ਨੌਜਵਾਨ ਹੈਰੋਇਨ ਸਣੇ ਕਾਬੂ
ਪੁਲੀਸ ਨੇ ਰਾਣੀਆਂ ਦੇ ਇਲਾਕੇ ’ਚੋਂ ਇਕ ਨੌਜਵਾਨ ਨੂੰ 101 ਗ੍ਰਾਮ ਤੇ 43 ਮਿਲੀਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਪ੍ਰਿੰਸ ਪੁੱਤਰ ਮੰਗਾਰਾਮ ਵਾਰਡ ਨੰਬਰ 15, ਰਾਣੀਆ ਵਜੋਂ ਹੋਈ ਹੈ। ਐੱਸਪੀ ਦੀਪਕ ਸਹਾਰਨ ਨੇ ਦੱਸਿਆ ਹੈ ਕਿ...
ਪੁਲੀਸ ਨੇ ਰਾਣੀਆਂ ਦੇ ਇਲਾਕੇ ’ਚੋਂ ਇਕ ਨੌਜਵਾਨ ਨੂੰ 101 ਗ੍ਰਾਮ ਤੇ 43 ਮਿਲੀਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਪ੍ਰਿੰਸ ਪੁੱਤਰ ਮੰਗਾਰਾਮ ਵਾਰਡ ਨੰਬਰ 15, ਰਾਣੀਆ ਵਜੋਂ ਹੋਈ ਹੈ। ਐੱਸਪੀ ਦੀਪਕ ਸਹਾਰਨ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਐਂਟੀ-ਨਾਰਕੋਟਿਕਸ ਸੈੱਲ ਦੀ ਇੱਕ ਟੀਮ ਨੇ ਨਾਨੂਆਣਾ ਰੋਡ ਤੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ ਕੋਲੋਂ ਲਗਪਗ 10 ਲੱਖ ਰੁਪਏ 101 ਗ੍ਰਾਮ ਤੇ 43 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਰਾਣੀਆ ’ਚ ਕੇਸ ਦਰਜ ਕੀਤਾ ਗਿਆ ਹੈ।
ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਏਲਨਾਬਾਦ: ਸੀਆਈਏ ਏਲਨਾਬਾਦ ਪੁਲੀਸ ਟੀਮ ਨੇ ਪਿੰਡ ਕੁੱਤਾਵੱਢ ਖੇਤਰ ਵਿੱਚ ਦੋ ਨੌਜਵਾਨਾਂ ਨੂੰ 15 ਗ੍ਰਾਮ ਤੇ 22 ਮਿਲੀਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਏਲਨਾਬਾਦ ਸੀਆਈਏ ਇੰਚਾਰਜ ਇੰਸਪੈਕਟਰ ਧਰਮਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਵਾਸੀ ਨਾਈਵਾਲਾ ਤੇ ਗੁਰਮੇਲ ਸਿੰਘ ਵਾਸੀ ਢਾਣੀ ਸਤਨਾਮ ਸਿੰਘ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ

