ਲੇਖਕਾ ਮੋਹਿਤ ਸਿੰਗਲਾ ਨੂੰ ‘ਪੰਡਿਤ ਸ਼ਰਧਾ ਰਾਮ ਫਿਲੌਰੀ ਐਵਾਰਡ’
ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸਭਾ ਤਪਾ ਦੇ ਸਰਗਰਮ ਆਗੂ ਲੇਖਕਾ ਤੇ ਪੱਤਰਕਾਰ ਮੋਹਿਤ ਸਿੰਗਲਾ ਨੂੰ ‘ਪੰਡਿਤ ਸ਼ਰਧਾ ਰਾਮ ਫਿਲੌਰੀ ਐਵਾਰਡ’ ਨਾਲ ਫਿਲੌਰੀ ਦੀ ਜੈਅੰਤੀ ਮੌਕੇ ਫਿਲੌਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਪ੍ਰਾਚੀਨ ਸ਼ਿਵਾਲਾ ਮੰਦਰ ਵਿੱਚ ਇੱਕ ਸੂਬਾ ਪੱਧਰੀ...
ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸਭਾ ਤਪਾ ਦੇ ਸਰਗਰਮ ਆਗੂ ਲੇਖਕਾ ਤੇ ਪੱਤਰਕਾਰ ਮੋਹਿਤ ਸਿੰਗਲਾ ਨੂੰ ‘ਪੰਡਿਤ ਸ਼ਰਧਾ ਰਾਮ ਫਿਲੌਰੀ ਐਵਾਰਡ’ ਨਾਲ ਫਿਲੌਰੀ ਦੀ ਜੈਅੰਤੀ ਮੌਕੇ ਫਿਲੌਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਨੇ ਪ੍ਰਾਚੀਨ ਸ਼ਿਵਾਲਾ ਮੰਦਰ ਵਿੱਚ ਇੱਕ ਸੂਬਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ। ਸਨਮਾਨ ਵਿਚ ਯਾਦਗਾਰੀ ਚਿੰਨ੍ਹ, ਪ੍ਰਸ਼ੰਸਾ-ਪੱਤਰ ਅਤੇ ਨਗਦ ਰਾਸ਼ੀ ਸ਼ਾਮਲ ਸੀ। ਆਲਮੀ ਪੱਧਰ ਦੇ ਲੇਖਕ ਅਤੇ ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ ’ ਦੇ ਰਚੇਤਾ ਫਿਲੌਰੀ ਦੇ ਜੀਵਨ ਤੇ ਸਾਹਿਤਕ ਰਚਨਾ ਬਾਰੇ ਸਿੰਗਲਾ ਦੇ ਲਿਖੇ ਖੋਜ ਨਿਬੰਧ ਦੇ ਮੱਦੇਨਜ਼ਰ ਸਾਲ 2025 ਦਾ ਇਹ ਸੂਬਾ ਪੱਧਰੀ ਇਨਾਮ ਦਿੱਤਾ ਗਿਆ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ, ਪੁਰੀਸ਼ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਸਮਾਜ ਪ੍ਰਤੀ ਸ਼ਲਾਘਾ ਯੋਗ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਹ ਸਨਮਾਨ ਸਿੰਗਲਾ ਨੂੰ ਇੱਕ ਲੇਖਕ ਸਨਾਤਨ ਧਰਮ ਦੇ ਪ੍ਰਚਾਰਕ ਅਤੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਲੇਖਣੀ ਦੀ ਵਿਆਪਕ ਖੋਜ ਲਈ ਦਿੱਤਾ ਗਿਆ ਹੈ।