ਅਜੀਤਵਾਲ ਵਿੱਚ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਔਰਤ ਦਾ ਕਤਲ
ਗੁਰਪ੍ਰੀਤ ਦੌਧਰ ਅਜੀਤਵਾਲ, 25 ਸਤੰਬਰ Murder in Ajitwal: ਕਸਬਾ ਅਜੀਤਵਾਲ ਵਿਖੇ ਨਜਾਇਜ਼ ਸਬੰਧਾਂ ਨੂੰ ਲੈ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਕੌਰ, ਉਮਰ 52 ਸਾਲ, ਪਿੰਡ ਬੁੱਘੀਪੁਰੇ ਵਿਖੇ ਵਿਆਹੀ ਹੋਈ ਸੀ ਅਤੇ ਕਸਬਾ ਅਜੀਤਵਾਲ...
Advertisement
ਗੁਰਪ੍ਰੀਤ ਦੌਧਰ
ਅਜੀਤਵਾਲ, 25 ਸਤੰਬਰ
Advertisement
Murder in Ajitwal: ਕਸਬਾ ਅਜੀਤਵਾਲ ਵਿਖੇ ਨਜਾਇਜ਼ ਸਬੰਧਾਂ ਨੂੰ ਲੈ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਕੌਰ, ਉਮਰ 52 ਸਾਲ, ਪਿੰਡ ਬੁੱਘੀਪੁਰੇ ਵਿਖੇ ਵਿਆਹੀ ਹੋਈ ਸੀ ਅਤੇ ਕਸਬਾ ਅਜੀਤਵਾਲ ਵਿਖੇ ਇੱਕ ਸਾਲ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ।
Advertisement
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਜੀਤਵਾਲ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਿ ਔਰਤ ਦੇ ਪ੍ਰੇਮੀ ਮਨਪ੍ਰੀਤ ਸਿੰਘ ਮਨੀ ਵਾਸੀ ਰੋਡੇ ਨੂੰ ਸ਼ੱਕ ਸੀ ਕਿ ਹਰਪਾਲ ਕੌਰ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸਬੰਧ ਹਨ। ਇਸ ਲਈ ਉਸ ਨੇ ਹਰਪਾਲ ਕੌਰ ਦੀ ਜ਼ਿਆਦਾ ਕੁੱਟਮਾਰ ਕਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਗਿਆ ਜਾਵੇਗਾ।
Advertisement
×

