ ਬਚਪਨ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਪੋਸ਼ਟਿਕ ਖੁਰਾਕ ਬਾਰੇ ਜਾਗਰੂਕ ਕਰਨ ਦੀ ਹੈ। ਬੱਚੇ ਦੀ ਸਿਹਤ ਮੁਤਾਬਿਕ ਮਾਹਿਰ ਨਾਲ ਸਲਾਹ-ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ।
-ਕੌਮਾਂਤਰੀ ਪੱਧਰ ’ਤੇ ਗੰਭੀਰ ਐਨੋਰੈਕਸੀਆ ਦੇ ਪੀੜਤਾਂ ਦਾ ਵਜ਼ਨ ਬਹਾਲ ਕਰਨ ਅਤੇ ਖਾਣ-ਪੀਣ ਦਾ ਵਿਹਾਰ ਆਮ ਬਣਾਉਣ ਵਿੱਚ ਵਿਸ਼ੇਸ਼ ਪ੍ਰੋਗਰਾਮ ਹਨ।
-ਬਚਪਨ ਤੋਂ ਹੀ ਸੰਤੁਲਿਤ ਪੌਸ਼ਟਿਕ ਖੁਰਾਕ ਵੱਲ ਧਿਆਣ ਦੇਣ ਦੀ ਲੋੜ ਹੈ ਕਿਉਂਕਿ ਪ੍ਰਭਾਵਿਤ ਆਦਮੀ ਦੀ ਉਮਰ ਦੇ ਬਾਵਜੂਦ ਰੋਗੀ ਦੀ ਉਤੇਜਨਾ ਨਾਲ ਪਰਿਵਾਰ ਲਈ ਮੁਸ਼ਕਿਲਾਂ ਵਧ ਵੀ ਜਾਂਦੀਆਂ ਹਨ।
-ਬੁਲੀਮੀਆ ਨਰਵੋਸਾ ਵਾਲੇ ਫੀੜਤ ਆਮ ਤੌਰ ’ਤੇ ਬਦਲਵੀਂ ਡਾਈਟਿੰਗ ਕਰਦੇ ਹਨ ਜਾਂ ਸਿਰਫ ਘੱਟ ਕੈਲੋਰੀ ਵਾਲਾ ਸੁਰੱਖਿਅਤ ਭੋਜਨ ਲੈਂਦੇ ਹਨ ਅਤੇ ਵਰਜਿਤ ਉੱਚ ਕੈਲੋਰੀ ਵਾਲੀ ਖੁਰਾਕ ’ਤੇ ਬਹੁਤ ਜ਼ਿਆਦਾ ਭੋਜਨ ਕਰਦੇ ਹਨ। ਕਈ ਵਾਰ ਗੰਭੀਰ ਹਾਲਤ ਵਿੱਚ ਈਸੋਫੇਗਲ ਹੰਝੂ, ਗੈਸਟ੍ਰਿਕ ਫਟਣਾ ਅਤੇ ਖਤਰਨਾਕ ਕਾਰਡੀਅਕ ਐਰੀਥਮੀਆ ਦਾ ਖ਼ਦਸ਼ਾ ਹੋ ਸਕਦਾ ਹੈ। ਇਸ ਸੂਰਤ ਵਿਚ ਮਾਹਿਰ ਵੱਲੋਂ ਮੁਆਇਨਾ (ਡਾਇਗਨੋਜ਼) ਅਤੇ ਇਲਾਜ ਜ਼ਰੂਰੀ ਹੋ ਜਾਂਦਾ ਹੈ।
ਖਾਣ-ਪੀਣ ਨਾਲ ਜੁੜੇ ਰੋਗਾਂ ਦੀ ਹਾਲਤ ਵਿੱਚ ਬਿਨਾਂ ਦੇਰੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਇਲਾਜ ਦੌਰਾਨ ਲਾਪ੍ਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਬਿਮਾਰੀ ਦੀ ਹਾਲਤ ਵਿੱਚ ਸਾਈਕੋ-ਥੈਰੇਪੀ, ਐਂਟੀ-ਡਿਪ੍ਰੈਸੈਂਟਸ ਅਤੇ ਰਜਿਸਟਰਡ ਪੋਸ਼ਣ ਮਾਹਿਰ ਇਮਦਾਦ ਕਰ ਸਕਦਾ ਹੈ।
ਸੰਪਰਕ: anil.dheer@yahoo.com