ਜ਼ੋਨਲ ਖੇਡਾਂ: ਫੁਟਬਾਲ ’ਚ ਖਾਰਾ ਸਕੂਲ ਦੀਆਂ ਕੁੜੀਆਂ ਮੋਹਰੀ
ਸਿੱਖਿਆ ਵਿਭਾਗ ਮਾਨਸਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਵਿੱਚ ਜ਼ੋਨਲ ਟੂਰਨਾਮੈਂਟ ਅਧੀਨ ਜੂਡੋ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਭੁਪਿੰਦਰ ਕੌਰ, ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਵਿਸ਼ੇਸ ਤੌਰ ’ਤੇ ਸ਼ਿਕਰਤ ਕੀਤੀ। ਟੂਰਨਾਮੈਂਟ ਦੀ ਨਿਗਰਾਨੀ ਜ਼ੋਨ ਪ੍ਰਧਾਨ ਵਿਜੈ ਮਿੱਢਾ ਅਤੇ ਸਕੱਤਰ ਨੈਬ ਸਿੰਘ ਵੱਲੋਂ ਕੀਤੀ ਗਈ।
ਡੀਪੀਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਅੰਡਰ-14, 17, 19 (ਮੁੰਡੇ) ਅਤੇ (ਕੁੜੀਆਂ) ਵਿੱਚ ਸਰਕਾਰੀ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਮੱਲਾਂ ਮਾਰੀਆਂ। ਇਸੇ ਦੌਰਾਨ ਪਿੰਡ ਜਵਾਹਰਕੇ ਜ਼ੋਨ ਪੱਧਰ ਦੀਆਂ ਖੇਡਾਂ ਦੌਰਾਨ ਕੁੜੀਆਂ ਦੇ ਫੁਟਬਾਲ ਦੇ ਮੁਕਾਬਲੇ ਕਰਵਾਏ। ਇਨ੍ਹਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਖਾਰਾ ਨੇ ਸਿੰਗਲ ਸਟਾਰ ਸਕੂਲ ਮਾਨਸਾ ਨੂੰ ਹਰਾਇਆ, ਬੀਐੱਚਐੱਸ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਨੇ ਸ੍ਰੀ ਨਰਾਇਣ ਸਕੂਲ ਮਾਨਸਾ ਨੂੰ ਹਰਾਇਆ। ਫਾਈਨਲ ਮੈਚ ਦੌਰਾਨ ਸੀਨੀਅਰ ਸੈਕੰਡਰੀ ਸਕੂਲ ਖਾਰਾ ਨੇ ਬੀਐੱਚਐੱਸ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਨੂੰ 2-1 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸਿੰਗਲ ਸਟਾਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਮਨਪ੍ਰੀਤ ਕੌਰ, ਨਾਇਬ ਸਿੰਘ ਸਿੱਧੂ, ਸਿਮਰਜੀਤ ਕੌਰ, ਗੁਰਮੇਲ ਸਿੰਘ ਕੁਲੈਹਿਰੀ, ਰਾਜਦੀਪ ਸਿੰਘ ਖਾਰਾ, ਜਸਵਿੰਦਰ ਸਿੰਘ ਨੰਗਲ, ਮਨਪ੍ਰੀਤ ਸਿੰਘ, ਨਵਦੀਪ ਸਿੰਘ ਬਰਨਾਲਾ ਵੀ ਮੌਜੂਦ ਸਨ।