ਹਾਦਸੇ ’ਚ ਨੌਜਵਾਨ ਹਲਾਕ; ਦੋ ਜ਼ਖਮੀ
ਧਨੌਲਾ ਦੇ ਨੇੜਲੇ ਪਿੰਡ ਬਡਬਰ ਲਾਗੇ ਨੈਸ਼ਨਲ ਹਾਈਵੇਅ ’ਤੇ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ, ਇਹ ਨੌਜਵਾਨ ਮੋਟਰਸਾਈਕਲ ’ਤੇ ਬਡਬਰ ਪੌਲੀਟੈਕਨਿਕ ਕਾਲਜ ਤੋਂ ਧਨੌਲਾ ਵੱਲ ਆ ਰਹੇ ਸਨ ਕਿ ਅੱਗੇ ਚੱਲ...
Advertisement
ਧਨੌਲਾ ਦੇ ਨੇੜਲੇ ਪਿੰਡ ਬਡਬਰ ਲਾਗੇ ਨੈਸ਼ਨਲ ਹਾਈਵੇਅ ’ਤੇ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ, ਇਹ ਨੌਜਵਾਨ ਮੋਟਰਸਾਈਕਲ ’ਤੇ ਬਡਬਰ ਪੌਲੀਟੈਕਨਿਕ ਕਾਲਜ ਤੋਂ ਧਨੌਲਾ ਵੱਲ ਆ ਰਹੇ ਸਨ ਕਿ ਅੱਗੇ ਚੱਲ ਰਹੀ ਰੇਤ ਨਾਲ ਭਰੀ ਟਰੈਕਟਰ-ਟਰਾਲੀ ਦੀ ਅਚਾਨਕ ਬਰੇਕ ਲੱਗਣ ਕਾਰਨ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ। ਹਾਦਸੇ ’ਚ ਬਰਨਾਲਾ ਵਾਸੀ ਕਰਿਸ਼ ਸ਼ਰਮਾ (18), ਗੰਭੀਰ ਜ਼ਖਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਖੁਸ਼ਪ੍ਰੀਤ ਸਿੰਘ (17) ਵਾਸੀ ਠੁੱਲੀਵਾਲ ਤੇ ਇੱਕ ਅਣਪਛਾਤਾ ਨੌਜਵਾਨ ਵੀ ਗੰਭੀਰ ਜ਼ਖਮੀ ਹੋ ਗਏ। ਥਾਣਾ ਧਨੌਲਾ ਦੇ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਬਰਨਾਲਾ ਹਸਪਤਾਲ ’ਚ ਜ਼ੇਰੇ ਇਲਾਜ ਹਨ ਤੇ ਮ੍ਰਿਤਕ ਦੀ ਦੇਹ ਸਰਕਾਰੀ ਹਸਪਤਾਲ ਬਰਨਾਲਾ ਦੇ ਮੁਰਦਾਘਾਟ ’ਚ ਰੱਖੀ ਗਈ ਹੈ।
Advertisement
Advertisement
×

