ਬਾਈਪਾਸ ਕੋਲੋਂ ਔਰਤ ਦੀ ਲਾਸ਼ ਬਰਾਮਦ
ਪਿੰਡ ਚੌਟਾਲਾ ਵਿੱਚ ਰਤਨਪੁਰਾ ਬਾਈਪਾਸ ’ਤੇ ਅੱਜ ਸਵੇਰੇ ਇੱਕ ਔਰਤ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ ਰੇਖਾ ਪੁੱਤਰੀ ਕਾਲੂ ਰਾਮ ਵਜੋਂ ਹੋਈ ਹੈ। ਪੁਲੀਸ ਅਨੁਸਾਰ ਰੇਖਾ ਦੇ ਦੋਵੇਂ ਪੈਰਾਂ ਅਤੇ ਸੱਜੀ ਬਾਂਹ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਸਦਰ...
Advertisement
ਪਿੰਡ ਚੌਟਾਲਾ ਵਿੱਚ ਰਤਨਪੁਰਾ ਬਾਈਪਾਸ ’ਤੇ ਅੱਜ ਸਵੇਰੇ ਇੱਕ ਔਰਤ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ ਰੇਖਾ ਪੁੱਤਰੀ ਕਾਲੂ ਰਾਮ ਵਜੋਂ ਹੋਈ ਹੈ। ਪੁਲੀਸ ਅਨੁਸਾਰ ਰੇਖਾ ਦੇ ਦੋਵੇਂ ਪੈਰਾਂ ਅਤੇ ਸੱਜੀ ਬਾਂਹ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਸਦਰ ਥਾਣਾ ਮੁਖੀ ਸ਼ਲਿੰਦਰ ਕੁਮਾਰ ਅਤੇ ਚੌਟਾਲਾ ਚੌਕੀ ਇੰਚਾਰਜ ਆਨੰਦ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਡੱਬਵਾਲੀ ਭੇਜ ਦਿੱਤੀ। ਮੁੱਢਲੀ ਜਾਂਚ ਵਿੱਚ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਔਰਤ ਨਾਲ ਮਾਰ-ਕੁੱਟ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਅਤੇ ਲਾਸ਼ ਨੂੰ ਸੜਕ ’ਤੇ ਸੁੱਟ ਦਿੱਤਾ ਗਿਆ। ਹਾਲਾਂਕਿ ਮ੍ਰਿਤਕਾ ਦੇ ਭਰਾ ਸੁਰਿੰਦਰ ਕੁਮਾਰ ਨੇ ਪੁਲੀਸ ਨੂੰ ਬਿਆਨ ਦਿੱਤਾ ਕਿ ਉਸਦੀ ਭੈਣ ਦੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋਈ ਹੈ ਜਿਸ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਖ਼ਿਲਾਫ਼ ਤਸਕਰੀ ਦਾ ਕੇਸ ਵੀ ਦਰਜ ਹੈ। ਉਸਦੇ ਹੁਣ ਤੱਕ ਤਿੰਨ ਵਿਆਹ ਹੋ ਚੁੱਕੇ ਸਨ।
Advertisement
Advertisement
×