ਨੌਜਵਾਨ ਨੇ ਘਰ ’ਚ ਫਾਹਾ ਲਿਆ
ਇਥੋਂ ਦੇ ਥੇੜ੍ਹ ਮੁਹੱਲੇ ’ਚ ਇਕ ਨੌਜਵਾਨ ਨੇ ਆਪਣੇ ਘਰ ’ਚ ਫਾਹ ਲੈ ਲਿਆ। ਮ੍ਰਿਤਕ ਦੀ ਪਛਾਣ 31 ਸਾਲਾ ਸੁਮਿਤ ਵਜੋਂ ਹੋਈ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਸੁਮਿਤ ਖਾਣਾ ਖਾਣ ਮਗਰੋਂ...
Advertisement
ਇਥੋਂ ਦੇ ਥੇੜ੍ਹ ਮੁਹੱਲੇ ’ਚ ਇਕ ਨੌਜਵਾਨ ਨੇ ਆਪਣੇ ਘਰ ’ਚ ਫਾਹ ਲੈ ਲਿਆ। ਮ੍ਰਿਤਕ ਦੀ ਪਛਾਣ 31 ਸਾਲਾ ਸੁਮਿਤ ਵਜੋਂ ਹੋਈ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਸੁਮਿਤ ਖਾਣਾ ਖਾਣ ਮਗਰੋਂ ਘਰ ’ਚ ਬਣੇ ਚੁਬਾਰੇ ’ਤੇ ਸੌਣ ਲਈ ਚਲਾ ਗਿਆ ਪਰ ਸਵੇਰੇ ਉਹ ਉਠਿਆ ਨਹੀਂ ਤਾਂ ਘਰ ਦੇ ਪਰਿਵਾਕ ਮੈਂਬਰ ਉਸ ਨੂੰ ਉਠਾਉਣ ਲਈ ਚੁਬਾਰੇ ’ਤੇ ਗਏ ਤਾਂ ਉਹ ਕਮਰੇ ਦੇ ’ਚ ਛੱਤ ਨਾਲ ਲਟਕਦਾ ਮਿਲਿਆ। ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਸਬਜ਼ੀ ਮੰਡੀ ਪੁਲੀਸ ਚੌਕੀ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ’ਚ ਪਹੁੰਚਾਈ ਗਈ ਹੈ।
Advertisement
Advertisement
×