DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀਡੀ ਪੰਜਾਬੀ: ਪੰਜਾਬੀਅਤ ਦੀ ਆਵਾਜ਼

ਡੀਡੀ ਪੰਜਾਬੀ ਦੂਰਦਰਸ਼ਨ ਦਾ ਇੱਕ ਮਾਤਰ ਚੈਨਲ ਹੈ ਜਿਹੜਾ ਗਲੋਬਲ ਪਛਾਣ ਦਾ ਨਾਂ ਬਣ ਚੁੱਕਿਆ ਹੈ। ਪਿਛਲੇ 25 ਵਰ੍ਹਿਆਂ ਤੋਂ ਅੱਜ ਦੇ ਦਿਨ, ਭਾਵ, 5 ਅਗਸਤ (2000) ਨੂੰ ਪੀਏਪੀ ਜਲੰਧਰ ਗਰਾਊਂਡ ਵਿੱਚ ਆਪਣੇ ਰੰਗਾਰੰਗ ਪ੍ਰੋਗਰਾਮ ਨਾਲ ਸ਼ੁਰੂ ਹੋਣ ਵਾਲਾ ਇਹ...
  • fb
  • twitter
  • whatsapp
  • whatsapp
Advertisement

ਡੀਡੀ ਪੰਜਾਬੀ ਦੂਰਦਰਸ਼ਨ ਦਾ ਇੱਕ ਮਾਤਰ ਚੈਨਲ ਹੈ ਜਿਹੜਾ ਗਲੋਬਲ ਪਛਾਣ ਦਾ ਨਾਂ ਬਣ ਚੁੱਕਿਆ ਹੈ। ਪਿਛਲੇ 25 ਵਰ੍ਹਿਆਂ ਤੋਂ ਅੱਜ ਦੇ ਦਿਨ, ਭਾਵ, 5 ਅਗਸਤ (2000) ਨੂੰ ਪੀਏਪੀ ਜਲੰਧਰ ਗਰਾਊਂਡ ਵਿੱਚ ਆਪਣੇ ਰੰਗਾਰੰਗ ਪ੍ਰੋਗਰਾਮ ਨਾਲ ਸ਼ੁਰੂ ਹੋਣ ਵਾਲਾ ਇਹ ਚੈਨਲ ਅੱਜ ਪੰਜਾਬੀਅਤ ਦੀ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ ਮਸਲਿਆਂ ਅਤੇ ਪੰਜਾਬ ਦੀ ਪਛਾਣ ਨੂੰ ਸੀਮਾਵਾਂ ਪਾਰ ਪਹੁੰਚਾਉਣ ਵਾਸਤੇ ਇਸ ਦਾ 25 ਸਾਲਾਂ ਦਾ ਸੁਨਹਿਰਾ ਇਤਿਹਾਸ ਅੱਜ ਵੀ ਇਸ ਨੂੰ ਹਰਮਨ ਪਿਆਰਾ ਬਣਾਉਂਦਾ ਹੈ।

ਡੀਡੀ ਪੰਜਾਬੀ ਮੀਡੀਆ ਇਤਿਹਾਸ ਵਿੱਚ ਅੱਜ ਦਾ ਦਿਨ ਇਤਿਹਾਸਕ ਹੈ। ਇਸ ਦਿਨ ਦੂਰਦਰਸ਼ਨ ਨੇ ਆਪਣਾ ਖਾਸ ਪੰਜਾਬੀ ਸੈਟੇਲਾਈਟ ਚੈਨਲ ‘ਡੀਡੀ ਪੰਜਾਬੀ’ ਸ਼ੁਰੂ ਕਰ ਕੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਲੋਕ ਵਿਰਾਸਤ ਨੂੰ ਨਵੇਂ ਮੰਚ ’ਤੇ ਲਿਆਂਦਾ ਸੀ। ਇਸ ਦੇ ਪ੍ਰਸਾਰਨ ਤੋਂ ਪਹਿਲਾਂ ਭਾਵੇਂ ਜਲੰਧਰ ਦੂਰਦਰਸ਼ਨ ਲੰਮੇ ਸਮੇਂ ਤੋਂ (ਅਤੇ ਸ੍ਰੀਨਗਰ ਤੋਂ ਬਾਅਦ) ਇਕੱਲਾ ਅਜਿਹਾ ਕੇਂਦਰ ਸੀ ਜੋ ਸਰਹੱਦ ਪਾਰ ਪਾਕਿਸਤਾਨ ਵਿੱਚ ਵੀ ਦੇਖਿਆ ਜਾਂਦਾ ਸੀ। ਇਹ ਸਿਰਫ਼ ਚੈਨਲ ਦੀ ਸ਼ੁਰੂਆਤ ਨਹੀਂ ਸੀ, ਸਗੋਂ ਪੰਜਾਬ ਦੀ ਰਾਜ ਭਾਸ਼ਾ ਦੀ ਰੱਖਿਆ, ਪੰਜਾਬੀ ਕਲਾ ਦੇ ਉਤਸ਼ਾਹ ਅਤੇ ਲੋਕ ਸੰਪਰਕ ਦੀ ਦਿਸ਼ਾ ਵਿੱਚ ਸਰਕਾਰੀ ਪੱਧਰ ’ਤੇ ਅਗਲੇਰੇ ਪੰਧ ਦਾ ਸਫ਼ਰ ਸੀ।

Advertisement

ਇਸ ਦੀ ਸਥਾਪਨਾ ਦੇ ਪਿਛੋਕੜ ਵਿੱਚ ਭਾਸ਼ਾ ਤੇ ਸੱਭਿਆਚਾਰ ਦੀ ਲੋਕਾਂ ਤੱਕ ਪਹੁੰਚ ਅਤੇ ਪੰਜਾਬੀ ਭਾਸ਼ਾ ਤੇ ਭਾਵਨਾਵਾਂ ਦਾ ਸੰਚਾਰ ਹੈ। ਆਜ਼ਾਦੀ ਤੋਂ ਬਾਅਦ ਭਾਵੇਂ ਮੀਡੀਆ ਦੇ ਕੇਂਦਰ ਦਿੱਲੀ ਤੇ ਮੁੰਬਈ ਰਹੇ, ਪਰ ਪੰਜਾਬੀਅਤ ਨੂੰ ਜਿਵੇਂ ਦੀ ਤਿਵੇਂ ਪੇਸ਼ ਕਰਨ ਵਾਲਾ ਮਾਧਿਅਮ ਨਾ ਮੌਜੂਦ ਸੀ, ਨਾ ਹੀ ਵਿਅਪਕ ਸੀ। 1980 ਅਤੇ 90 ਦੇ ਦਹਾਕੇ ਵਿੱਚ ਪੰਜਾਬੀ ਭਾਸ਼ਾ ਅਤੇ ਲੋਕ ਵਿਰਾਸਤ ਨੂੰ ਹੁਲਾਰਾ ਮਿਲਣ ਲੱਗਾ। ਪ੍ਰਸਾਰ ਭਾਰਤੀ ਦੀ ਭਾਸ਼ਾ ਨੀਤੀ ਤਹਿਤ ਪੰਜਾਬੀ ਭਾਸ਼ਾ ਲਈ ਖਾਸ ਸੈਟੇਲਾਈਟ ਚੈਨਲ ਦੀ ਲੋੜ ਮਹਿਸੂਸ ਕੀਤੀ ਗਈ ਅਤੇ ਇਉਂ ਡੀਡੀ ਪੰਜਾਬੀ ਹੋਂਦ ਵਿੱਚ ਆਇਆ।

1981 ਵਿੱਚ ਜਦੋਂ ਜਲੰਧਰ ਦੂਰਦਰਸ਼ਨ ਕੇਂਦਰ ਦੀ ਸ਼ੁਰੂਆਤ ਹੋਈ ਤਾਂ ਪੰਜਾਬੀ ਵਿਚ ਦੇਸ਼-ਵਿਦੇਸ਼ ਦੀਆਂ ਘਟਨਾਵਾਂ, ਲੋਕ ਵਿਰਾਸਤ ਅਤੇ ਕਲਾ ਸਬੰਧੀ ਪ੍ਰੋਗਰਾਮਾਂ ਦੀ ਚੰਗੀ ਪੇਸ਼ਕਸ਼ ਹੋਈ ਪਰ ਇਹ ਪ੍ਰਸਾਰਨ ਸਿਰਫ਼ ਸਥਾਨਕ ਸੀ। ਡੀਡੀ ਪੰਜਾਬੀ ਨੇ ਇਹ ਘੇਰਾ ਤੋੜ ਕੇ ਪੰਜਾਬੀਅਤ ਦੀ ਆਵਾਜ਼ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕੀਤਾ। ਇਹ ਚੈਨਲ ਅੱਜ ਵੀ ਕੇਬਲ, ਡੀਟੀਐੱਚ ਅਤੇ ਡੀਡੀ ਫਰੀ ਡਿਸ਼ ਰਾਹੀਂ ਭਾਰਤ, ਕੈਨੇਡਾ, ਯੂਕੇ, ਅਮਰੀਕਾ, ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਪੁੱਜ ਰਿਹਾ ਹੈ। ਡੀਡੀ ਜਲੰਧਰ ਦੇ ਪ੍ਰੋਗਰਾਮਾਂ, ਵਿਸ਼ੇਸ਼ ਕਰ ਕੇ ਸਮਾਚਾਰ ਤੇ ਚਲੰਤ ਮਾਮਲਿਆਂ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਸਾਹਿਤਕ ਤੇ ਵਿਸ਼ੇਸ਼ ਪ੍ਰੋਗਰਾਮ ਸ਼ੁਮਾਰ ਹੁੰਦੇ ਸਨ।

ਬਲੈਕ ਐਂਡ ਵਾਇਟ ਟੀਵੀ ਤੋਂ ਜਲੰਧਰ ਦੂਰਦਰਸ਼ਨ ਨੂੰ ਰੰਗਦਾਰ ਅਤੇ ਫ਼ਿਰ ਜਿਹੜੀ ਪੰਜਾਬੀ ਦਾ ਇਹ ਸਫ਼ਰ ਪੰਜਾਬੀਆਂ ਦੇ ਸਿਰ ਚੜ ਕੇ ਬੋਲਿਆ ਤੇ ਅੱਜ ਪੰਜਾਬ ਦੀ ਫ਼ਿਲਮ ਇੰਡਸਟਰੀ , ਰੰਗ ਮੰਚ ਤੇ ਗਾਇਕੀ ਵਿੱਚ ਜਿਨ੍ਹਾਂ ਨੇ ਆਪਣਾ ਸਿਖਰ ਛੂਹਿਆ ਹੈ ਉਹ ਸਾਰੇ ਜੰਲਧਰ ਦੂਰਦਰਸ਼ਨ ਦੀ ਇਸ ਤੇ ਵਿਰਾਸਤ ਵਿੱਚੋਂ ਨਿਕਲੇ ਹਨ ਇਸ ਲਈ ਇਸ ਨੂੰ ਪੰਜਾਬੀਅਤ ਅਤੇ ਇਸਦੇ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੇ ਉਸ ਰੂਪ ਵਿੱਚ ਵੀ ਪਹਿਚਾਣਿਆ ਚਾਹੀਦਾ ਹੈ ਕਿ ਇਹ ਇੱਕੋ ਇੱਕ ਆਵਾਜ਼ ਸੀ ਜਿਸ ਨੇ ਪੰਜਾਬ ਦੇ ਸੈਂਕੜੇ ਪ੍ਰਤਿਭਾਵਾਨ ਬੱਚਿਆਂ ਨੂੰ ਕਲਾ ਦੇ ਸਿਖ਼ਰ ਤੱਕ ਪਹੁੰਚਾਇਆ ਪਰੰਤੂ ਸਮੇਂ ਦੀ ਤੇ ਗੱਤੀ ਤੇ ਸੰਚਾਰ ਦੀ ਲਹਿਰ ਨਾਲ ਰੈਵੀਨਿਊ ਕਮਰਸ਼ੀਅਲ ਦੌੜ ਦੇ ਵਿੱਚ ਭਾਵੇਂ ਅਤੇ ਉਹ ਮਿਆਰ ਡੀਡੀ ਪੰਜਾਬੀ ਦਾ ਅੱਜ ਨਹੀਂ ਹੈ ਜੋ ਇਸਦੀ ਪਹਿਲੀ ਚੜ੍ਹਤ ਦੇ ਦਿਨਾਂ ਵਿੱਚ ਕਰੰਟ ਅਫੇਅਰ ਤੋਂ ਲੈ ਕੇ ਮਕਬੂਲ ਗਾਇਕੀ ਅਤੇ ਸਾਫ ਸੁਥਰੀ ਗਾਇਕੀ ਦਾ ਹੁੰਦਾ ਸੀ। ਹੁਣ ਲੱਚਰ ਗੀਤਾ ਅਤੇ ਕਮਰਸ਼ੀਅਲ ਦੌੜ ਦੇ ਵਿੱਚ ਅਤੇ ਸਿਰਫ਼ ਸਰਕਾਰੀ ਤੰਤਰ ਦੀ ਨੌਕਰੀ ਕਰਦੇ ਹੋਏ ਨਿਰਮਾਤਾ ਨਿਰਦੇਸ਼ਕਾ ਦੀ ਪਹੁੰਚ ਸਿਰਫ ਨੌਕਰੀ ਤੇ ਚੈਨਲ ਚਲਾਉਣ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਇਸਦੇ ਜਲੌਅ ਨੂੰ ਦਿਨ ਬਦਿਨ ਖੋਰਾ ਲੱਗਦਾ ਜਾ ਰਿਹਾ ਹੈ ਜੋ ਅਫਸੋਸਨਾਕ ਹੈ ਪਰ ਅਜੇ ਵੀ ਪੰਜਾਬੀ ਪਹਿਚਾਣ ਦਾ ਵੱਡਾ ਚੈਨਲ ਬਿੰਦੂ ਹੈ ਤੇ ਇਸ ਦੇ ਨਾਲ ਪੰਜਾਬੀਆਂ ਦੀ ਇੱਕ ਵੱਡੀ ਪੀੜੀ ਦਾ ਅਤੀਤ ਤੇ ਵਰਤਮਾਨ ਜੁੜਿਆ ਹੋਇਆ ਹੈ।

ਡੀਡੀ ਪੰਜਾਬੀ ਵਿਦੇਸ਼ੀ ਪੰਜਾਬੀਆਂ ਲਈ ਸੰਸਕਾਰਕ ਪੁਲ ਵੀ ਹੈ। ਇਸ ਦੀ ਵਿਸ਼ਵ ਪੱਧਰ ਉੱਤੇ ਮੌਜੂਦਗੀ ਨੇ ਪਰਵਾਸੀ ਪੰਜਾਬੀਆਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਵਿਦੇਸ਼ ਵੱਸਦੇ ਪੰਜਾਬੀ ‘ਅਸਲ ਪੰਜਾਬੀਅਤ’ ਨੂੰ ਆਪਣੇ ਘਰਾਂ ਤੱਕ ਪਹੁੰਚਦਾ ਦੇਖਦੇ ਹਨ। ਦੂਰਦਰਸ਼ਨ ਨਾਲ ਜੁੜੀਆਂ ਚਾਰ ਦਹਾਕੇ ਦੀਆਂ ਯਾਦਾਂ ਵਿੱਚ ਜਦੋਂ ਮੈਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇਸ ਚੈਨਲ ਨੂੰ ਵਿਸ਼ੇਸ਼ ਕਰ ਕੇ ਜਲੰਧਰ ਦੂਰਦਰਸ਼ਨ ਦੇ ਪਿਛੋਕੜ ਨੂੰ ਦੇਖਦਾ ਹਾਂ ਤਾਂ ਡੀਡੀ ਪੰਜਾਬੀ ਸਿਰਫ਼ ਚੈਨਲ ਨਹੀਂ, ਸਗੋਂ ਸੱਭਿਆਚਾਰਕ ਅੰਦੋਲਨ ਜਾਪਦਾ ਹੈ। ਇਹ ਪੰਜਾਬੀ ਭਾਸ਼ਾ ਦੀ ਰਾਖੀ ਕਰਦਾ, ਸਿੱਖੀ ਤੇ ਪੰਜਾਬੀਅਤ ਦੀਆਂ ਰਵਾਇਤਾਂ ਦੀ ਗੂੰਜ ਬਣਦਾ ਅਤੇ ਵਿਦੇਸ਼ਾਂ ਤੱਕ ਭਾਵਨਾਵਾਂ ਦੀ ਲਹਿਰ ਪਹੁੰਚਾਉਂਦਾ ਮੰਚ ਹੈ। ਆਓ, ਇਸ ਦੇ ਸਥਾਪਨਾ ਦਿਵਸ ’ਤੇ ਇਸ ਚੈਨਲ ਦੀ ਭੂਮਿਕਾ ਨੂੰ ਨਾ ਸਿਰਫ਼ ਸਲਾਮ ਕਰੀਏ, ਸਗੋਂ ਨਵੀਂ ਪੀੜ੍ਹੀ ਨੂੰ ਵੀ ਇਸ ਨਾਲ ਜੋੜੀਏ।

*ਲੇਖਕ ਦੂਰਦਰਸ਼ਨ ਦੇ ਉਪ ਮਹਾਨਿਰਦੇਸ਼ਕ ਰਹੇ ਹਨ।

ਸੰਪਰਕ: 94787-30156

Advertisement
×