ਹਾਦਸੇ ਵਿੱਚ ਨੌਜਵਾਨ ਜ਼ਖ਼ਮੀ
ਇੱਥੇ ਪਿੰਡ ਢਾਬਾਂ ਨੇੜੇ ਪਿਕਅੱਪ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਜ਼ਖਮੀ ਹੋ ਗਿਆ। ਪਿੰਡ ਢਾਬਾਂ ਦੇ ਵਸਨੀਕ ਮਹਾਂਬੀਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੜਾਗੁੜ੍ਹਾ ਤੋਂ ਪਿੰਡ ਢਾਬਾਂ ਵੱਲ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ।...
Advertisement
ਇੱਥੇ ਪਿੰਡ ਢਾਬਾਂ ਨੇੜੇ ਪਿਕਅੱਪ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਜ਼ਖਮੀ ਹੋ ਗਿਆ। ਪਿੰਡ ਢਾਬਾਂ ਦੇ ਵਸਨੀਕ ਮਹਾਂਬੀਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੜਾਗੁੜ੍ਹਾ ਤੋਂ ਪਿੰਡ ਢਾਬਾਂ ਵੱਲ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਸ਼ਾਮ ਲਗਭਗ 7 ਵਜੇ ਜਦੋਂ ਉਹ ਪਿੰਡ ਦੇ ਪੱਕਾ ਖਾਲ ਨੇੜੇ ਪਹੁੰਚਿਆ ਤਾਂ ਢਾਬਾਂ ਦੀ ਦਿਸ਼ਾ ਤੋਂ ਆ ਰਹੀ ਪਿਕਅੱਪ ਦੇ ਡਰਾਈਵਰ ਨੇ ਉਸ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਪਿਆ। ਉਸਦੇ ਹੱਥਾਂ ਅਤੇ ਲੱਤਾਂ ਵਿੱਚ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਪਿਕਅੱਪ ਡਰਾਈਵਰ ਮੌਕੇ ਤੋਂ ਭੱਜ ਗਿਆ। ਉਸਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਉਸਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲੀਸ ਨੇ ਜ਼ਖ਼ਮੀ ਦਾ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

