ਸਕੂਟੀ ਅੱਗੇ ਪਸ਼ੂ ਆਉਣ ਕਾਰਨ ਨੌਜਵਾਨ ਜ਼ਖ਼ਮੀ
ਅੱਜ ਸਵੇਰੇ ਕਰੀਬ ਛੇ ਵਜੇ ਹਾਕੂਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਸੜਕ ’ਤੇ ਲਾਵਾਰਸ ਪਸ਼ੂ ਅਚਾਨਕ ਸਕੂਟੀ ਅੱਗੇ ਆਉਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਪਛਾਣ 19 ਸਾਲਾ ਦਿਲਪ੍ਰੀਤ ਸਿੰਘ ਵਾਸੀ ਢਾਣੀ ਹਰੀਪੁਰਾ (ਸੰਗਰੀਆ) ਵਜੋਂ ਹੋਈ ਹੈ। ਉਹ ਬਾਰ੍ਹਵੀਂ...
Advertisement
ਅੱਜ ਸਵੇਰੇ ਕਰੀਬ ਛੇ ਵਜੇ ਹਾਕੂਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਸੜਕ ’ਤੇ ਲਾਵਾਰਸ ਪਸ਼ੂ ਅਚਾਨਕ ਸਕੂਟੀ ਅੱਗੇ ਆਉਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਪਛਾਣ 19 ਸਾਲਾ ਦਿਲਪ੍ਰੀਤ ਸਿੰਘ ਵਾਸੀ ਢਾਣੀ ਹਰੀਪੁਰਾ (ਸੰਗਰੀਆ) ਵਜੋਂ ਹੋਈ ਹੈ। ਉਹ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। ਹਾਦਸੇ ਦੌਰਾਨ ਉਸ ਦੇ ਸਿਰ ’ਚ ਅੰਦਰੂਨੀ ਸੱਟਾਂ ਲੱਗੀਆਂ ਹਨ। ਉਸ ਨੂੰ ਸੜਕ ਸੁਰੱਖਿਆ ਫੋਰਸ ਨੇ ਉਸ ਨੂੰ ਤੁਰੰਤ ਮੰਡੀ ਕਿੱਲਿਆਂਵਾਲੀ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ। ਹਾਦਸੇ ਵਿੱਚ ਸਕੂਟੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਖ਼ਮੀ ਦੇ ਪਿਤਾ ਸੂਬਾ ਸਿੰਘ ਨੇ ਕਿਹਾ ਕਿ ਦਿਲਪ੍ਰੀਤ ਦੀਆਂ ਅੰਦਰੂਨੀ ਸੱਟਾਂ ਗੰਭੀਰ ਹਨ ਅਤੇ ਸਰਕਾਰ ਨੂੰ ਸੜਕਾਂ ’ਤੇ ਫਿਰਦੇ ਲਾਵਾਰਸ ਪਸ਼ੂਆਂ ਦਾ ਕੋਈ ਢੁਕਵਾਂ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਲੋਕ ਸੜਕਾਂ 'ਤੇ ਸੁਰੱਖਿਅਤ ਆਵਾਜਾਈ ਕਰ ਸਕਣ।
Advertisement
Advertisement
×