DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਡ ਬਲਮਗੜ ’ਚ ਲੜਕੀ ਨਾਲ ਛੇੜਖਾਨੀ ਦੀ ਰੰਜਿਸ਼ ਤਹਿਤ ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ

ਲੜਕੀ ਦੇ ਦਾਦੇ, ਪਿਓ ਤੇ ਚਾਚੇ ਖਿਲਾਫ਼ ਕੇਸ ਦਰਜ
  • fb
  • twitter
  • whatsapp
  • whatsapp
Advertisement

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 30 ਅਪਰੈਲ

Advertisement

Punjab news ਇਥੋਂ ਨੇੜਲੇ ਪਿੰਡ ਬਲਮਗੜ੍ਹ ਵਿਚ ਸਕੂਲ ’ਚ ਪੜ੍ਹਦੀ ਲੜਕੀ ਨਾਲ ਛੇੜਖਾਨੀ ਦੀ ਰੰਜਿਸ਼ ਨੂੰ ਲੈ ਕੇ ਲੜਕੀ ਦੇ ਦਾਦੇ, ਪਿਓ ਤੇ ਚਾਚੇ ਵੱਲੋਂ ਪਿੰਡ ਦੇ ਹੀ ਜਗਦੀਪ ਸਿੰਘ (32) ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਲੜਕੀ ਦੇ ਪਰਿਵਾਰ ਨੇ ਛੇੜਖਾਨੀ ਦੇ ਮਾਮਲੇ ਸਬੰਧੀ ਥਾਣਾ ਸਦਰ ਪੁਲੀਸ ਨੂੰ ਵੀ ਸ਼ਿਕਾਇਤ ਵੀ ਕੀਤੀ ਸੀ। ਇਸੇ ਮਾਮਲੇ ਨੂੰ ਲੈ ਕੇ ਪੰਚਾਇਤ ਨੇ ਜਗਦੀਪ ਸਿੰਘ ਨੂੰ ਸੱਦਿਆ ਸੀ। ਕਤਲ ਉਸ ਵੇਲੇ ਹੋਇਆ ਜਦੋਂ ਜਗਦੀਪ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਘਟਨਾ ਅੱਜ ਸਵੇਰੇ 8 ਵਜੇ ਦੀ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੁਕਤਸਰ ਵਿਖੇ ਪੋਸਟਮ ਮਾਰਟਮ ਲਈ ਭੇਜ ਦਿੱਤੀ ਹੈ।

ਇਸ ਦੌਰਾਨ ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਜਗਦੀਪ ਸਿੰਘ ਕੁਝ ਦਿਨ ਪਹਿਲਾਂ ਪਿੰਡ ’ਚ ਮੋਬਾਈਲ ਰਿਪੇਅਰ ਵਾਲੀ ਦੁਕਾਨ ’ਤੇ ਮੋਬਾਈਲ ਠੀਕ ਕਰਾਉਣ ਗਿਆ ਤਾਂ ਇਸ ਦੌਰਾਨ ਸਕੂਲ ਦੇ ਬੱਚਿਆਂ ਨੂੰ ਵੀ ਸਕੂਲੋਂ ਛੁੱਟੀ ਹੋਈ ਸੀ। ਜਗਦੀਪ ਸਿੰਘ ਨੇ ਵੇਖਿਆ ਕਿ ਮੋਟਰ ਸਾਈਕਲ ਸਵਾਰ ਕੁਝ ਮੁੰਡੇ ਸਕੂਲ ਵਾਲੀਆਂ ਕੁੜੀਆਂ ਨਾਲ ਸ਼ਰਾਰਤਾਂ ਕਰਦੇ ਆ ਰਹੇ ਸੀ ਤਾਂ ਜਗਦੀਪ ਨੇ ਉਨ੍ਹਾਂ ਨੂੰ ਵਰਜਿਆ। ਇਸ ’ਤੇ ਪਿੰਡ ਦੀ ਇਕ ਲੜਕੀ ਨੇ ਘਰ ਆ ਕੇ ਕਥਿਤ ਜਗਦੀਪ ਸਿੰਘ ’ਤੇ ਹੀ ਛੇੜਛਾੜ ਕਰਨ ਦਾ ਦੋਸ਼ ਲਾ ਦਿੱਤਾ। ਇਸੇ ਰੰਜਿਸ਼ ’ਚ ਕੁੜੀ ਵਾਲਿਆਂ ਦੇ ਪਰਿਵਾਰ ਵਾਲੇ ਤੈਸ਼ ਵਿਚ ਆ ਗਏ ਅਤੇ ਜਗਦੀਪ ਸਿੰਘ ਦੇ ਗਲ਼ ਪੈ ਗਏ ਸਨ।

ਜਗਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੁੜੀ ਦੇ ਬਾਪ ਬਲਵਿੰਦਰ ਸਿੰਘ ਹੋਰਾਂ ਨੇ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਸੀ। ਪੁਲੀਸ ਜਗਦੀਪ ਸਿੰਘ ਦੇ ਘਰ ਵੀ ਆਈ ਸੀ। ਪੰਚਾਇਤ ਨੇ ਅੱਜ ਜਗਦੀਪ ਸਿੰਘ ਨੂੰ ਸੱਦਿਆ ਸੀ। ਹਾਲਾਂਕਿ ਪੰਚਾਇਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜਗਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪੀੜਤ ਪਿਤਾ ਨੇ ਕੁੜੀ ਦੇ ਦਾਦੇ, ਪਿਓ ਤੇ ਚਾਚੇ ਉਪਰ ਕਤਲ ਦੇ ਦੋਸ਼ ਲਾਏ ਹਨ।

ਥਾਣਾ ਸਦਰ ਦੇ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਅਤੇ ਉਸ ਦੇ ਕਤਲ ਦੇ ਦੋਸ਼ ਵਿੱਚ ਕੁੜੀ ਦੇ ਦਾਦਾ ਸੁਲਤਾਨ ਸਿੰਘ, ਪਿਓ ਬਲਵਿੰਦਰ ਸਿੰਘ ਅਤੇ ਚਾਚਾ ਗਗਨਦੀਪ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
×