ਵਾਈਐੱਸ ਸਕੂਲ ਦਾ ਤੈਰਾਕੀ ’ਚ ਸੋਨ ਤਗ਼ਮਾ
ਵਾਈਐੱਸ ਸਕੂਲ ਖੇਡਾਂ ’ਚ ਮੱਲਾਂ ਮਾਰ ਰਿਹਾ ਹੈ। ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ’ਚ ਦਿਵਯਮ ਸਿੰਗਲਾ (ਗ੍ਰੇਡ 9) ਨੇ 400 ਮੀਟਰ ਫਰੀ-ਸਟਾਈਲ, 200 ਮੀਟਰ ਫਰੀ-ਸਟਾਈਲ, 50 ਮੀਟਰ ਬਟਰਫਲਾਈ ਅਤੇ ਰੀਲੇਅ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਖਿਡਾਰੀ ਸ਼ਦੀਪ ਸਿੰਗਲਾ (ਗ੍ਰੇਡ 8) ਨੇ...
Advertisement
ਵਾਈਐੱਸ ਸਕੂਲ ਖੇਡਾਂ ’ਚ ਮੱਲਾਂ ਮਾਰ ਰਿਹਾ ਹੈ। ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ’ਚ ਦਿਵਯਮ ਸਿੰਗਲਾ (ਗ੍ਰੇਡ 9) ਨੇ 400 ਮੀਟਰ ਫਰੀ-ਸਟਾਈਲ, 200 ਮੀਟਰ ਫਰੀ-ਸਟਾਈਲ, 50 ਮੀਟਰ ਬਟਰਫਲਾਈ ਅਤੇ ਰੀਲੇਅ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਖਿਡਾਰੀ ਸ਼ਦੀਪ ਸਿੰਗਲਾ (ਗ੍ਰੇਡ 8) ਨੇ 400 ਮੀਟਰ ਫਰੀ-ਸਟਾਈਲ ਅਤੇ 200 ਮੀਟਰ ਫਰੀ-ਸਟਾਈਲ ਵਿੱਚ ਕਾਂਸੀ ਦੇ ਤਗਮੇ ਦੇ ਨਾਲ-ਨਾਲ 50 ਮੀਟਰ ਬਟਰਫਲਾਈ ਵਿੱਚ ਸੋਨੇ ਦੇ ਤਗਮੇ ਨਾਲ ਸਕੂਲ ਦਾ ਮਾਣ ਵਧਾਇਆ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਦਰਸ਼ਨ ਕੁਮਾਰ ਅਤੇ ਵਰੁਣ ਭਾਰਤੀ ਨੇ ਜੇਤੂ ਖਿਡਾਰੀਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
Advertisement
Advertisement
×