ਜਬਰ-ਜਨਾਹ ਮਾਮਲੇ ’ਚ ਨੌਜਵਾਨ ਗ੍ਰਿਫ਼ਤਾਰ
ਪੁਲੀਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਅਗਵਾ ਕਰ ਕੇ ਕਥਿਤ ਜਬਰ-ਜਨਾਹ ਕਰਨ ਦੇ ਮਾਮਲੇ ’ਚ ਪੁਲੀਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਜੇ ਵਾਸੀ ਫਿਰੋਜ਼ਾਬਾਦ, ਰਾਣੀਆਂ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ...
Advertisement
ਪੁਲੀਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਅਗਵਾ ਕਰ ਕੇ ਕਥਿਤ ਜਬਰ-ਜਨਾਹ ਕਰਨ ਦੇ ਮਾਮਲੇ ’ਚ ਪੁਲੀਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਜੇ ਵਾਸੀ ਫਿਰੋਜ਼ਾਬਾਦ, ਰਾਣੀਆਂ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੇ ਪੁਲੀਸ ਕੋਲ 22 ਸਤੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ 15 ਸਾਲਾ ਧੀ ਘਰੋਂ ਲਾਪਤਾ ਹੋ ਗਈ। ਪੁਲੀਸ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਸੰਜੇ ਪੀੜਤਾ ਨੂੰ ਵਰਗਲਾ ਕੇ ਕੀਤੇ ਲੈ ਗਿਆ। ਪੁਲੀਸ ਦੀ ਜਾਂਚ ਮਗਰੋਂ ਨਾਬਾਲਗ ਨੂੰ ਰਾਜਸਥਾਨ ਦੇ ਇਕ ਪਿੰਡ ’ਚੋਂ ਬਰਾਮਦ ਕੀਤਾ ਗਿਆ ਅਤੇ ਉਸ ਦੀ ਕਾਉਂਸਿਲੰਗ ਅਤੇ ਮੈਡੀਕਲ ਤੇ ਕਾਨੂੰਨੀ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਤੇ ਹੁਣ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ।
Advertisement
Advertisement
Advertisement
×