ਯੁਵਾ ਗ੍ਰਾਮ ਪੰਚਾਇਤ ਪ੍ਰੋਗਰਾਮ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਆਣਾ ਵਿੱਚ ਸਕੂਲ ਪੱਧਰੀ ਯੁਵਾ ਗ੍ਰਾਮ ਪੰਚਾਇਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ। 11ਵੀਂ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਗਿਆ ਅਤੇ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਆਣਾ ਵਿੱਚ ਸਕੂਲ ਪੱਧਰੀ ਯੁਵਾ ਗ੍ਰਾਮ ਪੰਚਾਇਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ। 11ਵੀਂ ਜਮਾਤ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਗਿਆ ਅਤੇ ਅਰਮਾਨਦੀਪ ਸਿੰਘ ਨੂੰ ਗਰਾਮ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਪਿੰਡ ਦੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰੇ ਗਏ ਮੁੱਦਿਆਂ ਵਿੱਚ ਪਿੰਡ ਦੇ ਸਕੂਲ ਵਿੱਚ ਨਵੇਂ ਕਮਰਿਆਂ ਦੀ ਉਸਾਰੀ, ਪਿੰਡ ਦੀਆਂ ਗਲੀਆਂ ਦੀ ਪੱਕੀ ਸਫਾਈ, ਨਾਲੀਆਂ ਵਿੱਚ ਗੰਦਗੀ, ਪਿੰਡ ਦੀਆਂ ਗਲੀਆਂ ਵਿੱਚ ਬਿਜਲੀ ਸਪਲਾਈ, ਪਟਵਾਰੀ ਦੀ ਸਥਾਈ ਨਿਯੁਕਤੀ ਅਤੇ ਛੱਪੜ ਦੀ ਚਾਰਦੀਵਾਰੀ ਦੀ ਮੁਰੰਮਤ ਸ਼ਾਮਲ ਸੀ।
Advertisement
Advertisement
×

