ਦੋ ਸਾਲਾ ਬੱਚੇ ਸਣੇ ਔਰਤ ਲਾਪਤਾ
ਪਿੰਡ ਕਾਂਸੀ ਕਾ ਬਾਸ ਵਿੱਚੋਂ ਇੱਕ ਵਿਆਹੁਤਾ ਔਰਤ ਆਪਣੇ ਦੋ ਸਾਲ ਦੇ ਪੁੱਤਰ ਸਣੇ ਘਰ ਵਿੱਚੋਂ ਲਾਪਤਾ ਹੋ ਗਈ। ਸਹੁਰੇ ਪਰਿਵਾਰ ਨੇ ਉਸ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ। ਲਾਪਤਾ ਔਰਤ ਦੇ ਮਾਪਿਆਂ ਨੇ ਕਿਹਾ ਕਿ ਉਸ ਦੇ ਸਹੁਰੇ...
Advertisement
ਪਿੰਡ ਕਾਂਸੀ ਕਾ ਬਾਸ ਵਿੱਚੋਂ ਇੱਕ ਵਿਆਹੁਤਾ ਔਰਤ ਆਪਣੇ ਦੋ ਸਾਲ ਦੇ ਪੁੱਤਰ ਸਣੇ ਘਰ ਵਿੱਚੋਂ ਲਾਪਤਾ ਹੋ ਗਈ। ਸਹੁਰੇ ਪਰਿਵਾਰ ਨੇ ਉਸ ਦੇ ਮਾਪਿਆਂ ਨੂੰ ਇਸ ਦੀ ਸੂਚਨਾ ਦਿੱਤੀ। ਲਾਪਤਾ ਔਰਤ ਦੇ ਮਾਪਿਆਂ ਨੇ ਕਿਹਾ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਵਿੱਤੀ ਲੈਣ-ਦੇਣ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਘਟਨਾ ਵਾਲੇ ਦਿਨ ਵੀ ਉਸ ਦੇ ਪਤੀ ਨੇ ਉਸ ਨਾਲ ਮਾਰਕੁੱਟ ਕੀਤੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਕੇ ਘਰੋਂ ਚਲੀ ਗਈ ਹੈ। ਪਰਿਵਾਰ ਨੇ ਦੱਸਿਆ ਕਿ ਉਸ ਦੇ ਸਹੁਰਿਆਂ ਨੇ ਉਨ੍ਹਾਂ ਨੂੰ ਪੂਰਾ ਦਿਨ ਘਟਨਾ ਬਾਰੇ ਨਹੀਂ ਦੱਸਿਆ ਨਾ ਹੀ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਉਨ੍ਹਾਂ ਏਲਨਾਬਾਦ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੀੜਤਾਂ ਨੇ ਨੇੜਲੇ ਇਲਾਕਿਆਂ ਅਤੇ ਰਿਸ਼ਤੇਦਾਰਾਂ ਵਿੱਚ ਆਪਣੇ ਤੌਰ 'ਤੇ ਉਸ ਦੀ ਭਾਲ ਕੀਤੀ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
Advertisement
Advertisement
×