ਨੌਜਵਾਨ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
ਨਿੱਜੀ ਪੱਤਰ ਪੇ੍ਰਰਕ ਸਿਰਸਾ, 18 ਜਨਵਰੀ ਸੀਆਈਏ ਸਿਰਸਾ ਪੁਲੀਸ ਦੀ ਟੀਮ ਨੇ ਡਰੱਗ ਕੰਟਰੋਲਰ ਦੀ ਟੀਮ ਨਾਲ ਮਿਲ ਕੇ ਪਿੰਡ ਖੈਰੇਕਾਂ ਇਲਾਕੇ ਦੇ ਇੱਕ ਨੌਜਵਾਨ ਨੂੰ 7190 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ। ਸੀਆਈਏ ਸਿਰਸਾ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ...
ਨਿੱਜੀ ਪੱਤਰ ਪੇ੍ਰਰਕ
ਸਿਰਸਾ, 18 ਜਨਵਰੀ
ਸੀਆਈਏ ਸਿਰਸਾ ਪੁਲੀਸ ਦੀ ਟੀਮ ਨੇ ਡਰੱਗ ਕੰਟਰੋਲਰ ਦੀ ਟੀਮ ਨਾਲ ਮਿਲ ਕੇ ਪਿੰਡ ਖੈਰੇਕਾਂ ਇਲਾਕੇ ਦੇ ਇੱਕ ਨੌਜਵਾਨ ਨੂੰ 7190 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ। ਸੀਆਈਏ ਸਿਰਸਾ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਪ੍ਰਵੇਸ਼ ਵਾਸੀ ਮੁਲਤਾਨੀ ਕਲੋਨੀ ਸਿਰਸਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਿਰਸਾ ਦੀ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਸਦਰ ਥਾਣਾ ਖੇਤਰ ਦੇ ਪਿੰਡ ਖੈਰੇਕਾਂ ਵਿੱਚ ਮੌਜੂਦ ਸੀ। ਇਸ ਦੌਰਾਨ ਪੁਲਿਸ ਪਾਰਟੀ ਨੇ ਸਾਹਮਣੇ ਤੋਂ ਇੱਕ ਨੌਜਵਾਨ ਨੂੰ ਹੱਥ ਵਿੱਚ ਇੱਕ ਬੈਗ ਲੈ ਕੇ ਆਉਂਦਾ ਦੇਖਿਆ। ਜਦੋਂ ਨੌਜਵਾਨ ਨੇ ਪੁਲੀਸ ਪਾਰਟੀ ਨੂੰ ਆਪਣੇ ਸਾਹਮਣੇ ਦੇਖਿਆ, ਤਾਂ ਉਹ ਅਚਾਨਕ ਪਿੱਛੇ ਮੁੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਸਨੂੰ ਫੜ ਲਿਆ ਅਤੇ ਉਸਦੇ ਬੈਗ ਦੀ ਤਲਾਸ਼ੀ ਲਈ। ਉਸਦੇ ਬੈਗ ਵਿੱਚੋਂ 7190 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ 1190 ਟੈਪੈਂਟਾਡੋਲ ਗੋਲੀਆਂ ਅਤੇ 6000 ਸਿਗਨੇਚਰ ਗੋਲੀਆਂ ਸ਼ਾਮਲ ਹਨ।