ਫੁੱਲੂਵਾਲਾ ਡੋਗਰਾ ’ਚ ਸੈਲਫ ਹੈਲਪ ਗਰੁੱਪ ਤਹਿਤ ਕੰਮ ਸ਼ੁਰੂ
ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੱਜ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਸੈਲਫ ਹੈਲਫ ਗਰੁੱਪਾਂ ਵੱਲੋਂ 2 ਪ੍ਰਚੂਨ ਅਤੇ ਇੱਕ ਚੱਪਲਾਂ ਬਣਾਉਣ ਦੀਆਂ ਚਲਾਈਆਂ ਜਾ ਰਹੀਆਂ ਤਿੰਨ ਦੁਕਾਨਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਸੈਲਫ ਹੈਲਪ ਗਰੁੱਪਾਂ ਦੀ ਸ਼ਲਾਘਾ ਕਰਦਿਆਂ...
Advertisement
ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੱਜ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਸੈਲਫ ਹੈਲਫ ਗਰੁੱਪਾਂ ਵੱਲੋਂ 2 ਪ੍ਰਚੂਨ ਅਤੇ ਇੱਕ ਚੱਪਲਾਂ ਬਣਾਉਣ ਦੀਆਂ ਚਲਾਈਆਂ ਜਾ ਰਹੀਆਂ ਤਿੰਨ ਦੁਕਾਨਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਸੈਲਫ ਹੈਲਪ ਗਰੁੱਪਾਂ ਦੀ ਸ਼ਲਾਘਾ ਕਰਦਿਆਂ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਵਿਸ਼ਵਾਸ ਦਵਾਇਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਰੀਬ ਔਰਤਾਂ ਲੋੜ ਅਨੁਸਾਰ ਕਰਜ਼ਾ ਲੈ ਕੇ ਆਪਣਾ ਕੋਈ ਵੀ ਰੁਜ਼ਗਾਰ ਸ਼ੁਰੂ ਕਰ ਸਕਦੀਆਂ ਹਨ।
ਬਲਾਕ ਪੰਚਾਇਤ ਵਿਕਾਸ ਦਫ਼ਤਰ ਦੇ ਸੈਲਫ ਹੈਲਫ ਗਰੁੱਪ ਇੰਚਾਰਜ ਜਸਵੀਰ ਕੌਰ ਨੇ ਵਿਸ਼ਵਾਸ ਦਵਾਇਆ ਕਿ ਸੈਲਫ ਗਰੁੱਪ ਦੇ ਅਧੀਨ, ਜੋ ਵੀ ਕੰਮ ਕਾਰ ਅਤੇ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਹੈ ਤਾਂ ਉਹ ਕਰਨਗੇ। ਉਨ੍ਹਾਂ ਕਿਹਾ ਕਿ ਹਲਕਾ ਬਢਲਾਡਾ ਅਧੀਨ ਆਉਂਦੇ ਪਿੰਡਾਂ ਦੀਆਂ ਜੋ ਵੀ ਔਰਤਾਂ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ ਉਹ ਬੀਡੀਪੀਓ ਦਫ਼ਤਰ ਆ ਕੇ ਮਿਲ ਸਕਦੀਆਂ ਹਨ।
Advertisement
Advertisement
×